Wed, Jan 22, 2025
Whatsapp

Diljit Dosanjh ਨੇ Jimmy Fallon ਨੂੰ ਸਿਖਾਈ ਪੰਜਾਬੀ, ਦੋਨਾਂ ਨੇ ਕਿਹਾ- 'ਪੰਜਾਬੀ ਆ ਗਏ ਓਏ ਤੇ ਸਤਿ ਸ਼੍ਰੀ ਅਕਾਲ', ਤੁਸੀਂ ਵੀ ਦੇਖੋ ਮਜ਼ੇਦਾਰ ਵੀਡੀਓ

ਦੱਸ ਦਈਏ ਕਿ ਦਿਲਜੀਤ ਹੁਣ ਅਮਰੀਕਾ ਦੇ ਬਹੁਤ ਹੀ ਮਸ਼ਹੂਰ ਸੈਲੀਬ੍ਰਿਟੀ ਟਾਕ ਸ਼ੋਅ 'ਦਿ ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ' 'ਤੇ ਨਜ਼ਰ ਆਉਣ ਵਾਲੇ ਹਨ।

Reported by:  PTC News Desk  Edited by:  Aarti -- June 18th 2024 11:24 AM
Diljit Dosanjh ਨੇ Jimmy Fallon ਨੂੰ ਸਿਖਾਈ ਪੰਜਾਬੀ, ਦੋਨਾਂ ਨੇ ਕਿਹਾ- 'ਪੰਜਾਬੀ ਆ ਗਏ ਓਏ ਤੇ ਸਤਿ ਸ਼੍ਰੀ ਅਕਾਲ', ਤੁਸੀਂ ਵੀ ਦੇਖੋ ਮਜ਼ੇਦਾਰ ਵੀਡੀਓ

Diljit Dosanjh ਨੇ Jimmy Fallon ਨੂੰ ਸਿਖਾਈ ਪੰਜਾਬੀ, ਦੋਨਾਂ ਨੇ ਕਿਹਾ- 'ਪੰਜਾਬੀ ਆ ਗਏ ਓਏ ਤੇ ਸਤਿ ਸ਼੍ਰੀ ਅਕਾਲ', ਤੁਸੀਂ ਵੀ ਦੇਖੋ ਮਜ਼ੇਦਾਰ ਵੀਡੀਓ

Diljit Dosanjh Teaches Punjabi To Jimmy Fallon: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸਟਾਰਡਮ ਇਨ੍ਹੀਂ ਦਿਨੀਂ ਵੱਖਰੇ ਪੱਧਰ 'ਤੇ ਹੈ। ਦਿਲਜੀਤ ਭਾਰਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਦਰਸ਼ਕਾਂ ਵਿੱਚ ਵੀ ਇੱਕ ਮਸ਼ਹੂਰ ਨਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਸ਼ੋਅ ਅਕਸਰ ਵਿਕ ਜਾਂਦੇ ਹਨ। ਹੁਣ ਦਿਲਜੀਤ ਇਕ ਹੋਰ ਵੱਡੇ ਮੰਚ 'ਤੇ ਨਜ਼ਰ ਆਉਣ ਵਾਲੇ ਹਨ, ਜਿੱਥੇ ਦੁਨੀਆ ਭਰ ਦੇ ਮਸ਼ਹੂਰ ਅਤੇ ਵੱਡੇ ਕਲਾਕਾਰ ਨਜ਼ਰ ਆਉਣਗੇ।

ਦੱਸ ਦਈਏ ਕਿ ਦਿਲਜੀਤ ਹੁਣ ਅਮਰੀਕਾ ਦੇ ਬਹੁਤ ਹੀ ਮਸ਼ਹੂਰ ਸੈਲੀਬ੍ਰਿਟੀ ਟਾਕ ਸ਼ੋਅ 'ਦਿ ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ' 'ਤੇ ਨਜ਼ਰ ਆਉਣ ਵਾਲੇ ਹਨ। ਦਿਲਜੀਤ ਖੁਦ ਵੀ ਇਸ ਸ਼ੋਅ 'ਤੇ ਜਾਣ ਲਈ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਇਸ ਸ਼ੋਅ ਤੋਂ ਆਪਣੇ ਪਿੱਛੇ ਦੀ ਸੀਨ (BTS) ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਬਹੁਤ ਹੀ ਮਜ਼ਾਕੀਆ ਹਨ।


ਸ਼ੋਅ ਦੇ ਇੱਕ ਬੀਟੀਐਸ ਵੀਡੀਓ ਵਿੱਚ ਦਿਲਜੀਤ 'ਦਿ ਟੂਨਾਈਟ ਸ਼ੋਅ' ਦੇ ਹੋਸਟ ਜਿੰਮੀ ਫੈਲਨ ਨੂੰ ਪੰਜਾਬੀ ਸਿਖਾਉਂਦੇ ਦਿਖਾਈ ਦੇ ਰਹੇ ਹਨ। ਦਿਲਜੀਤ ਨੇ ਚਿੱਟੇ ਕੁੜਤੇ ਅਤੇ ਧੋਤੀ 'ਤੇ ਕਾਲੇ ਰੰਗ ਦਾ ਕਮਰ ਕੱਸਿਆ ਹੋਇਆ ਹੈ ਅਤੇ ਉਸ ਦੀ ਪੱਗ ਵੀ ਚਿੱਟੀ ਹੈ। ਉਹ ਪਹਿਲਾਂ ਜਿੰਮੀ ਨੂੰ 'ਪੰਜਾਬੀ ਆ ਗੇ ਓਏ' ਕਹਿਣਾ ਸਿਖਾਉਂਦੇ ਹਨ, ਜਿਸ ਨੂੰ ਜਿੰਮੀ ਇਕ-ਦੋ ਕੋਸ਼ਿਸ਼ਾਂ ਤੋਂ ਬਾਅਦ ਸਹੀ ਬੋਲਦੇ ਹਨ।

ਇਸ ਤੋਂ ਬਾਅਦ ਉਹ ਜਿੰਮੀ ਨੂੰ 'ਸਤਿ ਸ਼੍ਰੀ ਅਕਾਲ' ਕਹਿਣਾ ਸਿਖਾਉਂਦੇ ਹਨ। ਦਿਲਜੀਤ ਦੇ ਨਾਲ ਜਿੰਮੀ ਜਿਸ ਗਰਮਜੋਸ਼ੀ ਨਾਲ ਨਜ਼ਰ ਆ ਰਹੇ ਹਨ, ਉਸ ਨੂੰ ਭਾਰਤੀ ਦਰਸ਼ਕ ਬਹੁਤ ਹੀ ਜਿਆਦਾ ਪਸੰਦ ਕਰ ਰਹੇ ਹਨ। 

ਇਹ ਵੀ ਪੜ੍ਹੋ: Diljit Dosanjh: ਕੁੜੀ ਦੇ ਚੱਕਰ 'ਚ ਘਰੋਂ ਭੱਜ ਗਏ ਸਨ ਦਿਲਜੀਤ ਦੋਸਾਂਝ, ਆਪਣੇ ਨਾਲ ਲੈ ਗਏ ਸਨ ਇਹ ਚੀਜ਼ਾਂ

- PTC NEWS

Top News view more...

Latest News view more...

PTC NETWORK