IMD Weather: ਪੰਜਾਬ-ਦਿੱਲੀ ’ਚ ਛਾਈ ਸੰਘਣੀ ਧੁੰਦ, ਇਨ੍ਹਾਂ ਸੂਬਿਆਂ ’ਚ ਹੋਵੇਗੀ ਬਰਸਾਤ
Punjab Weather Update: ਪੰਜਾਬ ਪਿਛਲੇ ਇੱਕ ਮਹੀਨੇ ਤੋਂ ਧੁੰਦ ਅਤੇ ਸੁੱਕੀ ਠੰਢ ਦੀ ਮਾਰ ਝੱਲ ਰਿਹਾ ਹੈ ਅਤੇ ਮੰਗਲਵਾਰ ਤੋਂ ਅਸਮਾਨ ਪੰਜਾਬ ਵਾਸੀਆਂ ਲਈ ਰਾਹਤ ਲੈ ਕੇ ਆਵੇਗਾ। ਕਿਉਂਕਿ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ ਅਤੇ ਇਸ ਕਾਰਨ ਅੱਜ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਦਾ ਇਹ ਸਿਲਸਿਲਾ 3 ਫਰਵਰੀ ਤੱਕ ਜਾਰੀ ਰਹੇਗਾ।
ਉੱਥੇ ਹੀ ਜੇਕਰ ਅੱਜ ਦੇ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਕਾਰਨ ਸੜਕ ’ਤੇ ਵਾਹਨਾਂ ਦੀ ਰਫਤਾਰ ਘਟੀ ਹੋਈ ਹੈ।
ਮੌਸਮ ਵਿਭਾਗ ਮੁਤਾਬਿਕ ਅੱਜ ਪਠਾਨਕੋਟ, ਗੁਰਦਾਸਪੁਰ ਅਤੇ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ। ਜਦੋਂਕਿ ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮੀਂਹ ਨਾਲ ਧੁੰਦ ਅਤੇ ਸੁੱਕੀ ਠੰਢ ਤੋਂ ਰਾਹਤ ਮਿਲੇਗੀ।
ਪਿਛਲੇ ਇੱਕ ਮਹੀਨੇ ਤੋਂ ਪੰਜਾਬ ਦੇ ਮਾਹੌਲ ਵਿੱਚ ਜੋ ਧੁੰਦ ਜ਼ੋਰਾਂ ’ਤੇ ਬੈਠੀ ਹੋਈ ਹੈ, ਉਹ ਬਾਰਸ਼ਾਂ ਦੌਰਾਨ ਹੀ ਧੋਤਾ ਜਾਵੇਗੀ। ਜਨਵਰੀ ਵਿੱਚ ਮੀਂਹ ਪੈਣ ਨਾਲ ਸੋਕਾ ਵੀ ਖ਼ਤਮ ਹੋ ਜਾਵੇਗਾ। ਕਣਕ ਤੋਂ ਲੈ ਕੇ ਬਾਕੀ ਸਾਰੀਆਂ ਫਸਲਾਂ ਨੂੰ ਮੀਂਹ ਦਾ ਫਾਇਦਾ ਹੋਵੇਗਾ।
ਧੁੰਦ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਫਸਲਾਂ ਸੜ ਗਈਆਂ ਹਨ। ਪੰਜਾਬ ਵਿੱਚ ਅੱਧ ਦਸੰਬਰ ਤੋਂ ਬਾਅਦ ਮੀਂਹ ਨਹੀਂ ਪਿਆ ਹੈ। ਹਾਲਾਂਕਿ ਮੀਂਹ ਨਾਲ ਠੰਢ ਅਤੇ ਕੰਬਣੀ ਵਧੇਗੀ। ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰੇ 8.30 ਤੋਂ 9 ਵਜੇ ਤੱਕ ਧੁੰਦ ਛਾਈ ਰਹੀ ਅਤੇ ਉਸ ਤੋਂ ਬਾਅਦ ਸੂਰਜ ਨਿਕਲਿਆ।
ਇਹ ਵੀ ਪੜ੍ਹੋ: Android ਯੂਜ਼ਰਸ ਲਈ ਵੱਡੀ ਖਬਰ! ਵਰਚੁਅਲ ਸਿਮ ਟ੍ਰਾਂਸਫਰ ਕਰਨਾ ਹੋ ਜਾਵੇਗਾ ਆਸਾਨ
-