Delhi School Bomb Threat : ਦਿੱਲੀ ਦੇ 40 ਸਕੂਲਾਂ ’ਚ ਫੈਲੀ ਦਹਿਸ਼ਤ; ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਘਰ ਵਾਪਸ
Delhi School Bomb Threat : ਦਿੱਲੀ ਦੇ 40 ਸਕੂਲਾਂ ਨੂੰ ਅੱਜ ਸਵੇਰੇ ਫਿਰ ਬੰਬ ਦੀ ਧਮਕੀ ਮਿਲੀ ਹੈ। ਆਰਕੇ ਪੁਰਮ ਸਥਿਤ ਦਿੱਲੀ ਪਬਲਿਕ ਸਕੂਲ ਅਤੇ ਪੱਛਮੀ ਵਿਹਾਰ ਸਥਿਤ ਜੀਡੀ ਗੋਇਨਕਾ ਪਬਲਿਕ ਸਕੂਲ ਸਮੇਤ ਹੋਰ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਦਿੱਲੀ ਫਾਇਰ ਵਿਭਾਗ ਨੂੰ ਸਵੇਰੇ 7 ਵਜੇ ਦੇ ਕਰੀਬ ਦਿੱਤੀ ਗਈ। ਧਮਕੀ ਭਰੀ ਈ-ਮੇਲ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਹੈ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਨੇ ਆਪਣੀ ਜਾਂਚ ਵਿੱਚ ਕਿਹਾ ਕਿ ਅੱਜ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਈ-ਮੇਲ 'ਚ ਲਿਖਿਆ ਹੈ ਕਿ ਮੈਂ ਸਕੂਲ ਦੀਆਂ ਇਮਾਰਤਾਂ ਦੇ ਅੰਦਰ ਕਈ ਬੰਬ ਲਗਾਏ ਹਨ। ਬੰਬ ਛੋਟੇ ਅਤੇ ਬਹੁਤ ਚੰਗੀ ਤਰ੍ਹਾਂ ਲੁਕੇ ਹੋਏ ਹਨ। ਇਸ ਨਾਲ ਇਮਾਰਤ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਪਰ ਬੰਬ ਫਟਣ 'ਤੇ ਕਈ ਲੋਕ ਜ਼ਖਮੀ ਹੋ ਜਾਣਗੇ। ਜੇਕਰ ਮੈਨੂੰ $30,000 ਨਹੀਂ ਮਿਲੇ ਤਾਂ ਮੈਂ ਬੰਬ ਵਿਸਫੋਟ ਕਰਾਂਗਾ।
ਇਹ ਵੀ ਪੜ੍ਹੋ : Punjab Weather Update : ਕੜਾਕੇ ਦੀ ਠੰਢ ਨਾਲ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਪਵੇਗਾ ਮੀਂਹ, ਸੀਤ ਲਹਿਰ ਨੂੰ ਲੈ ਕੇ ਵੀ ਅਲਰਟ ਜਾਰੀ
- PTC NEWS