ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਛਾਈ ਸੰਘਣੀ ਧੁੰਦ, ਠੰਢ ਤੇ ਧੁੰਦ ਦਾ ਅਲਰਟ ਜਾਰੀ
Punjab Weather Update: ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਸ਼ਨੀਵਾਰ ਨੂੰ ਦਿੱਲੀ 'ਚ ਇਸ ਸਰਦੀਆਂ ਦੇ ਮੌਸਮ ਦੀ ਸਭ ਤੋਂ ਠੰਡੀ ਸਵੇਰ ਦਰਜ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਸੰਘਣੀ ਧੁੰਦ ਕਾਰਨ ਲੋਕਾਂ ਦਾ ਘਰੌਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ।
ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਕਾਰਨ ਜਿੰਦਗੀ ਦੀ ਰਫਤਾਰ ਨੂੰ ਰੋਕੀ ਹੋਈ ਹੈ। ਜੀ਼ਰੋ ਵਿਜੀਬਿਲਟੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਪਈ ਹੈ। ਕਈ ਟ੍ਰੇਨਾਂ ਤੈਅ ਸਮੇਂ ਤੋਂ ਲੋਟ ਹੋਈਆਂ ਪਈਆਂ ਹਨ। ਦੱਸ ਦਈਏ ਕਿ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੇ ਲਈ ਠੰਢ ਤੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਅਪੀਲ ਖਾਰਜ, ਕਿਹਾ - 'ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮਾਮਲਾ ਫਰਜ਼ੀ'
ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਤਾਂ ਇੱਥੇ ਸੰਘਣੀ ਧੁੰਦ ਤੇ ਸੀਤ ਲਹਿਰ ਕਾਰਨ ਆਵਾਜਾਈ ਹੋ ਪ੍ਰਭਾਵਿਤ ਰਹੀ ਹੈ। ਬੀਤੀ ਰਾਤ ਤੋਂ ਹੀ ਮੋਗਾ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਸ਼ਾਹੀ ਹੋਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਧੁੰਦ ਕਾਰਨ ਆਲੂਆਂ ਦੀ ਫਸਲ ਦਾ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਕਾਰਨ ਹਰ ਰਾਹਗੀਰ ਨੂੰ ਆਉਣ ਜਾਣ ਵਿੱਚ ਵੱਡੀ ਦਿੱਕਤ ਆ ਰਹੀ ਹੈ।
ਇਹ ਵੀ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਵਸ 'ਤੇ ਵਿਸ਼ੇਸ਼
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ’ਚ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
-