Hisar Accident News : ਹਿਸਾਰ ’ਚ ਸੰਘਣੀ ਧੁੰਦ ਦਾ ਕਹਿਰ ; ਹਾਦਸੇ ਨੂੰ ਦੇਖ ਰਹੀ ਭੀੜ ’ਤੇ ਪਲਟਿਆ ਟਰੱਕ, 4 ਦੀ ਮੌਤ
Hisar Accident News : ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸ਼ਨੀਵਾਰ ਨੂੰ ਧੁੰਦ ਕਾਰਨ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਦੂਜੀ ਕਾਰ ਨੇ ਵੀ ਟੱਕਰ ਮਾਰ ਦਿੱਤੀ। ਇਹ ਦੇਖ ਕੇ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਉੱਥੇ ਆ ਰਿਹਾ ਇੱਕ ਟਰੱਕ ਵੀ ਪਲਟ ਗਿਆ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਟਰੱਕ ਹੇਠਾਂ ਦੱਬਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਕਲਾਨਾ ਦੇ ਸੂਰੇਵਾਲਾ ਚੌਕ 'ਤੇ ਵਾਪਰਿਆ। ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਕਾਰ ਨਰਵਾਣਾ ਵੱਲੋਂ ਆ ਰਹੀ ਸੀ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਸੂਰੇਵਾਲਾ ਚੌਕ 'ਤੇ ਇਕ ਕਾਰ ਕੰਧ ਨਾਲ ਟਕਰਾ ਗਈ। ਉਸ ਦੇ ਪਿੱਛੇ ਆ ਰਹੀ ਕਾਰ ਉਸ ਨਾਲ ਟਕਰਾ ਗਈ ਅਤੇ ਫਿਰ ਪਿੱਛੇ ਤੋਂ ਆ ਰਹੇ ਟਰੱਕ ਨੇ ਵੀ ਇਹ ਦੇਖ ਕੇ ਬ੍ਰੇਕ ਲਗਾ ਦਿੱਤੀ ਅਤੇ ਟਰੱਕ ਵੀ ਪਲਟ ਗਿਆ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS