Thu, Jan 2, 2025
Whatsapp

Ludhiana Traffic Advisory : ਦਿਲਜੀਤ ਦੋਸਾਂਝ ਦੇ Ludhiana Concert ਨੂੰ ਲੈ ਕੇ ਰੂਟ ਪਲਾਨ ਜਾਰੀ

Ludhiana Police Traffic Advisory : ਦਿਲਜੀਤ ਦੇ ਸ਼ੋਅ ਦੇ ਮੱਦੇਨਜ਼ਰ ਲੁਧਿਆਣਾ 'ਚ ਭਾਰੀ ਭੀੜ ਦੇ ਇਕੱਤਰ ਹੋਣ ਦੇ ਮੱਦੇਨਜ਼ਰ ਪੁਲਿਸ ਨੇ ਵੀ ਤਿਆਰੀਆਂ ਕੀਤੀਆਂ ਹੋਈਆਂ ਹਨ ਅਤੇ ਹੁਣ ਇਸ ਸਬੰਧ ਵਿੱਚ ਟ੍ਰੈਫਿਕ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- December 30th 2024 06:49 PM -- Updated: December 30th 2024 08:07 PM
Ludhiana Traffic Advisory : ਦਿਲਜੀਤ ਦੋਸਾਂਝ ਦੇ Ludhiana Concert ਨੂੰ ਲੈ ਕੇ ਰੂਟ ਪਲਾਨ ਜਾਰੀ

Ludhiana Traffic Advisory : ਦਿਲਜੀਤ ਦੋਸਾਂਝ ਦੇ Ludhiana Concert ਨੂੰ ਲੈ ਕੇ ਰੂਟ ਪਲਾਨ ਜਾਰੀ

Ludhiana Police Traffic Advisory : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਾਲ 2024 ਦਾ ਆਖਰੀ ਸ਼ੋਅ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਗਾਇਕ ਦੇ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿਲਜੀਤ ਦੇ ਸ਼ੋਅ ਦੇ ਮੱਦੇਨਜ਼ਰ ਲੁਧਿਆਣਾ 'ਚ ਭਾਰੀ ਭੀੜ ਦੇ ਇਕੱਤਰ ਹੋਣ ਦੇ ਮੱਦੇਨਜ਼ਰ ਪੁਲਿਸ ਨੇ ਵੀ ਤਿਆਰੀਆਂ ਕੀਤੀਆਂ ਹੋਈਆਂ ਹਨ ਅਤੇ ਹੁਣ ਇਸ ਸਬੰਧ ਵਿੱਚ ਟ੍ਰੈਫਿਕ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।


ਲੁਧਿਆਣਾ ਪੁਲਿਸ ਵੱਲੋਂ ਰੂਟ ਪਲਾਨ ਤਹਿਤ ਭਾਰੀ ਗੱਡੀਆਂ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲ ਜਾਣ ਵਾਲੇ ਕਈ ਰਸਤਿਆਂ ਨੂੰ ਬਦਲਿਆ ਗਿਆ। ਪੁਲਿਸ ਵੱਲੋਂ 9 ਥਾਂਵਾਂ 'ਤੇ ਰੂਟ ਤਬਦੀਲ ਕੀਤੇ ਗਏ ਹਨ ਅਤੇ ਹਰ ਡਾਇਵਰਸ਼ਨ 'ਤੇ 3 ਟ੍ਰੈਫਿਕ ਕਰਮਚਾਰੀ ਡਿਊਟੀ 'ਤੇ ਤੈਨਾਤ ਰਹਿਣਗੇ। ਇਸ ਤਹਿਤ ਪੀਏਯੂ ਲੁਧਿਆਣਾ ਦੇ ਆਸ ਪਾਸ ਕੋਈ ਵੀ ਭਾਰੀ ਵਾਹਨ ਨਾ ਆਵੇ, ਇਸ ਲਈ ਪੁਲਿਸ ਨੇ ਆਊਟਰ ਡਾਈਵਰਸ਼ਨ ਪੁਆਇੰਟਾਂ ਦਾ ਵੇਰਵਾ ਇਸ ਤਰ੍ਹਾਂ ਦਿੱਤਾ ਹੈ...


ਦੱਸ ਦਈਏ ਕਿ ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਸਾਲ 2024 ਦਾ ਇਹ ਆਖਰੀ ਸ਼ੋਅ ਹੋਵੇਗਾ, ਜਿਸ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਹ ਸ਼ੋਅ ਕੱਲ 31 ਦਸੰਬਰ ਨੂੰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਲੁਧਿਆਣਾ ਪੁਲਿਸ ਨੇ ਇਹ ਰੂਟ ਪਲਾਨ ਜਾਰੀ ਕੀਤਾ ਹੈ।

- PTC NEWS

Top News view more...

Latest News view more...

PTC NETWORK