Diwali 2024 : ਦੀਵਾਲੀ ਦੀ ਸਫਾਈ ਕਰਦੇ ਸਮੇਂ ਜੇਕਰ ਮਿਲ ਗਈਆਂ ਇਹ ਪੰਜ ਚੀਜ਼ਾਂ ਤਾਂ ਬਦਲ ਜਾਵੇਗੀ ਕਿਸਮਤ !
Diwali 2024 Upay : ਪੂਰੇ ਦੇਸ਼ 'ਚ ਦੀਵਾਲੀ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਦਸ ਦਈਏ ਕਿ ਇਸ ਸਾਲ ਦੀਵਾਲੀ 31 ਅਕਤੂਬਰ ਵੀਰਵਾਰ ਨੂੰ ਮਨਾਈ ਜਾਵੇਗੀ। ਬਾਜ਼ਾਰਾਂ 'ਚ ਰੌਣਕ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਕੁਝ ਰੰਗ-ਬਰੰਗੀਆਂ ਲਾਈਟਾਂ ਖਰੀਦ ਰਹੇ ਹਨ ਅਤੇ ਕੁਝ ਘਰ ਦੀ ਸਜਾਵਟ ਦਾ ਹੋਰ ਸਾਮਾਨ ਖਰੀਦ ਰਹੇ ਹਨ। ਦੇਵੀ ਲਕਸ਼ਮੀ ਨੂੰ ਘਰ ਬੁਲਾਉਣ ਲਈ ਲੋਕਾਂ ਨੇ ਪੂਰੇ ਘਰ ਦੀ ਚੰਗੀ ਤਰ੍ਹਾਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਅਜਿਹੇ 'ਚ ਘਰ ਦੀ ਸਫ਼ਾਈ ਕਰਦੇ ਸਮੇਂ ਕੁਝ ਅਜਿਹੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਵੈਸੇ ਤਾਂ ਜੋਤਿਸ਼ 'ਚ ਵੀ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਚੀਜ਼ਾਂ ਉਨ੍ਹਾਂ ਲੋਕਾਂ ਨੂੰ ਮਿਲਦੀਆਂ ਹਨ ਜਿਨ੍ਹਾਂ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਹੁੰਦੀ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਸਫ਼ਾਈ ਦੌਰਾਨ ਕਿਹੜੀਆਂ ਚੀਜ਼ਾਂ ਦਾ ਮਿਲਣਾ ਫਾਇਦੇਮੰਦ ਹੁੰਦਾ ਹੈ? ਤਾਂ ਆਓ ਜਾਣਦੇ ਹਾਂ ਇਸ ਬਾਰੇ
ਸ਼ੰਖ ਅਤੇ ਕੌਡੀ ਮਿਲਣਾ :
ਜੋਤਿਸ਼ਾਂ ਮੁਤਾਬਕ ਦੀਵਾਲੀ ਦੀ ਸਫ਼ਾਈ ਦੌਰਾਨ ਸ਼ੰਖ ਜਾਂ ਕੌਡੀ ਮਿਲਣਾ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਚੀਜ਼ਾਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ, ਜਿਨ੍ਹਾਂ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਹੁੰਦੀ ਹੈ। ਨਾਲ ਹੀ ਇਸ ਨੂੰ ਅਪਾਰ ਧਨ ਅਤੇ ਖੁਸ਼ਹਾਲੀ ਦੇ ਨਾਲ-ਨਾਲ ਪਦਵੀ ਅਤੇ ਪ੍ਰਤਿਸ਼ਠਾ ਪ੍ਰਾਪਤ ਕਰਨ ਦਾ ਵੀ ਸੰਕੇਤ ਮੰਨਿਆ ਜਾਂਦਾ ਹੈ।
ਮੋਰ ਦੇ ਖੰਭ ਮਿਲਣਾ :
ਦੀਵਾਲੀ ਦੀ ਸਫ਼ਾਈ ਦੌਰਾਨ ਮੋਰ ਦੇ ਖੰਭ ਮਿਲਣਾ ਵੀ ਸ਼ੁਭ ਸੰਕੇਤ ਹੋ ਸਕਦਾ ਹੈ। ਦਸ ਦਈਏ ਕਿ ਇਹ ਚੀਜ਼ ਜ਼ਿੰਦਗੀ 'ਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਸੰਕੇਤ ਹੈ। ਨਾਲ ਹੀ ਆਰਥਿਕ ਫਾਇਦਾ ਮਿਲਦਾ ਅਤੇ ਜੀਵਨ 'ਚ ਮਿਠਾਸ ਆਉਣ ਦਾ ਸੰਕੇਤ ਵੀ ਮਿਲ ਸਕਦਾ ਹੈ।
ਡੱਬੇ 'ਚ ਚੌਲ ਮਿਲਣਾ :
ਦਸ ਦਈਏ ਕਿ ਚੌਲਾਂ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੈ, ਜੋ ਦੌਲਤ ਅਤੇ ਐਸ਼ੋ-ਆਰਾਮ ਦਿੰਦਾ ਹੈ। ਨਾਲ ਹੀ ਹਿੰਦੂ ਧਰਮ 'ਚ ਅਕਸ਼ਤ ਤੋਂ ਬਿਨਾਂ ਪੂਜਾ ਸੰਪੂਰਨ ਨਹੀਂ ਹੁੰਦੀ। ਦੀਵਾਲੀ ਦੀ ਸਫ਼ਾਈ ਦੇ ਦੌਰਾਨ ਇੱਕ ਡੱਬੇ 'ਚ ਚੌਲ ਮਿਲਣਾ ਚੰਗੀ ਕਿਸਮਤ ਅਤੇ ਧਨ ਦੀ ਆਮਦ ਦਾ ਸੰਕੇਤ ਹੈ।
ਲਾਲ ਕੱਪੜਾ ਜਾਂ ਲਾਲ ਚੁੰਨੀ ਮਿਲਣਾ :
ਧਨ ਦੀ ਦੇਵੀ ਲਕਸ਼ਮੀ ਦੀ ਪੂਜਾ 'ਚ ਲਾਲ ਰੰਗ ਦਾ ਕੱਪੜਾ ਜਾਂ ਚੁਨਾਰੀ ਵਿਛਾਣਾ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਲਾਲ ਰੰਗ ਦੇਵੀ ਲਕਸ਼ਮੀ ਨੂੰ ਪਿਆਰਾ ਹੁੰਦਾ ਹੈ। ਦੀਵਾਲੀ ਦੀ ਸਫ਼ਾਈ ਦੌਰਾਨ ਲਾਲ ਕੱਪੜਾ ਜਾਂ ਲਾਲ ਚੁੰਨੀ ਲੱਭਣਾ ਇਹ ਸੰਕੇਤ ਦਿੰਦਾ ਹੈ ਕਿ ਚੰਗੇ ਦਿਨ ਆਉਣ ਵਾਲੇ ਹਨ।
ਰੱਖ ਕੇ ਭੂਲੇ ਪੈਸੇ ਮਿਲਣਾ :
ਜਿਵੇ ਤੁਸੀਂ ਜਾਣਦੇ ਹੋ ਕਿ ਕਈ ਵਾਰ ਅਸੀਂ ਆਪਣੇ ਕੱਪੜਿਆਂ ਦੀ ਜੇਬ ਜਾਂ ਪਰਸ 'ਚ ਪੈਸੇ ਰੱਖ ਕੇ ਭੁੱਲ ਜਾਣਦੇ ਹਾਂ। ਜੇਕਰ ਤੁਹਾਨੂੰ ਦੀਵਾਲੀ ਦੀ ਸਫ਼ਾਈ ਦੌਰਾਨ ਅਜਿਹੇ ਪੈਸੇ ਰੱਖੇ ਹੋਏ ਮਿਲਦੇ ਹਨ, ਤਾਂ ਇਹ ਤੁਹਾਡੇ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਦਾ ਸੰਕੇਤ ਹੈ। ਇਸ ਨਾਲ ਜਲਦੀ ਹੀ ਘਰ 'ਚ ਪੈਸਾ ਆਵੇਗਾ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਦੱਸੀ ਗਈ ਕਿਸੇ ਵੀ ਚੀਜ਼ ਦਾ ਪੀਟੀਸੀ ਨਿਊਜ਼ ਸਮਰਥਨ ਨਹੀਂ ਕਰਦਾ ਹੈ।)
ਇਹ ਵੀ ਪੜ੍ਹੋ : Ahoi Ashtami 2024 Date : ਕਦੋਂ ਹੈ ਅਹੋਈ ਅਸ਼ਟਮੀ 2024 , ਜਾਣੋ ਪੂਜਾ ਦੀ ਸਹੀ ਤਾਰੀਖ, ਮਹੱਤਵ ਅਤੇ ਸ਼ੁਭ ਸਮਾਂ
- PTC NEWS