Tue, Jan 7, 2025
Whatsapp

Faridkot News : ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਮੁਲਜ਼ਮ ਔਰਤ ਨੂੰ ਕੀਤਾ ਗ੍ਰਿਫਤਾਰ

ਕੋਟਕਪੂਰਾ ਵਿੱਚ ਇੱਕ ਔਰਤ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  PTC News Desk  Edited by:  Dhalwinder Sandhu -- September 06th 2024 04:11 PM
Faridkot News : ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਮੁਲਜ਼ਮ ਔਰਤ ਨੂੰ ਕੀਤਾ ਗ੍ਰਿਫਤਾਰ

Faridkot News : ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ ਮੁਲਜ਼ਮ ਔਰਤ ਨੂੰ ਕੀਤਾ ਗ੍ਰਿਫਤਾਰ

Gutka Sahib Desecration : ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਵਿੱਚ ਇੱਕ ਔਰਤ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਗੁਟਕਾ ਸਾਹਿਬ ਨੂੰ ਚੁੱਲ੍ਹੇ 'ਚ ਪਾ ਕੇ ਸਾੜ ਦਿੱਤਾ, ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਪਹੁੰਚ ਕੇ ਧਾਰਮਿਕ ਆਗੂਆਂ ਦੀ ਹਾਜ਼ਰੀ 'ਚ ਗੁਟਕਾ ਸਾਹਿਬ ਚੁੱਕ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ, ਜਿੱਥੋਂ ਇਸ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਰਵਾਨਾ ਕੀਤਾ ਗਿਆ।

ਇਹ ਘਟਨਾ ਕੋਟਕਪੂਰਾ ਸ਼ਹਿਰ ਦੇ ਸਰਕਾਰੀ ਗਰਲਜ਼ ਸਕੂਲ ਨੇੜੇ ਬਾਜੇ ਵਾਲੀ ਵਿਖੇ ਵਾਪਰੀ। ਇੱਥੇ ਰਹਿਣ ਵਾਲੀ ਇੱਕ ਔਰਤ ਨੇ ਘਰ ਵਿੱਚ ਬਾਬਾ ਬਡਭਾਗ ਸਿੰਘ ਦਾ ਧਾਰਮਿਕ ਸਥਾਨ ਬਣਾਇਆ ਹੋਇਆ ਹੈ, ਜਿੱਥੇ ਨਿਸ਼ਾਨ ਸਾਹਿਬ ਵੀ ਲਗਾਇਆ ਹੋਇਆ ਹੈ, ਮੁਲਜ਼ਮ ਔਰਤ ਨੇ ਧਾਰਮਿਕ ਸਥਾਨ 'ਤੇ ਰੱਖੇ ਗੁਟਕਾ ਸਾਹਿਬ ਨੂੰ ਚੁੱਕ ਕੇ ਚੁੱਲ੍ਹੇ 'ਚ ਅੱਗ ਦੇ ਹਵਾਲੇ ਕਰ ਦਿੱਤਾ।


ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Vinesh Phogat Joins Congress : ਬਜਰੰਗ ਪੁਨੀਆ ਤੇ ਵਿਨੇਸ਼ ਫੋਗਾਟ ਕਾਂਗਰਸ 'ਚ ਸ਼ਾਮਲ, ਖੜਗੇ ਨੇ ਕਿਹਾ- ਚੱਕ ਦੇ ਹਰਿਆਣਾ

- PTC NEWS

Top News view more...

Latest News view more...

PTC NETWORK