Diljit Chandigarh Show : ਦਿਲਜੀਤ ਦਾ ਸ਼ੋਅ ਖਤਮ ਪਰ ਮੁਸ਼ਕਲਾਂ ਨਹੀਂ ! ਹੁਣ ਬਾਲ ਸੁਰੱਖਿਆ ਕਮਿਸ਼ਨ ਕਰੇਗਾ ਕਾਰਵਾਈ
Diljit Chandigarh Show : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਦਿਲ ਲੁਮੀਨਾਤੀ ਟੂਰ ਤਹਿਤ ਚੰਡੀਗੜ੍ਹ 'ਚ 14 ਤਰੀਕ ਨੂੰ ਸ਼ੋਅ ਭਾਵੇਂ ਧੂਮ-ਧਾਮ ਨਾਲ ਖਤਮ ਹੋ ਗਿਆ ਹੈ ਅਤੇ ਲੋਕਾਂ ਨੇ ਇਸ ਸ਼ੋਅ ਦਾ ਜੰਮ ਕੇ ਲੁਤਫ਼ ਲਿਆ ਪਰੰਤੂ ਗਾਇਕ ਲਈ ਇਹ ਸ਼ੋਅ ਇੱਕ ਹੋਰ ਨਵੀਂ ਮੁਸੀਬਤ ਖੜੀ ਕਰਦਾ ਨਜ਼ਰ ਆ ਰਿਹਾ ਹੈ। ਹੁਣ ਇਸ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ ਇਸ ਸ਼ੋਅ ਨੂੰ ਲੈ ਕੇ ਕਾਰਵਾਈ ਕਰਦਾ ਵਿਖਾਈ ਦੇ ਰਿਹਾ ਹੈ। ਇਸ ਸਬੰਧੀ ਕਮਿਸ਼ਨ ਦੀ ਚੇਅਰਪਰਸਨ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੂੰ ਨੋਟਿਸ ਭੇਜਿਆ ਜਾਵੇਗਾ।
Chandigarh Commission for Child Protection Rights ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਇਸ ਸਬੰਧੀ ਕਿਹਾ ਕਿ ਕਮਿਸ਼ਨ ਦਿਲਜੀਤ ਦੋਸਾਂਝ ਦੇ ਸ਼ੋਅ ਦੇ ਪ੍ਰਬੰਧਕਾਂ ਨੂੰ ਨੋਟਿਸ ਭੇਜਿਆ ਜਾਵੇਗਾ, ਕਿਉਂਕਿ ਅਦਾਕਾਰ ਨੇ ਪ੍ਰਸ਼ਾਸਨ ਦੀ ਅਡਵਾਇਜ਼ਰੀ ਨਹੀਂ ਮੰਨੀ ਤੇ ਸ਼ਰਾਬ ਤੇ ਹਥਿਆਰ ਨੂੰ ਲੈ ਕੇ ਗੀਤ ਗਾਇਆ।
ਇਥੋਂ ਤੱਕ ਕਿ ਗਾਇਕ ਨੇ ਸ਼ੋਅ ਦੀ ਸ਼ੁਰੂਆਤ ਹੀ ‘ਪੰਜ ਤਾਰਾ’ ਗੀਤ ਗਾ ਕੇ ਕੀਤੀ ਅਤੇ ਇਸਤੋਂ ਬਾਅਦ ‘ਪਟਿਆਲਾ ਪੈਗ’ ਗੀਤ ਵੀ ਗਾਇਆ, ਜਦੋਂਕਿ ਬਾਲ ਸੁਰੱਖਿਆ ਕਮਿਸ਼ਨ ਨੇ ਅਡਵਾਇਜ਼ਰੀ ਜਾਰੀ ਕੀਤੀ ਸੀ ਕਿ ਸ਼ੋਅ ’ਚ ਇਹ ਗੀਤ ਨਾ ਗਾਏ ਜਾਣ।
ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਕਿ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਸਾਡਾ ਮੁੱਢਲਾ ਕੰਮ ਹੈ ਅਤੇ ਨੋਟਿਸ ਭੇਜ ਕੇ ਸ਼ਰਾਬ ਵਾਲੇ ਗਾਣੇ ਗਾਉਣ 'ਤੇ ਸ਼ੋਅ ਦੇ ਪ੍ਰਬੰਧਕਾਂ ਕੋਲੋਂ ਜਵਾਬ ਮੰਗਿਆ ਜਾਵੇਗਾ।
- PTC NEWS