Fri, Jan 3, 2025
Whatsapp

Ban On FireCrackers In Delhi : ਦੀਵਾਲੀ 'ਤੇ ਦਿੱਲੀ ਵਾਸੀ ਨਹੀਂ ਚਲਾ ਸਕਣਗੇ ਪਟਾਕੇ, 1 ਜਨਵਰੀ ਤੱਕ ਲੱਗੀ ਪਾਬੰਦੀ

ਦਿੱਲੀ ’ਚ ਹੁਣ ਠੰਢ ’ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਅੱਜ ਤੋਂ ਲੈ ਕੇ 1 ਜਨਵਰੀ ਤੱਕ ਪਟਾਕਿਆਂ ਦੇ ਉਤਪਾਦਨ, ਸਟੋਰੇਜ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।

Reported by:  PTC News Desk  Edited by:  Aarti -- October 14th 2024 12:58 PM
Ban On FireCrackers In Delhi : ਦੀਵਾਲੀ 'ਤੇ ਦਿੱਲੀ ਵਾਸੀ ਨਹੀਂ ਚਲਾ ਸਕਣਗੇ ਪਟਾਕੇ, 1 ਜਨਵਰੀ ਤੱਕ ਲੱਗੀ ਪਾਬੰਦੀ

Ban On FireCrackers In Delhi : ਦੀਵਾਲੀ 'ਤੇ ਦਿੱਲੀ ਵਾਸੀ ਨਹੀਂ ਚਲਾ ਸਕਣਗੇ ਪਟਾਕੇ, 1 ਜਨਵਰੀ ਤੱਕ ਲੱਗੀ ਪਾਬੰਦੀ

Ban On FireCrackers In Delhi : ਦੁਸਹਿਰੇ ਦੇ ਮੌਕੇ 'ਤੇ ਰਾਜਧਾਨੀ ਦਿੱਲੀ 'ਚ ਭਾਰੀ ਆਤਿਸ਼ਬਾਜ਼ੀ ਕੀਤੀ ਗਈ ਅਤੇ 16 ਦਿਨਾਂ ਬਾਅਦ ਦੀਵਾਲੀ ਹੈ। ਪਿਛਲੇ ਐਤਵਾਰ ਹਵਾ ਖ਼ਰਾਬ ਸ਼੍ਰੇਣੀ ਵਿੱਚ ਪਹੁੰਚ ਗਈ ਸੀ ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। 

ਦਿੱਲੀ ’ਚ ਹੁਣ ਠੰਢ ’ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਅੱਜ ਤੋਂ ਲੈ ਕੇ 1 ਜਨਵਰੀ ਤੱਕ ਪਟਾਕਿਆਂ ਦੇ ਉਤਪਾਦਨ, ਸਟੋਰੇਜ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਪਾਬੰਦੀਆਂ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਨੋਟੀਫਿਕੇਸ਼ਨ ਦੇ ਨਾਲ ਨਾਲ ਸਰਕਾਰ ਨੇ ਲੋਕਾਂ ਨੂੰ ਇਸ ’ਚ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ ਹੈ। 


ਦਿੱਲੀ ਸਣੇ NCR ’ਚ ਇੰਨਾ ਏਕਿਊਆਈ ਇੰਨਾ ਹੀ ਰਿਹਾ

ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੈਟਰੋਲੋਜੀ ਦੇ ਅਨੁਸਾਰ ਬੀਤੇ ਦਿਨ ਰਾਜਧਾਨੀ ’ਚ ਪ੍ਰਦੂਸ਼ਣ ਵਿੱਚ ਪਰਾਲੀ ਦੇ ਧੂੰਏਂ ਦੀ ਹਿੱਸੇਦਾਰੀ 0.442 ਫੀਸਦ ਦਰਜ ਕੀਤੀ ਗਈ। ਹਵਾ ਵਿੱਚ ਪਰਾਲੀ ਦੇ ਧੂੰਏਂ ਦੀ ਹਿੱਸੇਦਾਰੀ ਸੋਮਵਾਰ ਨੂੰ 0.458 ਫੀਸਦੀ ਅਤੇ ਮੰਗਲਵਾਰ ਨੂੰ 0.778 ਫੀਸਦੀ ਹੋ ਸਕਦੀ ਹੈ। ਡਿਸੀਜ਼ਨ ਸਪੋਰਟ ਸਿਸਟਮ ਦੇ ਅੰਕੜਿਆਂ ਮੁਤਾਬਕ ਕੂੜੇ ਨੂੰ ਖੁੱਲ੍ਹੇ 'ਚ ਸਾੜਨ ਕਾਰਨ ਪੈਦਾ ਹੋਣ ਵਾਲਾ ਧੂੰਆਂ 1.896 ਫੀਸਦੀ ਸੀ। ਐਨਸੀਆਰ ਵਿੱਚ ਫਰੀਦਾਬਾਦ ਦੀ ਹਵਾ ਸਭ ਤੋਂ ਸਾਫ਼ ਸੀ। ਇੱਥੇ ਏਕਿਊਆਈ 177 ਸੀ, ਜੋ ਮੱਧਮ ਹੈ। ਨਾਲ ਹੀ, ਗਾਜ਼ੀਆਬਾਦ ਵਿੱਚ ਏਕਿਊਆਈ 265, ਗ੍ਰੇਟਰ ਨੋਇਡਾ ਵਿੱਚ 228, ਨੋਇਡਾ ਵਿੱਚ 243 ਅਤੇ ਗੁਰੂਗ੍ਰਾਮ ਵਿੱਚ 169 ਸੀ।

ਇਹ ਵੀ ਪੜ੍ਹੋ : Bahraich Violence Update : ਹੱਥਾਂ 'ਚ ਡੰਡੇ ਤੇ ਤਲਵਾਰਾਂ ਲੈ ਕੇ ਸੜਕਾਂ 'ਤੇ ਉਤਰੇ ਲੋਕ, ਅੰਤਿਮ ਰਸਮਾਂ ਰੁਕਵਾਈਆਂ... ਸਾੜੀਆਂ ਦੁਕਾਨਾਂ ਤੇ ਵਾਹਨ

- PTC NEWS

Top News view more...

Latest News view more...

PTC NETWORK