Wed, Jan 22, 2025
Whatsapp

Diljit Dosanjh: ਕੁੜੀ ਦੇ ਚੱਕਰ 'ਚ ਘਰੋਂ ਭੱਜ ਗਏ ਸਨ ਦਿਲਜੀਤ ਦੋਸਾਂਝ, ਆਪਣੇ ਨਾਲ ਲੈ ਗਏ ਸਨ ਇਹ ਚੀਜ਼ਾਂ

ਦਿਲਜੀਤ ਦੋਸਾਂਝ ਨੇ ਆਪਣੇ ਬਚਪਨ ਦਾ ਇੱਕ ਕਿੱਸਾ ਸਾਂਝਾ ਕੀਤਾ ਹੈ। ਦੋਸਾਂਝ ਨੇ ਦੱਸਿਆ ਕਿ ਜਦੋਂ ਉਹ 8 ਸਾਲ ਦਾ ਸੀ ਤਾਂ ਉਹ ਇੱਕ ਲੜਕੀ ਦੇ ਪ੍ਰੇਮ ਸਬੰਧਾਂ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ ਅਤੇ ਘਰੋਂ ਭੱਜਣ ਤੱਕ ਦੀ ਸਥਿਤੀ ਆ ਗਈ ਸੀ। ਪੜੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- June 17th 2024 03:14 PM
Diljit Dosanjh: ਕੁੜੀ ਦੇ ਚੱਕਰ 'ਚ ਘਰੋਂ ਭੱਜ ਗਏ ਸਨ ਦਿਲਜੀਤ ਦੋਸਾਂਝ, ਆਪਣੇ ਨਾਲ ਲੈ ਗਏ ਸਨ ਇਹ ਚੀਜ਼ਾਂ

Diljit Dosanjh: ਕੁੜੀ ਦੇ ਚੱਕਰ 'ਚ ਘਰੋਂ ਭੱਜ ਗਏ ਸਨ ਦਿਲਜੀਤ ਦੋਸਾਂਝ, ਆਪਣੇ ਨਾਲ ਲੈ ਗਏ ਸਨ ਇਹ ਚੀਜ਼ਾਂ

Diljit Dosanjh Childhood Incident: ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਆਪਣੀ ਅਦਾਕਾਰੀ ਲਈ ਹੀ ਨਹੀਂ ਸਗੋਂ ਆਪਣੀ ਗਾਇਕੀ ਲਈ ਵੀ ਮਸ਼ਹੂਰ ਹਨ। ਦਿਲਜੀਤ ਕੋਚੇਲਾ ਵਿਖੇ ਪ੍ਰਦਰਸ਼ਨ ਕਰਨ ਵਾਲਾ ਦੇਸ਼ ਦਾ ਪਹਿਲਾ ਅਤੇ ਇਕਲੌਤਾ ਗਾਇਕ ਹੈ। ਦਿਲਜੀਤ ਦੋਸਾਂਝ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਹਾਲ ਹੀ ਵਿੱਚ ਉਹਨਾਂ ਖੁਲਾਸਾ ਕੀਤਾ ਕਿ ਉਹ 8 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਿਆ ਸੀ। ਹਾਲਾਂਕਿ, ਉਹ ਤੁਰੰਤ ਵਾਪਸ ਆ ਗਿਆ। ਇਸ ਦੇ ਪਿੱਛੇ ਇੱਕ ਦਿਲਚਸਪ ਕਹਾਣੀ ਹੈ, ਜਿਸ ਦਾ ਖੁਲਾਸਾ ਖੁਦ ਦਿਲਜੀਤ ਦੋਸਾਂਝ ਨੇ ਖੁਦ ਕੀਤਾ ਹੈ।

ਕੁੜੀ ਦੇ ਚੱਕਰ ਵਿੱਚ ਭੱਜਿਆ ਘਰੋਂ


ਦਿਲਜੀਤ ਦੋਸਾਂਝ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ, 'ਸਕੂਲ 'ਚ ਇੱਕ ਲੜਕੀ ਸੀ, ਜਿਸ ਕਾਰਨ ਮੈਂ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ। ਮੈਂ ਉਦੋਂ 7-8 ਸਾਲ ਦਾ ਸੀ। ਇੱਕ ਦਿਨ ਸਾਡੇ ਬਜ਼ੁਰਗ ਪੁੱਛ ਰਹੇ ਸਨ ਕਿ ਤੁਹਾਨੂੰ ਕਿਹੜੀ ਕੁੜੀ ਪਸੰਦ ਹੈ ਤਾਂ ਮੈਂ ਕਿਹਾ ਕਿ ਮੈਨੂੰ ਇਹ ਕੁੜੀ ਪਸੰਦ ਹੈ। ਫਿਰ ਬਜ਼ੁਰਗਾਂ ਨੇ ਕਿਹਾ ਕਿ ਜਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰੋ ਅਤੇ ਤੁਸੀਂ ਉਸ ਨਾਲ ਵਿਆਹ ਕਰਵਾ ਲਓਗੇ। ਮੈਂ ਕਿਹਾ ਠੀਕ ਹੈ। ਮੈਂ ਕੁੜੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰੇਂਗੀ। ਉਸ ਨੇ ਜਾ ਕੇ ਅਧਿਆਪਕ ਨੂੰ ਦੱਸਿਆ ਅਤੇ ਅਧਿਆਪਕ ਨੇ ਮੈਨੂੰ ਅਗਲੇ ਦਿਨ ਸਕੂਲ ਵਿੱਚ ਮਾਤਾ-ਪਿਤਾ ਨੂੰ ਲੈ ਕੇ ਆਉਣ ਲਈ ਕਿਹਾ। ਮੈਂ ਸੋਚਿਆ ਕਿ ਹੁਣ ਮੇਰੀ ਦੁਨੀਆ ਖਤਮ ਹੋ ਗਈ ਤੇ ਮੈਂ ਫਿਰ ਘਰੋਂ ਭੱਜਣ ਦੀ ਤਿਆਰੀ ਕੱਸ ਲਈ ਤੇ ਫਰਿੱਜ ਵਿੱਚੋਂ ਦੋ ਕੇਲੇ ਅਤੇ ਕੁਝ ਫਲ ਕੱਢੇ ਅਤੇ ਆਪਣਾ ਸਾਈਕਲ ਚੁੱਕ ਕੇ ਘਰੋਂ ਭੱਜ ਗਿਆ।

ਕਿਵੇਂ ਘਰ ਵਾਪਸ ਆਏ ਦਿਲਜੀਤ ਦੋਸਾਂਝ ?

ਦਿਲਜੀਤ ਦੁਸਾਂਝ ਨੇ ਕਿਹਾ, 'ਮੈਂ ਘਰ ਤੋਂ ਪੰਜ ਮਿੰਟ ਦੀ ਦੂਰੀ 'ਤੇ ਪਹੁੰਚਿਆ ਹੀ ਸੀ ਕਿ ਪਿੰਡ ਦੇ ਇੱਕ ਵਿਅਕਤੀ ਨੇ ਕਿਹਾ ਤੁਸੀਂ ਕਿੱਥੇ ਜਾ ਰਹੇ ਹੋ। ਚਲੋ, ਆਪਣੇ ਘਰ ਜਾਓ। ਮੈਨੂੰ ਲੱਗਾ ਜਿਵੇਂ ਉਸ ਨੂੰ ਪਤਾ ਲੱਗ ਗਿਆ ਹੋਵੇ। ਪਹਿਲਾਂ ਪਿੰਡਾਂ ਵਿੱਚ ਸਾਰੇ ਲੋਕ ਸਾਡੇ ਆਪਣੇ ਹੀ ਹੁੰਦੇ ਸਨ ਤੇ ਸਾਰੇ ਪਰਿਵਾਰ ਵਾਂਗ ਰਹਿੰਦੇ ਸਨ। ਜੇਕਰ ਕੋਈ ਕਿਸੇ ਨੂੰ ਝਿੜਕ ਜਾਂ ਥੱਪੜ ਮਾਰ ਦਿੰਦਾ ਸੀ ਤਾਂ ਪਰਿਵਾਰ ਵਾਲਿਆਂ ਨੂੰ ਬੁਰਾ ਨਹੀਂ ਲੱਗਦਾ ਸੀ। ਸ਼ਹਿਰਾਂ ਵਿੱਚ ਅਜਿਹਾ ਕੁਝ ਨਹੀਂ ਹੁੰਦਾ, ਇਸ ਲਈ ਜਦੋਂ ਉਸ ਨੇ ਕਿਹਾ ਆਪਣੇ ਘਰ ਜਾਓ, ਮੈਂ ਘਰ ਵਾਪਸ ਆ ਗਿਆ। ਅਗਲੇ ਦਿਨ ਮੈਂ ਘਰੇ ਦੱਸਿਆ ਕਿ ਮੇਰੇ ਪੇਟ ਵਿੱਚ ਦਰਦ ਹੈ। ਮੈਂ ਸਕੂਲ ਨਹੀਂ ਜਾਵਾਂਗਾ। ਫਿਰ ਮੈਂ ਇੱਕ-ਦੋ ਦਿਨ ਸਕੂਲ ਨਹੀਂ ਗਿਆ। ਉਸ ਤੋਂ ਬਾਅਦ ਮੇਰੇ ਅਧਿਆਪਕ ਵੀ ਇਹ ਗੱਲ ਨੂੰ ਭੁੱਲ ਗਏ।


ਨੀਰੂ ਬਾਜਵਾ ਨਾਲ ਨਜ਼ਰ ਆਉਣਗੇ ਦਿਲਜੀਤ 

ਹਾਲਾਂਕਿ ਜੇਕਰ ਦਿਲਜੀਤ ਦੋਸਾਂਝ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਫਿਲਮ 'ਜੱਟ ਐਂਡ ਜੂਲੀਅਟ 3' 'ਚ ਨਜ਼ਰ ਆਉਣਗੇ। ਪ੍ਰਸ਼ੰਸਕ ਇਸ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 24 ਜੂਨ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਨੀਰੂ ਬਾਜਵਾ ਹੈ।

ਇਹ ਵੀ ਪੜੋ: ਏਅਰ ਇੰਡੀਆ 'ਚ ਹੈਰਾਨ ਕਰਨ ਵਾਲੀ ਘਟਨਾ ! ਯਾਤਰੀ ਦੇ ਭੋਜਨ 'ਚ ਨਿਕਲਿਆ ਤਿੱਖਾ ਬਲੇਡ

- PTC NEWS

Top News view more...

Latest News view more...

PTC NETWORK