ਬਾਂਕੇ ਬਿਹਾਰੀ ਮੰਦਿਰ 'ਚ ਮੱਚੀ ਭਗਦੜ, ਭੀੜ 'ਚ ਦੱਬੇ ਜਾਣ ਕਾਰਨ ਸ਼ਰਧਾਲੂ ਦੀ ਮੌਤ
Mathura: ਮਥੁਰਾ ਦੇ ਬਾਂਕੇ ਬਿਹਾਰੀ ਮੰਦਿਰ (banke-bihari-temple) 'ਚ ਭਗਦੜ ਮੱਚ ਜਾਣ ਦੀ ਖ਼ਬਰ ਹੈ, ਜਿਸ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ। ਗੇਟ ਨੰਬਰ 1 'ਤੇ ਅਚਾਨਕ ਭੀੜ ਵਿੱਚ ਸ਼ਰਧਾਲੂ ਦੀ ਤਬੀਅਤ ਵਿਗੜ ਗਈ, ਜਿਸ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
ਮੰਦਰ 'ਚ ਵੀਰਵਾਰ ਸਵੇਰੇ ਕਰੀਬ 10:30 ਵਜੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ, ਜਿਸ ਦੌਰਾਨ ਇੱਕ ਅਣਪਛਾਤੇ ਸ਼ਰਧਾਲੂ ਦੀ ਤਬੀਅਤ ਅਚਾਨਕ ਵਿਗੜ ਗਈ। ਮੰਦਰ ਦੇ ਸੁਰੱਖਿਆ ਗਾਰਡ ਉਸ ਨੂੰ ਹਸਪਤਾਲ ਲੈ ਕੇ ਗਏ, ਜਿਥੇ ਐਮਰਜੈਂਸੀ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਵਰਿੰਦਾਵਨ ਦੇ ਠਾਕੁਰ ਬਾਂਕੇ ਬਿਹਾਰੀ ਮੰਦਿਰ ਦੇ ਕੋਲ ਇੱਕ ਸ਼ਰਧਾਲੂ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਪੁਲਿਸ ਨੇ ਸ਼ਰਧਾਲੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸ਼ਨਾਖਤ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਰਧਾਲੂ ਦੀ ਉਮਰ ਕਰੀਬ 35 ਸਾਲ ਜਾਪਦੀ ਹੈ, ਜਿਸ ਕੋਲੋ ਹਲਦੀਰਾਮ ਦਾ ਬਿੱਲ, ਕੰਘੀ ਅਤੇ ਐਨਕਾਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ:
- ਜਾਪਾਨ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਕੀਤੀ ਈ-ਵੀਜ਼ਾ ਸੇਵਾ, ਇੰਝ ਕਰੋ ਅਪਲਾਈ?
- ਸ੍ਰੀ ਦਰਬਾਰ ਸਾਹਿਬ 'ਚ 500 ਸਾਲ ਪੁਰਾਣੀਆਂ ਬੇਰੀਆਂ ਮੁੜ ਹੋਈਆਂ ਹਰੀਆਂ, ਬੇਰ ਰੂਪੀ ਫਲਾਂ ਨਾਲ ਲੱਦੀਆਂ
- ਹਾਈਕੋਰਟ ਨੇ HSGPC ਤੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਪੁੱਛਿਆ-ਕਿਉਂ ਨਾ ਨਵੀਂ ਕਮੇਟੀ 'ਤੇ ਪਾਬੰਦੀ ਲਾਈ ਜਾਵੇ?
- 'ਸ਼ਹੀਦ ਭਗਤ ਸਿੰਘ ਤੇ ਬੀ.ਆਰ. ਅੰਬੇਡਕਰ ਦੇ ਬਰਾਬਰ CM ਕੇਜਰੀਵਾਲ ਦੀ ਫੋਟੋ ਕਿੰਨੀ ਕੁ ਜਾਇਜ਼ ?'
-