Tue, Sep 17, 2024
Whatsapp

Dengue Home Remedies : ਡੇਂਗੂ ਦੇ ਬੁਖਾਰ ਲਈ ਰਾਮਬਾਣ ਹੈ ਇਨ੍ਹਾਂ 4 ਪੱਤਿਆਂ ਦਾ ਪਾਣੀ, ਤੇਜ਼ੀ ਨਾਲ ਵਧਣ ਲੱਗਦੇ ਹਨ ਪਲੇਟਲੈਟਸ

ਦਸ ਦਈਏ ਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਇਸ ਬੁਖਾਰ ਨੂੰ ਘਾਤਕ ਬਣਾ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦਸਾਂਗੇ, ਜੋ ਡੇਂਗੂ ਦੀ ਲਾਗ 'ਚ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ

Reported by:  PTC News Desk  Edited by:  Aarti -- September 11th 2024 05:51 PM -- Updated: September 11th 2024 05:54 PM
Dengue Home Remedies : ਡੇਂਗੂ ਦੇ ਬੁਖਾਰ ਲਈ ਰਾਮਬਾਣ ਹੈ ਇਨ੍ਹਾਂ 4 ਪੱਤਿਆਂ ਦਾ ਪਾਣੀ, ਤੇਜ਼ੀ ਨਾਲ ਵਧਣ ਲੱਗਦੇ ਹਨ ਪਲੇਟਲੈਟਸ

Dengue Home Remedies : ਡੇਂਗੂ ਦੇ ਬੁਖਾਰ ਲਈ ਰਾਮਬਾਣ ਹੈ ਇਨ੍ਹਾਂ 4 ਪੱਤਿਆਂ ਦਾ ਪਾਣੀ, ਤੇਜ਼ੀ ਨਾਲ ਵਧਣ ਲੱਗਦੇ ਹਨ ਪਲੇਟਲੈਟਸ

Dengue Home Remedies : ਅੱਜਕਲ੍ਹ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਜੋ ਆਪਣੇ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਲੈਕੇ ਆਉਂਦਾ ਹੈ ਡੇਂਗੂ ਦਾ ਬੁਖਾਰ ਵੀ ਉਨ੍ਹਾਂ 'ਚੋ ਇੱਕ ਹੈ। ਮਾਹਿਰਾਂ ਮੁਤਾਬਕ ਡੇਂਗੂ ਦੇ ਬੁਖਾਰ 'ਚ ਪਲੇਟਲੈਟਸ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗਦੀ ਹੈ। ਅਜਿਹੀ ਸਥਿਤੀ 'ਚ ਇਮਿਊਨਿਟੀ ਵੀ ਕਮਜ਼ੋਰ ਹੋ ਜਾਂਦੀ ਹੈ ਅਤੇ ਸਰੀਰ ਨੂੰ ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ। 

ਦਸ ਦਈਏ ਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਇਸ ਬੁਖਾਰ ਨੂੰ ਘਾਤਕ ਬਣਾ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦਸਾਂਗੇ, ਜੋ ਡੇਂਗੂ ਦੀ ਲਾਗ 'ਚ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ 


ਪਪੀਤੇ ਦੇ ਪੱਤੇ : 

ਜੇਕਰ ਤੁਸੀਂ ਡੇਂਗੂ ਦੀ ਸਮੱਸਿਆ 'ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਪਪੀਤੇ ਦੀਆਂ ਪੱਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੀ ਵਰਤੋਂ ਨਾਲ ਡੇਂਗੂ ਦੀ ਲਾਗ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਪੱਤੀਆਂ ਨੂੰ ਤਾਜ਼ੇ ਪਾਣੀ ਨਾਲ ਧੋਣਾ ਹੋਵੇਗਾ ਅਤੇ ਫਿਰ ਉਨ੍ਹਾਂ ਨੂੰ ਘੱਟੋ ਘੱਟ 1 ਘੰਟੇ ਲਈ ਪਾਣੀ 'ਚ ਭਿਓ ਕੇ ਰੱਖਣਾ ਹੋਵੇਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਲਓ ਅਤੇ ਫਿਰ ਇਨ੍ਹਾਂ ਨੂੰ ਭਿੱਜੇ ਹੋਏ ਪਾਣੀ 'ਚ ਮਿਲਾ ਕੇ ਫਿਲਟਰ ਕਰ ਲਓ। ਮਾਹਿਰਾਂ ਮੁਤਾਬਕ ਡੇਂਗੂ ਬੁਖਾਰ ਹੋਣ 'ਤੇ ਸਵੇਰੇ-ਸ਼ਾਮ ਇਕ ਗਲਾਸ ਇਸ ਦਾ ਜੂਸ ਪੀਣ ਨਾਲ ਪਲੇਟਲੇਟ ਕਾਊਂਟ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਜਾਣਦੇ ਹਨ।

ਤੁਲਸੀ ਦੇ ਪੱਤੇ : 

ਡੇਂਗੂ ਦੀ ਰੋਕਥਾਮ ਅਤੇ ਇਲਾਜ ਲਈ ਵੀ ਤੁਲਸੀ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਐਂਟੀਮਾਈਕਰੋਬਾਇਲ ਗੁਣ ਪਾਏ ਜਾਣਦੇ ਹਨ, ਜੋ ਡੇਂਗੂ ਦਾ ਇਲਾਜ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾ ਇਸ ਦੀਆਂ ਕੁਝ ਪੱਤੀਆਂ ਨੂੰ 2 ਗਲਾਸ ਪਾਣੀ 'ਚ ਉਦੋਂ ਤੱਕ ਉਬਾਲਣਾ ਹੋਵੇਗਾ ਜਦੋਂ ਤੱਕ ਇਹ ਅੱਧਾ ਰਹਿ ਨਾ ਜਾਵੇ। ਫਿਰ ਇਸ 'ਚ 2 ਚੁਟਕੀ ਕਾਲੀ ਮਿਰਚ ਪਾਊਡਰ ਪੈਣਾ ਹੋਵੇਗਾ ਅਤੇ ਫਿਰ ਇਸ ਨੂੰ ਗਰਮ ਕਰਕੇ ਪੀਣਾ ਹੋਵੇਗਾ। ਮਾਹਿਰਾਂ ਮੁਤਾਬਕ ਅਜਿਹਾ ਕਰਨ ਨਾਲ ਇਮਿਊਨਿਟੀ ਵੀ ਤੇਜ਼ੀ ਨਾਲ ਵਧਦੀ ਹੈ।

ਨਿੰਮ ਦੀਆਂ ਪੱਤੀਆਂ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਨਿੰਮ ਦੀਆਂ ਪੱਤੀਆਂ 'ਚ ਭਰਪੂਰ ਮਾਤਰਾ 'ਚ ਐਂਟੀ-ਪਾਇਰੇਟਿਕ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਪਾਏ ਜਾਣਦੇ ਹਨ, ਜੋ ਪਲੇਟਲੇਟ ਦੀ ਗਿਣਤੀ ਨੂੰ ਤੇਜ਼ੀ ਨਾਲ ਵਧਾਉਣ 'ਚ ਮਦਦਗਾਰ ਹੁੰਦੇ ਹਨ। ਤੁਸੀਂ ਇਸ ਨੂੰ ਪਾਣੀ 'ਚ ਉਬਾਲ ਕੇ ਅਤੇ ਫਿਰ ਫਿਲਟਰ ਕਰਕੇ ਵੀ ਸੇਵਨ ਕਰ ਸਕਦੇ ਹੋ। ਇੱਕ ਆਯੁਰਵੈਦਿਕ ਦਵਾਈ ਦੇ ਰੂਪ 'ਚ, ਇਹ ਨਾ ਸਿਰਫ ਬੁਖਾਰ ਤੋਂ ਰਾਹਤ ਪ੍ਰਦਾਨ ਕਰਦਾ ਹੈ ਬਲਕਿ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦਾ ਹੈ।

ਮੇਥੀ ਦੇ ਪੱਤੇ : 

ਡੇਂਗੂ ਦੇ ਇਲਾਜ ਲਈ ਮੇਥੀ ਦੀਆਂ ਪੱਤੀਆਂ ਦੀ ਵੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਐਂਟੀਪਾਇਰੇਟਿਕ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਣਦੇ ਹਨ, ਜੋ ਡੇਂਗੂ ਦੇ ਬੁਖਾਰ ਤੋਂ ਰਾਹਤ ਦਵਾਉਣ ਦੇ ਨਾਲ-ਨਾਲ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ। ਇਸ ਲਈ ਮੇਥੀ ਦੀਆਂ ਕੁਝ ਪੱਤੀਆਂ ਲਓ ਅਤੇ ਉਨ੍ਹਾਂ ਨੂੰ 2 ਗਲਾਸ ਪਾਣੀ 'ਚ ਉਬਾਲ ਲਓ ਅਤੇ ਜਦੋਂ ਸਿਰਫ ਇਕ ਗਿਲਾਸ ਰਹਿ ਜਾਵੇ ਤਾਂ ਇਸ ਨੂੰ ਥੋੜਾ ਠੰਢਾ ਕਰ ਲਓ, ਫਿਲਟਰ ਕਰ ਲਓ ਅਤੇ ਪਾਣੀ ਦਾ ਸੇਵਨ ਕਰੋ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ : Walking Outdoors VS On The Treadmill : ਟ੍ਰੈਡਮਿਲ ਜਾਂ ਫਿਰ ਖੁੱਲ੍ਹੇ ਮੈਦਾਨ ’ਚ ਸੈਰ; ਜਾਣੋ ਤੁਹਾਡੀ ਸਿਹਤ ਤੇ ਭਾਰ ਘਟਾਉਣ ਲਈ ਕਿਹੜੀ ਚੀਜ਼ ਹੈ ਜ਼ਿਆਦਾ ਫਾਇਦੇਮੰਦ

- PTC NEWS

Top News view more...

Latest News view more...

PTC NETWORK