ਮਾਂ-ਬੋਲੀ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਦੀ ਪਹਿਲਕਦਮੀ, ਨੇਮ ਪਲੇਟ 'ਤੇ ਪੰਜਾਬੀ 'ਚ ਲਿਖਿਆ ਨਾਮ
ਚੰਡੀਗੜ੍ਹ : ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਇਕ ਨਿਵੇਕਲੀ ਪਹਿਲ ਕੀਤੀ ਹੈ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਪੁਲਿਸ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਉਪਰ ਪੈ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਪਿਛਲੇ ਸਮੇਂ ਵਿੱਚ ਕਈ ਫ਼ੈਸਲੇ ਲਏ ਸਨ।
ਪੰਜਾਬੀ ਭਾਸ਼ਾ ਨੂੰ ਪ੍ਰਫੁਲੱਤ ਕਰਨ ਦੇ ਮੱਦੇਨਜ਼ਰ ਡੀ.ਜੀ.ਪੀ. ਗੌਰਵ ਯਾਦਵ ਨੇ ਆਪਣੀ ਵਰਦੀ ਉਪਰ ਅੰਗਰੇਜ਼ੀ ਭਾਸ਼ਾ 'ਚ ਲੱਗੀ ਨੇਮ ਪਲੇਟ ਹਟਾ ਦਿੱਤੀ ਹੈ। ਹੁਣ ਉਨ੍ਹਾਂ ਦੀ ਵਰਦੀ ਉਪਰ ਬਣੀ ਨੇਮ ਪਲੇਟ 'ਤੇ ਪੰਜਾਬੀ ਭਾਸ਼ਾ 'ਚ ਗੌਰਵ ਯਾਦਵ ਲਿਖਿਆ ਹੋਇਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਹ ਆਪਣੀ ਨੇਮ ਪਲੇਟ ਪੰਜਾਬੀ ਵਿੱਚ ਲਗਾ ਕੇ ਮਾਣ ਮਹਿਸੂਸ ਕਰ ਰਹੇ ਹਨ। ਹੋਰ ਪੁਲਿਸ ਅਧਿਕਾਰੀ ਵੀ ਪੁਲਿਸ ਕਪਤਾਨ ਦੀ ਪਾਲਣਾ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਵਰਦੀਆਂ 'ਤੇ ਨੇਮ ਪਲੇਟਾਂ 'ਤੇ ਪੰਜਾਬੀ ਭਾਸ਼ਾ ਵਿੱਚ ਆਪਣਾ ਨਾਮ ਲਿਖਵਾ ਸਕਦੇ ਹਨ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਨਵੀਂ ਸਬ-ਕਮੇਟੀ ਦਾ ਗਠਨ, ਇਨ੍ਹਾਂ ਮਸਲਿਆਂ ਦਾ ਕੀਤਾ ਜਾਵੇਗਾ ਹੱਲ
- PTC NEWS