Delhi High Court : 'ਅੱਗ' ਨੇ ਖੋਲ੍ਹਿਆ ਦਿੱਲੀ ਹਾਈਕੋਰਟ ਦੇ ਜੱਜ ਦਾ ਰਾਜ ! ਘਰੋਂ ਮਿਲਿਆ 'ਨਕਦੀ ਦਾ ਖਜ਼ਾਨਾ', ਜਾਣੋ ਕੌਣ ਹਨ ਯਸ਼ਵੰਤ ਵਰਮਾ
Delhi High Court Judge Transfer Case : ਸੁਪਰੀਮ ਕੋਰਟ ਕਾਲੇਜੀਅਮ ਨੇ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਹੈ। ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਤਿੰਨ ਸਭ ਤੋਂ ਸੀਨੀਅਰ ਜੱਜਾਂ ਦੇ ਕਾਲੇਜੀਅਮ ਨੇ ਜਸਟਿਸ ਵਰਮਾ (judge Justice Yashwant Verma) ਨੂੰ ਉਨ੍ਹਾਂ ਦੇ ਜੱਦੀ ਹਾਈ ਕੋਰਟ ਯਾਨੀ ਇਲਾਹਾਬਾਦ ਹਾਈ ਕੋਰਟ ਵਿੱਚ ਵਾਪਸ ਭੇਜਣ ਦੀ ਸਿਫ਼ਾਰਸ਼ ਕੀਤੀ ਹੈ। ਸੂਤਰਾਂ ਮੁਤਾਬਕ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਬੰਗਲੇ 'ਚ ਅੱਗ ਲੱਗੀ ਸੀ, ਜਿਸ ਨੂੰ ਬੁਝਾਉਣ ਗਈ ਟੀਮ ਨੂੰ ਉਥੇ ਭਾਰੀ ਮਾਤਰਾ 'ਚ ਨਕਦੀ ਮਿਲੀ।
ਫਾਇਰ ਬ੍ਰਿਗੇਡ ਨੂੰ ਮਿਲੀ ਘਰ 'ਚੋਂ ਵੱਡੀ ਮਾਤਰਾ ਨਕਦੀ
ਸੂਤਰਾਂ ਅਨੁਸਾਰ ਜਦੋਂ ਅੱਗ ਲੱਗੀ ਤਾਂ ਜਸਟਿਸ ਵਰਮਾ ਸ਼ਹਿਰ ਵਿੱਚ ਨਹੀਂ ਸਨ। ਉਸ ਦੇ ਪਰਿਵਾਰਕ ਮੈਂਬਰਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਬੁਲਾਇਆ ਸੀ। ਅੱਗ ਬੁਝਾਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਬੰਗਲੇ ਦੇ ਕਮਰਿਆਂ ਅੰਦਰ ਰੱਖੀ ਵੱਡੀ ਮਾਤਰਾ 'ਚ ਨਕਦੀ ਮਿਲੀ।
ਇਸ ਤੋਂ ਬਾਅਦ ਸਰਕਾਰੀ ਰਿਕਾਰਡ ਬੁੱਕ ਵਿੱਚ ਬੇਹਿਸਾਬ ਨਕਦੀ ਦੀ ਬਰਾਮਦਗੀ ਦਾ ਰਿਕਾਰਡ ਦਰਜ ਕੀਤਾ ਗਿਆ। CJI ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਕੌਲਿਜੀਅਮ ਦੀ ਬੈਠਕ 'ਚ ਪਹਿਲਾਂ ਉਨ੍ਹਾਂ ਨੂੰ ਇਲਾਹਾਬਾਦ ਭੇਜਣ ਦੀ ਸਿਫਾਰਿਸ਼ ਕੀਤੀ ਗਈ।
ਜੱਜ ਯਸ਼ਵੰਤ ਵਰਮਾ 'ਤੇ ਹੋ ਸਕਦੀ ਹੈ ਮਹਾਦੋਸ਼ ਦੀ ਕਾਰਵਾਈ ?
ਜਸਟਿਸ ਯਸ਼ਵੰਤ ਵਰਮਾ ਨੂੰ ਅਕਤੂਬਰ 2021 ਵਿੱਚ ਇਲਾਹਾਬਾਦ ਤੋਂ ਦਿੱਲੀ ਹਾਈ ਕੋਰਟ ਭੇਜਿਆ ਗਿਆ ਸੀ। ਹੁਣ ਉਸ ਨੂੰ ਵਾਪਸ ਭੇਜਣ ਦੀ ਸਿਫਾਰਿਸ਼ ਦੇ ਨਾਲ-ਨਾਲ ਉਸ ਵਿਰੁੱਧ ਜਾਂਚ ਅਤੇ ਇੱਥੋਂ ਤੱਕ ਕਿ ਮਹਾਦੋਸ਼ ਦੀ ਕਾਰਵਾਈ ਦੀ ਵੀ ਗੱਲ ਚੱਲ ਰਹੀ ਹੈ। ਸੁਪਰੀਮ ਕੋਰਟ ਕੌਲਿਜੀਅਮ ਦੇ ਕੁਝ ਮੈਂਬਰਾਂ ਨੇ ਇਸ ਪੂਰੇ ਘਟਨਾਕ੍ਰਮ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਜਸਟਿਸ ਵਰਮਾ ਦਾ ਸਿਰਫ਼ ਤਬਾਦਲਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਨਿਆਂਪਾਲਿਕਾ ਦੇ ਅਕਸ ਨੂੰ ਢਾਹ ਲੱਗੇਗੀ।
ਦੇਸ਼ ਵਿੱਚ ਨਿਆਂ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਕਮਜ਼ੋਰ ਹੋ ਸਕਦਾ ਹੈ। ਕਾਲੇਜੀਅਮ ਦੇ ਕੁਝ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਜਸਟਿਸ ਵਰਮਾ ਦਾ ਅਸਤੀਫਾ ਮੰਗਿਆ ਜਾਣਾ ਚਾਹੀਦਾ ਹੈ। ਜੇਕਰ ਉਹ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਸੰਸਦ ਵਿੱਚ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਕੌਣ ਹਨ ਜਸਟਿਸ ਯਸ਼ਵੰਤ ਵਰਮਾ ?
6 ਜਨਵਰੀ, 1969 ਨੂੰ ਇਲਾਹਾਬਾਦ ਵਿੱਚ ਜਨਮੇ, ਜਸਟਿਸ ਯਸ਼ਵੰਤ ਵਰਮਾ (Who is Justice Yashwant Varma) ਨੇ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਤੋਂ ਬੀਕਾਮ (ਆਨਰਜ਼) ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਮੱਧ ਪ੍ਰਦੇਸ਼ ਦੀ ਰੀਵਾ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ। ਉਨ੍ਹਾਂ ਨੇ 1992 ਵਿੱਚ ਆਪਣਾ ਕਾਨੂੰਨੀ ਕਰੀਅਰ ਸ਼ੁਰੂ ਕੀਤਾ ਅਤੇ ਸੰਵਿਧਾਨਕ ਕਾਨੂੰਨ, ਟੈਕਸੇਸ਼ਨ ਅਤੇ ਕਾਰਪੋਰੇਟ ਨਿਯਮਾਂ ਵਿੱਚ ਮੁਹਾਰਤ ਹਾਸਲ ਕੀਤੀ।
ਉਨ੍ਹਾਂ ਨੂੰ 2014 ਵਿੱਚ ਇਲਾਹਾਬਾਦ ਹਾਈ ਕੋਰਟ ਦੇ ਵਾਧੂ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ 2016 ਵਿੱਚ ਸਥਾਈ ਜੱਜ ਬਣੇ। ਆਪਣੀ ਤਰੱਕੀ ਤੋਂ ਪਹਿਲਾਂ, ਉਨ੍ਹਾਂ ਨੇ ਇਲਾਹਾਬਾਦ ਹਾਈ ਕੋਰਟ ਲਈ ਵਿਸ਼ੇਸ਼ ਵਕੀਲ ਵਜੋਂ ਸੇਵਾ ਨਿਭਾਈ ਅਤੇ ਉੱਤਰ ਪ੍ਰਦੇਸ਼ ਲਈ ਮੁੱਖ ਸਥਾਈ ਵਕੀਲ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦਾ 2021 ਵਿੱਚ ਦਿੱਲੀ ਹਾਈ ਕੋਰਟ ਵਿੱਚ ਤਬਾਦਲਾ ਕਰ ਦਿੱਤਾ ਗਿਆ।
- PTC NEWS