Arvind Kejriwal ਦੀ ਵੀਡੀਓ 'ਤੇ ਭਿੜੇ ਸਿਸੋਧੀਆ ਤੇ ਮਨੋਜ ਤਿਵਾਰੀ, ਵੇਖੋ ਕਿਉਂ ਵਿਵਾਦ ਦਾ ਕਾਰਨ ਬਣ ਰਹੀ ਇਹ Video
Arvind Kejriwal Video : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਦੂਜੇ 'ਤੇ ਹਮਲੇ ਤੇਜ਼ ਹੋ ਗਏ ਹਨ। ਇਸ ਦੌਰਾਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਭਾਜਪਾ ਸੰਸਦ ਮਨੋਜ ਤਿਵਾੜੀ 'ਚ ਖੜਕ ਗਈ ਹੈ। ਸਿਸੋਦੀਆ ਨੇ ਮਨੋਜ ਤਿਵਾੜੀ 'ਤੇ ਉਨ੍ਹਾਂ ਵੱਲੋਂ ਆਪਣੇ ਟਵਿੱਟਰ ਅਕਾਊਂਟ ਐਕਸ 'ਤੇ ਸਾਂਝੀ ਕੀਤੀ ਪੋਸਟ ਨੂੰ ਲੈ ਕੇ ਹਮਲਾ ਬੋਲਿਆ। ਸਿਸੋਦੀਆ ਨੇ ਲਿਖਿਆ ਕਿ ਮਨੋਜ ਤਿਵਾੜੀ ਜੀ, ਸੰਸਦ ਮੈਂਬਰ ਹੋ...ਕੁਝ ਸ਼ਰਮ ਕਰੋ। ਝੂਠ ਟਵੀਟ ਕਰ ਰਹੇ ਹੋ। ਸਸਤੇ ਟਰੋਲਰਾਂ ਵਾਂਗ ਵਿਵਹਾਰ ਕਰਨਾ ਬੰਦ ਕਰੋ। ਜੇਕਰ ਆਪਣੀ ਨਹੀਂ ਤਾਂ ਸੰਸਦ ਅਹੁਦੇ ਦੀ ਇੱਜਤ ਰੱਖੋ।
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਕਲਿੱਪ ਪੋਸਟ ਕੀਤੀ ਹੈ, ਜਿਸ ਵਿੱਚ ਕੇਜਰੀਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜਿਸ ਨੇ ਵੀ ਸੰਵਿਧਾਨ ਲਿਖਿਆ ਹੈ, ਉਸ ਨੇ ਸ਼ਰਾਬ ਪੀ ਕੇ ਲਿਖਿਆ ਹੋਵੇਗਾ। ਤਿਵਾੜੀ ਨੇ ਵੀਡੀਓ ਦੇ ਨਾਲ ਲਿਖਿਆ ਕਿ ਮੈਨੂੰ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਮੁਖੀ ਦੀ ਇਹ ਮੁਸਕਰਾਉਂਦੀ ਵੀਡੀਓ ਮਿਲੀ... ਜਿਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਅਜਿਹੇ ਨਕਲ ਕਰਨ ਵਾਲੇ ਦਾ ਅਸਲੀ ਰੰਗ ਦੇਖ ਸਕੇਗਾ।
ਮਨੀਸ਼ ਸਿਸੋਦੀਆ ਨੇ ਪੂਰੀ ਵੀਡੀਓ ਪੋਸਟ ਕੀਤੀ ਹੈ
ਅਰਵਿੰਦ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੂਰੀ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਕੇਜਰੀਵਾਲ ਕਹਿ ਰਹੇ ਹਨ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦਾ ਸੰਵਿਧਾਨ ਪੜ੍ਹਿਆ ਹੈ।
ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਕੋਈ ਕਾਂਗਰਸੀ ਸ਼ਰਾਬ ਨਹੀਂ ਪੀਵੇਗਾ... ਜਦੋਂ ਅਸੀਂ ਬੈਠੇ ਸੀ ਤਾਂ ਕਿਸੇ ਨੇ ਕਿਹਾ ਕਿ ਸੰਵਿਧਾਨ ਲਿਖਣ ਵਾਲੇ ਨੇ ਸ਼ਰਾਬ ਪੀ ਕੇ ਸੰਵਿਧਾਨ ਲਿਖਿਆ ਹੋਵੇਗਾ।मनोज तिवारी जी सांसद हो, थोड़ी तो शर्म करो। झूँठ ट्वीट कर रहे हो । सस्ते trollers जैसा बर्ताव करना बंद करो। अपनी नहीं तो कम से कम सांसद पद की तो इज्जत करो। https://t.co/kEt6Za3aBj pic.twitter.com/vuDziaJTYM — Manish Sisodia (@msisodia) December 23, 2024
ਤਿਵਾਰੀ ਨੇ ਕੀਤਾ ਹਮਲਾ
ਸਿਸੋਦੀਆ ਦੇ ਜਵਾਬੀ ਹਮਲੇ 'ਤੇ ਤਿਵਾਰੀ ਨੇ ਲਿਖਿਆ ਕਿ ਬਹਿਸ 'ਚ 'ਮਰਿਆਦਾ' ਹੋਣੀ ਚਾਹੀਦੀ ਹੈ। ਤੁਹਾਨੂੰ ਇੰਨਾ ਗੁੱਸਾ ਆਇਆ ਤੁਸੀ ਮੈਨੂੰ ਬੇਸ਼ਰਮ ਕਹਿ ਦਿੱਤਾ। ਜੇਕਰ ਕਾਂਗਰਸ ਦੇ ਮੈਂਬਰਾਂ ਨੇ ਸ਼ਰਾਬ ਪੀ ਕੇ ਪਾਰਟੀ ਦਾ ਸੰਵਿਧਾਨ ਲਿਖਿਆ ਤਾਂ ਅਰਵਿੰਦ ਕੇਜਰੀਵਾਲ ਇਸਦਾ ਮਤਲਬ ਇਹ ਕਿਵੇਂ ਕੱਢ ਸਕਦੇ ਹਨ ਕਿ "ਜਿਸ ਨੇ ਸੰਵਿਧਾਨ ਲਿਖਿਆ, ਉਸ ਨੇ ਸ਼ਰਾਬ ਪੀ ਕੇ ਲਿਖਿਆ, ਜਿਸਨੇ ਵੀ ਸੰਵਿਧਾਨ ਲਿਖਿਆ" ਦਾ ਕੀ ਮਤਲਬ ਹੈ?? ਉਨ੍ਹਾਂ ਸਵਾਲ ਕੀਤਾ, "ਅਰਵਿੰਦ ਕੇਜਰੀਵਾਲ ਇਹ ਕਹਿਣ ਦੀ ਹਿੰਮਤ ਕਿਵੇਂ ਕਰ ਸਕਦੇ ਹਨ? ਕੀ ਭਾਰਤ ਦੇ ਸੰਵਿਧਾਨ ਅਤੇ ਕਾਂਗਰਸ ਦੇ ਸੰਵਿਧਾਨ ਵਿੱਚ ਕੋਈ ਫਰਕ ਹੈ ਜਾਂ ਨਹੀਂ?
- PTC NEWS