Diljit Dosanjh In Mahakaleshwar Temple : ਭਸਮ ਆਰਤੀ ’ਚ ਸ਼ਾਮਲ ਹੋਏ ਪੰਜਾਬੀ ਗਾਇਕ ਦਿਲਜੀਤ ਦੋਸਾਂਝ; ਨੰਦੀ ਹਾਲ ’ਚ ਬੈਠ ਕੇ ਕੀਤੀ ਪੂਜਾ, ਦੇਖੋ ਵੀਡੀਓ
Diljit Dosanjh In Mahakaleshwar Temple : ਪੰਜਾਬੀ ਗਾਇਕ ਦਿਲਜੀਤ ਸਿੰਘ ਦੋਸਾਂਝ ਅੱਜ ਸਵੇਰੇ ਵਿਸ਼ਵ ਪ੍ਰਸਿੱਧ ਸ਼੍ਰੀ ਮਹਾਕਾਲੇਸ਼ਵਰ ਮੰਦਿਰ ਵਿਖੇ ਹਰ ਰੋਜ਼ ਸਵੇਰੇ ਹੋਣ ਵਾਲੀ ਬਾਬਾ ਮਹਾਕਾਲ ਦੀ ਭਸਮ ਆਰਤੀ ਵਿੱਚ ਸ਼ਾਮਲ ਹੋਏ। ਜਿੱਥੇ ਉਨ੍ਹਾਂ ਨੰਦੀ ਹਾਲ 'ਚ ਬੈਠ ਕੇ ਬਾਬਾ ਮਹਾਕਾਲ ਦੀ ਭਸਮ ਆਰਤੀ ਦੇਖੀ ਅਤੇ ਬਾਬਾ ਮਹਾਕਾਲ ਦੇ ਨਿਰਾਕਾਰ ਰੂਪ ਦੇ ਦਰਸ਼ਨ ਕੀਤੇ।
ਦੱਸ ਦਈਏ ਕਿ ਦਿਲਜੀਤ ਆਪਣੇ ਮਿਊਜ਼ੀਕਲ ਕੰਸਰਟ ਲਈ ਇੰਦੌਰ ਆਏ ਸਨ। ਇਹ ਸਮਾਗਮ ਐਤਵਾਰ ਨੂੰ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ।
Jai Shri MAHAKAL ???? pic.twitter.com/HGeWpYjIt7 — DILJIT DOSANJH (@diljitdosanjh) December 10, 2024
ਮਹਾਕਾਲੇਸ਼ਵਰ ਮੰਦਰ ਦੀ ਲੋਕ ਸੰਪਰਕ ਅਧਿਕਾਰੀ ਸ੍ਰੀਮਤੀ ਗੌਰੀ ਜੋਸ਼ੀ ਨੇ ਦੱਸਿਆ ਕਿ ਦਿਲਜੀਤ ਦੋਸਾਂਝ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਅਤੇ ਗਾਇਕ ਹਨ। ਅੱਜ ਸਵੇਰੇ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ ਸੀ, ਜਿੱਥੇ ਉਨ੍ਹਾਂ ਨੇ ਨੰਦੀ ਹਾਲ 'ਚ ਬੈਠ ਕੇ ਬਾਬਾ ਮਹਾਕਾਲ ਦੀ ਭਸਮ ਆਰਤੀ ਕੀਤੀ ਅਤੇ ਇਸ ਤੋਂ ਬਾਅਦ ਚੰਡੀ ਦੁਆਰ 'ਚ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ। ਇਸ ਦੌਰਾਨ ਮਹਾਕਾਲ ਮੰਦਰ ਦੇ ਪੁਜਾਰੀ ਪੰਡਿਤ ਰਾਮ ਗੁਰੂ ਅਤੇ ਰਾਘਵ ਪੁਜਾਰੀ ਨੇ ਇਹ ਪੂਜਾ ਅਰਚਨਾ ਕੀਤੀ। ਦਿਲਜੀਤ ਦੋਸਾਂਝ ਨੂੰ ਸ਼੍ਰੀ ਮਹਾਕਾਲੇਸ਼ਵਰ ਮੰਦਿਰ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਬੰਧਕ ਗਣੇਸ਼ ਕੁਮਾਰ ਧਾਕੜ ਨੇ ਸਨਮਾਨਿਤ ਕੀਤਾ।
#WATCH | Madhya Pradesh: Actor-singer Diljit Dosanjh offers prayers at Mahakaleshwar Temple in Ujjain. pic.twitter.com/hrp8t4chEl — ANI (@ANI) December 10, 2024
ਬਾਬਾ ਮਹਾਕਾਲ ਦੀ ਭਸਮ ਆਰਤੀ ਦੇਖਣ ਤੋਂ ਬਾਅਦ ਜਦੋਂ ਮੀਡੀਆ ਨੇ ਦਿਲਜੀਤ ਦੋਸਾਂਝ ਨੂੰ ਬਾਬਾ ਮਹਾਕਾਲ ਦੀ ਆਰਤੀ ਦੇਖਣ ਅਤੇ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਦੇ ਅਨੁਭਵ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਉਹੀ ਹਨ, ਬੱਸ ਕੀ ਅਨੁਭਵ ਰਿਹਾ, ਅਨੁਭਵ ਕੀ ਸੀ, ਮੇਰੇ ਕੋਲ ਸ਼ਬਦ ਹੀ ਨਹੀਂ ਹੈ। ਓਮ ਨਮਹ ਸ਼ਿਵਾਏ ।
ਇਹ ਵੀ ਪੜ੍ਹੋ : Dharmendra linked in Cheating Case : ਜਨਮਦਿਨ ਦੇ 2 ਦਿਨ ਬਾਅਦ ਹੀ ਮੁਸ਼ਕਿਲ ’ਚ ਫਸੇ ਧਰਮਿੰਦਰ; ਦਿੱਲੀ ਕੋਰਟ ਨੇ ਭੇਜਿਆ ਸੰਮਨ
- PTC NEWS