ਦਿਵਿਆ ਪਾਹੂਜਾ ਕਤਲ ਕੇਸ: ਦੋ ਆਰੋਪੀਆਂ ਖਿਲਾਫ਼ ਲੁੱਕ-ਆਊਟ ਨੋਟਿਸ
Divya Pahuja Murder Case: ਗੁਰੂਗ੍ਰਾਮ ਦੇ ਇਕ ਹੋਟਲ 'ਚ ਕਤਲ ਕੀਤੀ ਗਈ ਮਾਡਲ ਦਿਵਿਆ ਪਾਹੂਜਾ ਦੇ ਮਾਮਲੇ 'ਚ ਪੁਲਿਸ ਨੇ ਵੱਡੀ ਅਪਡੇਟ ਸਾਹਮਣੇ ਆਈ ਹੈ। ਗੁਰੂਗ੍ਰਾਮ ਪੁਲਿਸ ਨੇ ਹੁਣ ਦੋ ਆਰੋਪੀਆਂ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਵਿਦੇਸ਼ ਭੱਜ ਸਕਦੇ ਹਨ, ਜਿਸ ਨੂੰ ਲੈ ਕੇ ਆਰੋਪੀ ਬਲਰਾਜ ਗਿੱਲ ਤੇ ਰਵੀ ਬੰਗਾ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ।
ਗੁਰੂਗ੍ਰਾਮ ਪੁਲਿਸ ਨੇ ਦੋਵਾਂ ਆਰੋਪੀਆਂ ਦੇ ਵਿਦੇਸ਼ ਭੱਜਣ ਦੇ ਖਦਸ਼ੇ ਨੂੰ ਲੈ ਕੇ 50-50 ਹਜ਼ਾਰ ਰੁਪਏ ਦਾ ਇਨਾਮ ਵੀ ਜਾਰੀ ਕੀਤਾ ਹੈ। ਪੁਲਿਸ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆਹੈ ਕਿ ਜਿਹੜਾ ਵੀ ਬਲਰਾਜ ਗਿੱਲ ਅਤੇ ਰਵੀ ਬੰਗਾ ਖਿਲਾਫ਼ ਜਾਣਕਾਰੀ ਦੇਵੇਗਾ ਅਤੇ ਲਾਸ਼ ਬਾਰੇ ਦੱਸੇਗਾ ਉਸ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਆਰੋਪੀ ਬਲਰਾਜ ਗਿੱਲ ਅਤੇ ਰਵੀ 'ਤੇ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਨੂੰ ਟਿਕਾਣੇ ਲਾਉਣ ਦਾ ਇਲਜ਼ਾਮ ਹੈ, ਜੋ ਕਿ ਅਜੇ ਤੱਕ ਵੀ ਪੁਲਿਸ ਦੇ ਹੱਥ ਨਹੀਂ ਲੱਗੀ ਹੈ। ਜ਼ਿਕਰਯੋਗ ਹੈ ਕਿ ਬੀਤੀ 2 ਜਨਵਰੀ ਨੂੰ The City Point ਹੋਟਲ ਵਿੱਚ ਮਾਡਲ ਦਿਵਿਆ ਪਾਹੂਜਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:
ਦੱਸ ਦੇਈਏ ਕਿ ਪੁਲਿਸ ਵੱਲੋਂ ਦਿਵਿਆ ਪਾਹੂਜਾ ਦੀ ਲਾਸ਼ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਪਰੰਤੂ ਅਜੇ ਤੱਕ ਵੀ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਬਲਰਾਜ ਤੇ ਰਵੀ ਗਿੱਲ ਵੀ ਪੁਲਿਸ ਦੇ ਹੱਥ ਨਹੀਂ ਆਏ ਹਨ, ਜਿਨ੍ਹਾਂ ਬਾਰੇ ਸ਼ੱਕ ਹੈ ਕਿ ਦੋਵੇਂ ਵਿਦੇਸ਼ ਭੱਜ ਸਕਦੇ ਹਨ, ਜਿਸ ਨੂੰ ਲੈ ਕੇ ਗੁਰੂਗ੍ਰਾਮ ਪੁਲਿਸ ਨੇ ਇਹ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ।
ਇਸਤੋਂ ਪਹਿਲਾਂ ਪੁਲਿਸ ਨੇ ਮਾਮਲੇ ਦੀ ਜਾਂਚ ਵਿੱਚ ਦਿੱਲੀ ਦੀ ਮੇਘਾ ਸ਼ਰਮਾ (20) ਨੂੰ ਵੀ ਸ਼ਾਮਲ ਕੀਤਾ ਹੈ, ਜੋ ਕਿ ਹੋਟਲ ਮਾਲਕ ਦੀ ਦੂਜੀ ਪਤਨੀ ਦੱਸੀ ਜਾ ਰਹੀ ਹੈ। ਖ਼ਬਰਾਂ ਦੇ ਹਵਾਲੇ ਮੁਤਾਬਕ ਇਸ ਲੜਕੀ ਨੇ ਹੋਟਲ 'ਚ ਦਿਵਿਆ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ ਸੀ। ਹੋਟਲ ਮਾਲਕ ਨੇ ਇਸ ਲੜਕੀ ਤੋਂ ਲਾਸ਼ ਦੇ ਨਿਪਟਾਰੇ ਲਈ ਮਦਦ ਵੀ ਮੰਗੀ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ।
ਦਿਵਿਆ ਪਾਹੂਜਾ ਹਰਿਆਣਾ ਦੇ ਬਦਨਾਮ ਗੈਂਗਸਟਰ ਸੰਦੀਪ ਗਡੋਲੀ ਨਾਲ ਜੁੜੀ ਹੋਈ ਸੀ। ਇਲਜ਼ਾਮ ਸੀ ਕਿ ਦਿਵਿਆ ਪਾਹੂਜਾ ਨੇ ਸੰਦੀਪ ਗਡੋਲੀ ਦੇ ਐਨਕਾਊਂਟਰ ਵਿੱਚ ਮਦਦ ਕੀਤੀ ਸੀ। ਦਿਵਿਆ ਪਾਹੂਜਾ ਸੰਦੀਪ ਗਡੋਲੀ ਦੀ ਕਥਿਤ ਪ੍ਰੇਮਿਕਾ ਹੋਣ ਦੇ ਨਾਲ-ਨਾਲ ਇਕਲੌਤੀ ਗਵਾਹ ਵੀ ਸੀ। ਦਿਵਿਆ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਗੈਂਗਸਟਰ ਸੰਦੀਪ ਗਡੋਲੀ ਦੀ ਭੈਣ, ਗੈਂਗਸਟਰ ਬਿੰਦਰ ਅਤੇ ਹੋਰਾਂ ਨੇ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਅਤੇ ਅਭਿਜੀਤ ਤੋਂ ਇਹ ਕਤਲ ਕਰਵਾਇਆ।
-