Sun, Sep 29, 2024
Whatsapp

Ram Rahim Parole : ਜੇਲ੍ਹੋਂ ਮੁੜ ਬਾਹਰ ਆਵੇਗਾ ਰਾਮ ਰਹੀਮ? ਡੇਰਾ ਮੁਖੀ ਨੇ ਹਰਿਆਣਾ ਸਰਕਾਰ ਤੋਂ 20 ਦਿਨ ਦੀ ਮੰਗੀ ਪੈਰੋਲ

Dera Chief Ram Rahim Parole : ਡੇਰਾ ਮੁਖੀ ਵੱਲੋਂ ਪੈਰੋਲ ਦੀ ਇਹ ਅਰਜ਼ੀ ਹਰਿਆਣਾ ਵਿਧਾਨ ਸਭਾ ਚੋਣਾਂ 2024 ਤੋਂ ਠੀਕ ਐਨ ਪਹਿਲਾਂ ਦਿੱਤੀ ਗਈ ਹੈ। ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ 5 ਅਕਤੂਬਰ ਨੂੰ ਪੈਣੀਆਂ ਹਨ।

Reported by:  PTC News Desk  Edited by:  KRISHAN KUMAR SHARMA -- September 29th 2024 10:34 AM -- Updated: September 29th 2024 10:45 AM
Ram Rahim Parole : ਜੇਲ੍ਹੋਂ ਮੁੜ ਬਾਹਰ ਆਵੇਗਾ ਰਾਮ ਰਹੀਮ? ਡੇਰਾ ਮੁਖੀ ਨੇ ਹਰਿਆਣਾ ਸਰਕਾਰ ਤੋਂ 20 ਦਿਨ ਦੀ ਮੰਗੀ ਪੈਰੋਲ

Ram Rahim Parole : ਜੇਲ੍ਹੋਂ ਮੁੜ ਬਾਹਰ ਆਵੇਗਾ ਰਾਮ ਰਹੀਮ? ਡੇਰਾ ਮੁਖੀ ਨੇ ਹਰਿਆਣਾ ਸਰਕਾਰ ਤੋਂ 20 ਦਿਨ ਦੀ ਮੰਗੀ ਪੈਰੋਲ

Haryana Assembley Election : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਮੁੜ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਡੇਰਾ ਮੁਖੀ ਰਾਮ ਰਹੀਮ ਨੇ ਹਰਿਆਣਾ ਸਰਕਾਰ ਤੋਂ 20 ਦਿਨ ਦੀ ਪੈਰੋਲ ਦੀ ਮੰਗ ਕੀਤੀ ਹੈ। ਡੇਰਾ ਮੁਖੀ ਵੱਲੋਂ ਪੈਰੋਲ ਦੀ ਇਹ ਅਰਜ਼ੀ ਹਰਿਆਣਾ ਵਿਧਾਨ ਸਭਾ ਚੋਣਾਂ 2024 ਤੋਂ ਠੀਕ ਐਨ ਪਹਿਲਾਂ ਦਿੱਤੀ ਗਈ ਹੈ। ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ 5 ਅਕਤੂਬਰ ਨੂੰ ਪੈਣੀਆਂ ਹਨ।

ਜਾਣਕਾਰੀ ਅਨੁਸਾਰ ਰਾਮ ਰਹੀਮ ਨੇ ਹਰਿਆਣਾ ਸਰਕਾਰ ਤੋਂ ਅਰਜ਼ੀ ਰਾਹੀਂ 20 ਦਿਨ ਦੀ ਪੈਰੋਲ ਦੀ ਮੰਗ ਕੀਤੀ ਹੈ, ਜਿਸ ਨੂੰ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਭਾਰਤੀ ਚੋਣ ਕਮਿਸ਼ਨ ਕੋਲ ਮਨਜੂਰੀ ਲਈ ਭੇਜ ਦਿੱਤਾ ਹੈ।


ਦੱਸ ਦਈਏ ਕਿ ਗੁਰਮੀਤ ਨੂੰ ਸਾਲ 2017 ਵਿੱਚ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਦੱਸ ਦਈਏ ਕਿ ਸਜ਼ਾ ਤੋਂ ਬਾਅਦ ਹੁਣ ਤੱਕ ਦੀ ਜੇਲ੍ਹ ਦੌਰਾਨ ਡੇਰਾ ਮੁਖੀ ਰਾਮ ਰਹੀਮ ਨੂੰ 10 ਵਾਰ ਫਰਲੋ ਅਤੇ ਪੈਰੋਲ ਮਿਲ ਚੁੱਕੀ  ਹੈ।

ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਰਾਮ ਰਹੀਮ ਦੀ ਅਰਜ਼ੀ ਚੋਣ ਕਮਿਸ਼ਨ ਕੋਲ ਮਨਜੂਰੀ ਲਈ ਭੇਜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਪਹਿਲਾਂ 50 ਦਿਨਾਂ ਦੀ ਪੈਰੋਲ ਲੈ ਚੁੱਕਿਆ ਹੈ ਅਤੇ ਉਸ ਦੀ 20 ਦਿਨ ਦੀ ਪੈਰੋਲ ਅਜੇ ਬਕਾਇਆ ਹੈ, ਜਿਸ ਲਈ ਹੁਣ ਇਹ ਅਰਜ਼ੀ ਦਿੱਤੀ ਗਈ ਹੈ।

ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਵੱਡਾ ਫਾਇਦਾ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਕਿਉਂਕਿ ਹਰਿਆਣਾ ਵਿੱਚ ਡੇਰਾ ਸਿਰਸਾ ਦੇ ਵੱਡੀ ਗਿਣਤੀ ਵਿੱਚ ਮੰਨਣ ਵਾਲੇ ਹਨ।

ਰਾਮ ਰਹੀਮ ਕਦੋਂ-ਕਦੋਂ ਆਇਆ ਜੇਲ੍ਹ ਤੋਂ ਬਾਹਰ?

  • 20 ਅਕਤੂਬਰ 2020: ਆਪਣੀ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਮਿਲੀ।
  • 12 ਮਈ 2021: ਬਲੱਡ ਪ੍ਰੈਸ਼ਰ ਅਤੇ ਬੇਚੈਨੀ ਦੀ ਸ਼ਿਕਾਇਤ 'ਤੇ ਜਾਂਚ ਲਈ ਪੀਜੀਆਈ ਲਿਆਂਦਾ ਗਿਆ।
  • 17 ਮਈ 2021: ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਗਈ। ਉਸ ਨੂੰ ਪੁਲਿਸ ਸੁਰੱਖਿਆ ਹੇਠ ਗੁਰੂਗ੍ਰਾਮ ਲਿਜਾਇਆ ਗਿਆ।
  • 3 ਜੂਨ, 2021: ਪੇਟ ਦਰਦ ਦੀ ਸ਼ਿਕਾਇਤ 'ਤੇ ਪੀਜੀਆਈ ਲਿਆਂਦਾ ਗਿਆ।
  • 8 ਜੂਨ, 2021: ਸਿਹਤ ਜਾਂਚ ਲਈ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਲਿਜਾਇਆ ਗਿਆ।
  • 13 ਜੁਲਾਈ 2021: ਜਾਂਚ ਲਈ ਏਮਜ਼ ਲਿਜਾਇਆ ਗਿਆ।
  • ਫਰਵਰੀ 2022: 21 ਦਿਨਾਂ ਲਈ ਪੈਰੋਲ ਮਿਲੀ।
  • ਜੂਨ 2022: 30 ਦਿਨਾਂ ਲਈ ਪੈਰੋਲ ਮਿਲੀ।
  • ਅਕਤੂਬਰ 2022: 40 ਦਿਨਾਂ ਲਈ ਪੈਰੋਲ ਮਿਲੀ।
  • 21 ਜਨਵਰੀ 2023: 40 ਦਿਨਾਂ ਲਈ ਪੈਰੋਲ ਮਿਲੀ।
  • 20 ਜੁਲਾਈ 2023: 30 ਦਿਨਾਂ ਲਈ ਪੈਰੋਲ ਮਿਲੀ।
  • 20 ਨਵੰਬਰ 2023: 21 ਦਿਨਾਂ ਲਈ ਪੈਰੋਲ ਮਿਲੀ।
  • 19 ਜਨਵਰੀ 2024: 50 ਦਿਨਾਂ ਲਈ ਪੈਰੋਲ ਮਿਲੀ।
  • 13 ਅਗਸਤ 2024: 21 ਦਿਨਾਂ ਲਈ ਛੁੱਟੀ ਮਿਲੀ।

- PTC NEWS

Top News view more...

Latest News view more...

PTC NETWORK