Wed, Sep 18, 2024
Whatsapp

Dera Beas ਨੇ ਹੁਣ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਕੇ ਸੰਗਠਨਾਤਮਕ ਢਾਂਚੇ ਦਾ ਕੀਤਾ ਪੁਨਰਗਠਨ; 3 ਜੋਨਾਂ ’ਚ ਕੀਤੀ ਵੰਡ

ਨੋਟੀਫਿਕੇਸ਼ਨ ਅਨੁਸਾਰ 3 ਜ਼ੋਨਲ ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ। ਜਿਸ ਵਿਚ ਸੁਨੀਲ ਤਲਵਾੜ ਨੂੰ ਜ਼ੋਨ-1 ਦਾ, ਅਵੀਰਾਜ ਸਿੰਘ ਨੂੰ ਜ਼ੋਨ-2 ਦਾ ਅਤੇ ਗੁਰਮਿੰਦਰ ਸਿੰਘ ਨੂੰ ਜ਼ੋਨ-3 ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਜ਼ੋਨਾਂ ਲਈ 18 ਸੂਬਾ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਗਏ ਹਨ।

Reported by:  PTC News Desk  Edited by:  Aarti -- September 12th 2024 05:47 PM
Dera Beas ਨੇ ਹੁਣ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਕੇ ਸੰਗਠਨਾਤਮਕ ਢਾਂਚੇ ਦਾ ਕੀਤਾ ਪੁਨਰਗਠਨ; 3 ਜੋਨਾਂ ’ਚ ਕੀਤੀ ਵੰਡ

Dera Beas ਨੇ ਹੁਣ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਕੇ ਸੰਗਠਨਾਤਮਕ ਢਾਂਚੇ ਦਾ ਕੀਤਾ ਪੁਨਰਗਠਨ; 3 ਜੋਨਾਂ ’ਚ ਕੀਤੀ ਵੰਡ

Dera Beas Restructured Organizational Structure : ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਤੋਂ ਬਾਅਦ ਹੁਣ ਡੇਰਾ ਬਿਆਸ ਨੇ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਕੇ ਸੰਗਠਨਾਤਮਕ ਢਾਂਚੇ ਦਾ ਪੁਨਰਗਠਨ ਕੀਤਾ ਹੈ। ਇਸ ਸਬੰਧੀ ਇਕ ਨੋਟੀਫਿਕੇਸ਼ਨ ਸਤਿਸੰਗ ਘਰਾਂ ਦੇ ਇੰਚਾਰਜ ਕਰਨਲ ਜੀ.ਐਸ.ਭੁੱਲਰ (ਸੇਵਾਮੁਕਤ) ਵੱਲੋਂ ਜਾਰੀ ਕੀਤਾ ਗਿਆ ਹੈ।

ਨੋਟੀਫਿਕੇਸ਼ਨ ਅਨੁਸਾਰ 3 ਜ਼ੋਨਲ ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ। ਜਿਸ ਵਿਚ ਸੁਨੀਲ ਤਲਵਾੜ ਨੂੰ ਜ਼ੋਨ-1 ਦਾ, ਅਵੀਰਾਜ ਸਿੰਘ ਨੂੰ ਜ਼ੋਨ-2 ਦਾ ਅਤੇ ਗੁਰਮਿੰਦਰ ਸਿੰਘ ਨੂੰ ਜ਼ੋਨ-3 ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਜ਼ੋਨਾਂ ਲਈ 18 ਸੂਬਾ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਗਏ ਹਨ। ਵਰਨਣਯੋਗ ਹੈ ਕਿ ਸੁਨੀਲ ਤਲਵਾੜ ਅਤੇ ਗੁਰਮਿੰਦਰ ਸਿੰਘ ਪਹਿਲਾਂ ਹੀ ਜ਼ੋਨਲ ਸਕੱਤਰ ਦੇ ਅਹੁਦੇ 'ਤੇ ਸੇਵਾ ਨਿਭਾਅ ਰਹੇ ਹਨ। ਤਿੰਨ ਜ਼ੋਨਲ ਸਕੱਤਰਾਂ ਦੇ ਅਧੀਨ ਆਉਂਦੇ ਖੇਤਰ ਹੇਠ ਲਿਖੇ ਅਨੁਸਾਰ ਹਨ।


ਜ਼ੋਨ-1 ਅਧੀਨ ਆਉਂਦੇ ਸੂਬੇ ਅਤੇ ਸ਼ਹਿਰ

ਜੰਮੂ ਅਤੇ ਕਸ਼ਮੀਰ (ਲੱਦਾਖ ਸਮੇਤ), ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਪੰਜਾਬ (ਲੁਧਿਆਣਾ, ਮਾਨਸਾ, ਮੁਕਤਸਰ, ਸੰਗਰੂਰ, ਮੋਹਾਲੀ, ਪਟਿਆਲਾ-ਏ ਅਤੇ ਪਟਿਆਲਾ-ਬੀ ਖੇਤਰਾਂ ਵਿਚ ਸਤਿਸੰਗ ਸਥਾਨਾਂ ਨੂੰ ਛੱਡ ਕੇ), ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ (ਬਰੇਲੀ ਅਤੇ ਮੁਰਾਦਾਬਾਦ ਖੇਤਰ) ) ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ।

ਜ਼ੋਨ-2 ਅਧੀਨ ਆਉਂਦੇ ਸੂਬੇ ਅਤੇ ਸ਼ਹਿਰ

ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਉੜੀਸਾ ਅਤੇ ਪੰਜਾਬ ਦੇ ਕੁਝ ਹਿੱਸੇ (ਮੋਹਾਲੀ, ਪਟਿਆਲਾ-ਏ ਅਤੇ ਪਟਿਆਲਾ-ਬੀ ਜ਼ੋਨ ਸ਼ਾਮਲ ਹਨ)।

ਜ਼ੋਨ-3 ਅਧੀਨ ਆਉਂਦੇ ਸੂਬੇ

ਨੇਪਾਲ, ਬਿਹਾਰ, ਦਿੱਲੀ, ਪੰਜਾਬ (ਲੁਧਿਆਣਾ, ਮਾਨਸਾ, ਮੁਕਤਸਰ ਅਤੇ ਸੰਗਰੂਰ ਖੇਤਰਾਂ ਸਮੇਤ), ਉੱਤਰ ਪ੍ਰਦੇਸ਼ (ਬਰੇਲੀ ਅਤੇ ਮੁਰਾਦਾਬਾਦ ਖੇਤਰਾਂ ਵਿਚ ਸਤਿਸੰਗ ਸਥਾਨਾਂ ਨੂੰ ਛੱਡ ਕੇ), ਝਾਰਖੰਡ, ਪੱਛਮੀ ਬੰਗਾਲ, ਉੱਤਰ-ਪੂਰਬੀ ਰਾਜ (ਅਰੁਣਾਚਲ ਪ੍ਰਦੇਸ਼, ਅਸਾਮ, ਨਾਗਾਲੈਂਡ ਸਮੇਤ), ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ ਅਤੇ ਸਿੱਕਮ), ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਕੇਰਲਾ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਪਾਂਡੀਚੇਰੀ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦੇ ਕੇਂਦਰ ਸ਼ਾਸਤ ਪ੍ਰਦੇਸ਼।

ਇਹ ਵੀ ਪੜ੍ਹੋ : Chandigarh Blast : ਦੋ ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੁਲਿਸ ਨੇ 2 ਲੱਖ ਰੁਪਏ ਦਾ ਰੱਖਿਆ ਇਨਾਮ

- PTC NEWS

Top News view more...

Latest News view more...

PTC NETWORK