Dera Radha Swami Beas News : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵੱਲੋਂ ਇਤਿਹਾਸਿਕ ਫੈਸਲਾ; VIP ਕਲਚਰ ਕੀਤਾ ਖਤਮ
Dera Radha Swami Beas News : ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਡੇਰਾ ਬਿਆਸ ਵੱਲੋਂ ਵੀਆਈਪੀ ਕਲਚਰ ਖਤਮ ਕਰਨ ਦਾ ਅਹਿਮ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਮਗਰੋਂ ਹੁਣ ਪ੍ਰਮੁੱਖ ਸ਼ਖਸੀਅਤਾਂ ਤੇ ਰੁਤਬੇ ਰੱਖਣ ਵਾਲੇ ਇੱਕ ਸਮਾਨ ਹੋਣਗੇ। ਇਸ ਤੋਂ ਇਲਾਵਾ ਸਤਿਸੰਗ, ਭੰਡਾਰਿਆ ਦੌਰਾਨ ਵਿਸ਼ੇਸ਼ ਥਾਂ ਵੀ ਨਹੀਂ ਮਿਲੇਗੀ।
ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਵੀਆਈਪੀ ਕਲਚਰ ਖਤਮ ਕਰਨ ਦੌਰਾਨ ਹੁਣ ਸੰਗਤ ਦੇ ਰੂਪ ’ਚ ਹੀ ਸਾਰੇ ਸਤਿਸੰਗ ਸੁਣਨਗੇ। ਦੱਸ ਦਈਏ ਕਿ ਪਹਿਲਾਂ ਰੁਤਬੇ ਵਾਲਿਆਂ ਨੂੰ ਅੱਗੇ ਵਾਲੀ ਕਤਾਰ ’ਚ ਬਿਠਾਇਆ ਜਾਂਦਾ ਸੀ। ਡੇਰਾ ਬਿਆਸ ਦਾ ਕਹਿਣਾ ਹੈ ਕਿ ਇਹ ਫੈਸਲਾ ਏਕਤਾ ਅਤੇ ਸਮਾਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗਾ ਅਤੇ ਸੰਗਤ ਨੇ ਇਸਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ ਹੈ।
ਕਾਬਿਲੇਗੌਰ ਹੈ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਫਰਵਰੀ 2025 ਵਿੱਚ 3 ਭੰਡਾਰੇ ਆਯੋਜਿਤ ਕੀਤੇ ਜਾਣਗੇ ਜਿਨ੍ਹਾਂ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਪਹਿਲਾ ਭੰਡਾਰਾ 9 ਫਰਵਰੀ, ਐਤਵਾਰ ਨੂੰ ਸਵੇਰੇ 10:00 ਵਜੇ, ਦੂਜਾ ਭੰਡਾਰਾ 16 ਫਰਵਰੀ, ਐਤਵਾਰ ਨੂੰ ਸਵੇਰੇ 10:00 ਵਜੇ ਅਤੇ ਤੀਜਾ ਭੰਡਾਰਾ 23 ਫਰਵਰੀ ਨੂੰ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : jagjit Singh Dallewall: ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਕਿਹਾ...
- PTC NEWS