Dera Radha Soami Beas chief ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਥਾਪਿਆ ਉੱਤਰਾਧਿਕਾਰੀ, ਜਾਣੋ ਕੌਣ ਬਣੇ ਡੇਰੇ ਦੇ ਨਵੇਂ ਮੁਖੀ
Dera Radha Soami Beas chief ਅੰਮ੍ਰਿਤਸਰ ਦੇ ਬਿਆਸ ਸਥਿਤ (Dera Beas) ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਚੁਣ ਲਿਆ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੀ ਜਿੰਮੇਵਾਰੀ ਸੌਂਪੀ ਹੈ। ਉਹ ਹੁਣ ਸਾਰੇ ਕੰਮਾਂ ਦੀ ਦੇਖ ਰੇਖ ਕਰਨਗੇ। ਇਸ ਸਬੰਧੀ ਡੇਰੇ ਦੇ ਸੈਕਟਰੀ ਦਵਿੰਦਰ ਸੀਕਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਦਰਅਸਲ, ਕੁਝ ਸਾਲ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੈਂਸਰ ਹੋ ਗਿਆ ਸੀ। ਜਿਨ੍ਹਾਂ ਦਾ ਲੰਮਾ ਇਲਾਜ ਚੱਲਿਆ। ਇਸ ਦੇ ਨਾਲ ਹੀ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹੈ। ਡੇਰਾ ਬਿਆਸ ਦਾ ਕਾਫੀ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਇੱਥੇ ਆ ਚੁੱਕੇ ਹਨ।
ਦੱਸ ਦਈਏ ਕਿ ਜਸਦੀਪ ਸਿੰਘ ਗਿੱਲ ਜੋ ਹਾਲ ਹੀ ਵਿੱਚ ਰਾਧਾ ਸੁਆਮੀ ਬਿਆਸ ਡੇਰਾ ਦੇ ਨਵੇਂ ਸ੍ਰਪ੍ਰਸਤ ਨਿਯੁਕਤ ਕੀਤੇ ਗਏ ਹਨ, ਦਾ ਪਿਛੋਕੜ ਬਹੁਤ ਹੀ ਪ੍ਰਭਾਵਸ਼ਾਲੀ ਹੈ। ਉਹ ਯੂਨੀਵਰਸਿਟੀ ਆਫ ਕੈਮਬ੍ਰਿਜ ਤੋਂ ਕੇਮੀਕਲ ਇੰਜੀਨੀਅਰਿੰਗ ਵਿੱਚ ਪੀ.ਐਚ.ਡੀ. ਰੱਖਦੇ ਹਨ, ਜੋ ਕਿ ਦੁਨੀਆ ਦੇ ਸਭ ਤੋਂ ਪ੍ਰਤਿਸ਼ਠਿਤ ਸੰਸਥਾਨਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਲੰਡਨ ਬਿਜ਼ਨੈਸ ਆਫ ਸਕੂਲ ਵਿੱਚ ਇੱਕ ਏਗਜ਼ੈਕਟਿਵ ਐਜੂਕੇਸ਼ਨ ਪ੍ਰੋਗਰਾਮ ਵੀ ਪੂਰਾ ਕੀਤਾ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਆਪਣੀ ਅੰਡਰਗ੍ਰੈਜੂਏਟ ਡਿਗਰੀ ਭਾਰਤ ਦੇ ਸਿਖਰਲੇ ਇੰਜੀਨੀਅਰਿੰਗ ਸਕੂਲਾਂ ਵਿੱਚੋਂ ਇੱਕ, ਭਾਰਤੀ ਪ੍ਰੌਧੋਗਿਕੀ ਸੰਸਥਾਨ ਦਿੱਲੀ ਤੋਂ ਹਾਸਲ ਕੀਤੀ।
ਪੇਸ਼ੇਵਰ ਤੌਰ 'ਤੇ ਜਸਦੀਪ ਸਿੰਘ ਗਿੱਲ ਨੇ ਹੈਲਥਕੇਅਰ ਅਤੇ ਫਾਰਮਾਸਿਊਟਿਕਲ ਉਦਯੋਗਾਂ ਵਿੱਚ ਇੱਕ ਸਫਲ ਕਰੀਅਰ ਬਿਤਾਇਆ ਹੈ। ਉਨ੍ਹਾਂ ਨੇ ਕਈ ਮਹੱਤਵਪੂਰਣ ਅਹੁਦੇ ਸੰਭਾਲੇ ਹਨ, ਜਿਵੇਂ ਕਿ IQVIA ਵਿੱਚ ਦੱਖਣੀ ਏਸ਼ੀਆ ਲਈ ਸੀਨੀਅਰ ਪ੍ਰਿੰਸੀਪਲ ਅਤੇ ਕਨਸਲਟਿੰਗ ਹੈੱਡ, ਜਿੱਥੇ ਉਹ ਹੈਲਥਕੇਅਰ ਡਾਟਾ ਅਤੇ ਵਿਸ਼ਲੇਸ਼ਣ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਮਾਨੀਟਰ ਗਰੁੱਪ ਅਤੇ ਰੈਨਬੈਕਸੀ ਵਿੱਚ ਮੁੱਖ ਅਹੁਦੇ ਸੰਭਾਲੇ ਹਨ ਅਤੇ ਸਿਪਲਾ ਵਿੱਚ ਚੀਫ਼ ਸਟ੍ਰੈਟਜੀ ਅਧਿਕਾਰੀ ਰਹੇ ਹਨ, ਇਸ ਤੋਂ ਪਹਿਲਾਂ ਕਿ ਉਹ ਰਾਧਾ ਸੁਆਮੀ ਬਿਆਸ ਵਿੱਚ ਆਤਮਿਕ ਆਗੂ ਦੀ ਨਵੀਨਤਮ ਭੂਮਿਕਾ ਨਿਭਾਉਣ ਲੱਗੇ।
ਜਾਣੋ ਕਦੋਂ ਬਾਬਾ ਗੁਰਿੰਦਰ ਸਿੰਘ ਬਾਰੇ
ਬਾਬਾ ਗੁਰਿੰਦਰ ਸਿੰਘ ਦਾ ਜਨਮ 1954 ਵਿੱਚ ਮੋਗਾ, ਪੰਜਾਬ ਵਿੱਚ ਹੋਇਆ। ਉਸਨੇ ਆਪਣੀ ਮੁਢਲੀ ਪੜ੍ਹਾਈ ਹਿਮਾਚਲ ਪ੍ਰਦੇਸ਼ ਵਿੱਚ ਕੀਤੀ। ਉਚੇਰੀ ਪੜ੍ਹਾਈ ਲਈ ਪੰਜਾਬ ਆਇਆ ਅਤੇ ਪੰਜਾਬ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ। ਉਹ 1990 ਵਿੱਚ ਡੇਰੇ ਦਾ 5ਵਾਂ ਵਾਰਿਸ ਬਣਿਆ। ਬਾਬਾ ਗੁਰਿੰਦਰ ਸਿੰਘ ਦੇ ਦੋ ਪੁੱਤਰ ਹਨ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਗੁਰਕੀਰਤ ਸਿੰਘ ਢਿੱਲੋਂ। ਗੁਰਪ੍ਰੀਤ ਸਿੰਘ ਢਿੱਲੋਂ ਰੇਲੀਗੇਅਰ ਹੈਲਥ ਟਰੱਸਟ ਦੇ ਸੀ.ਈ.ਓ.
- PTC NEWS