Delhi Triple Murder : ਤੀਹਰੇ ਕਤਲ ਨਾਲ ਕੰਬੀ ਦਿੱਲੀ, ਮਾਂ-ਪਿਓ ਤੇ ਧੀ ਦਾ ਚਾਕੂ ਮਾਰ ਕੇ ਕਤਲ, ਘਰ 'ਚੋਂ ਮਿਲੀਆਂ ਲਾਸ਼ਾਂ
Delhi Triple Murder News : ਦਿੱਲੀ ਦੇ ਨੇਬ ਸਰਾਏ ਇਲਾਕੇ 'ਚ ਸਨਸਨੀਖੇਜ਼ ਤੀਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲੇਆਮ ਵਿੱਚ ਹਮਲਾਵਰਾਂ ਵੱਲੋਂ ਮਾਂ, ਪਿਉ ਅਤੇ ਧੀ ਨੂੰ ਕਤਲ ਕਰ ਦਿੱਤਾ ਗਿਆ ਸੀ। ਘਟਨਾ ਦੇ ਸਮੇਂ ਮੁੰਡਾ ਸਵੇਰ ਦੀ ਸੈਰ 'ਤੇ ਗਿਆ ਹੋਇਆ ਦੱਸਿਆ ਜਾ ਰਿਹਾ ਹੈ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਤਿੰਨਾਂ ਦਾ ਕਤਲ ਹੋ ਚੁੱਕਾ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਦਿੱਲੀ ਪੁਲਿਸ ਮੁਤਾਬਕ ਤੀਹਰੇ ਕਤਲ ਦੀ ਘਟਨਾ ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ 'ਚ ਵਾਪਰੀ। ਕਾਤਲਾਂ ਨੇ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮਰਨ ਵਾਲਿਆਂ ਵਿੱਚ ਵਿਅਕਤੀ, ਉਸਦੀ ਪਤਨੀ ਅਤੇ ਬੇਟੀ ਸ਼ਾਮਲ ਹਨ। ਘਟਨਾ ਦੇ ਸਮੇਂ ਬੇਟਾ - ਭਾਵ ਪਰਿਵਾਰ ਦਾ ਚੌਥਾ ਮੈਂਬਰ - ਸੈਰ ਕਰਨ ਲਈ ਬਾਹਰ ਗਿਆ ਹੋਇਆ ਸੀ। ਪੁਲਿਸ ਮੌਕੇ 'ਤੇ ਮੌਜੂਦ ਹੈ।
- PTC NEWS