Thu, Jan 16, 2025
Whatsapp

Delhi Assembly Election 2025 : ਵੋਟ ਪਾਓ ਤੇ ਆਪਣੇ ਪਸਦਿੰਦਾ ਖਾਣੇ ’ਤੇ ਪਾਓ 25 ਫੀਸਦ ਤੱਕ ਦੀ ਛੋਟ; ਜਾਣੋ ਕਦੋਂ ਤੱਕ ਮਿਲੇਗਾ ਫਾਇਦਾ

ਦੱਸ ਦਈਏ ਕਿ ਨਿਗਮ ਦੇ ਦੱਖਣੀ ਜ਼ੋਨ ਨੇ ਹੋਟਲ ਅਤੇ ਰੈਸਟੋਰੈਂਟ ਸੰਚਾਲਕਾਂ ਨਾਲ ਤਾਲਮੇਲ ਕਰਕੇ 5 ਤੋਂ 9 ਫਰਵਰੀ ਤੱਕ 25 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ।

Reported by:  PTC News Desk  Edited by:  Aarti -- January 16th 2025 11:16 AM
Delhi Assembly Election 2025 : ਵੋਟ ਪਾਓ ਤੇ ਆਪਣੇ ਪਸਦਿੰਦਾ ਖਾਣੇ ’ਤੇ ਪਾਓ 25 ਫੀਸਦ ਤੱਕ ਦੀ ਛੋਟ; ਜਾਣੋ ਕਦੋਂ ਤੱਕ ਮਿਲੇਗਾ ਫਾਇਦਾ

Delhi Assembly Election 2025 : ਵੋਟ ਪਾਓ ਤੇ ਆਪਣੇ ਪਸਦਿੰਦਾ ਖਾਣੇ ’ਤੇ ਪਾਓ 25 ਫੀਸਦ ਤੱਕ ਦੀ ਛੋਟ; ਜਾਣੋ ਕਦੋਂ ਤੱਕ ਮਿਲੇਗਾ ਫਾਇਦਾ

Delhi Assembly Election 2025 :  ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਗਰ ਨਿਗਮ ਵੀ ਲੋਕਾਂ ਨੂੰ ਵੋਟ ਫੀਸਦ ਵਧਾਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਹਿਤ ਨਿਗਮ ਨੇ ਜਾਗਰੂਕਤਾ ਪ੍ਰੋਗਰਾਮ ਦੇ ਨਾਲ-ਨਾਲ ਵੋਟ ਪਾਉਣ ਵਾਲਿਆਂ ਨੂੰ ਰੈਸਟੋਰੈਂਟਾਂ ਵਿੱਚ ਖਾਣੇ ਵਿੱਚ ਰਿਆਇਤ ਦੇਣ ਦਾ ਐਲਾਨ ਕੀਤਾ ਹੈ। 

ਜਾਣੋ ਕਿੱਥੇ-ਕਿੱਥੇ ਮਿਲੇਗੀ ਛੋਟ 


ਦੱਸ ਦਈਏ ਕਿ ਨਿਗਮ ਦੇ ਦੱਖਣੀ ਜ਼ੋਨ ਨੇ ਹੋਟਲ ਅਤੇ ਰੈਸਟੋਰੈਂਟ ਸੰਚਾਲਕਾਂ ਨਾਲ ਤਾਲਮੇਲ ਕਰਕੇ 5 ਤੋਂ 9 ਫਰਵਰੀ ਤੱਕ 25 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਕਾਰਪੋਰੇਸ਼ਨ ਦੇ ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਬਾਦਲ ਕੁਮਾਰ ਨੇ ਦੱਸਿਆ ਕਿ ਡੀ.ਐਲ.ਐਫ ਸਾਕੇਤ ਮਾਲ, ਸਿਲੈਕਟ ਸਿਟੀ ਵਾਕ ਮਾਲ, ਪੀ.ਵੀ.ਆਰ ਅਨੁਪਮ ਸਾਕੇਤ, ਅਰਵਿੰਦੋ ਮਾਰਗ ਦੇ ਵੱਖ-ਵੱਖ ਬਜ਼ਾਰਾਂ, ਮਾਲਵੀਆ ਨਗਰ ਮਾਰਕੀਟ, ਡੀ.ਐਲ.ਐਫ ਵੰਸਤ ਕੁੰਜ ਮਾਲ, ਜੀ.ਕੇ., ਗ੍ਰੀਨ ਪਾਰਕ, ​​ਜੋ ਕਿ ਅਧਿਕਾਰ ਖੇਤਰ ਵਿੱਚ ਆਉਂਦੇ ਹਨ, ਦੀਆਂ ਦੁਕਾਨਾਂ 'ਤੇ ਖਾਣੇ 'ਤੇ 25 ਫੀਸਦ ਦੀ ਛੋਟ ਮਿਲੇਗੀ। 

ਛੂਟ ਮੁਹਿੰਮ ਨਾਲ ਜੁੜੇ 47 ਰੈਸਟੋਰੈਂਟ

ਨਿਗਮ ਦੇ ਡਿਪਟੀ ਕਮਿਸ਼ਨਰ ਅਨੁਸਾਰ ਇਸ ਦੇ ਲਈ ਨਾਗਰਿਕਾਂ ਨੂੰ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲੀ 'ਤੇ ਵੋਟ ਦੀ ਸਿਆਹੀ ਦਾ ਨਿਸ਼ਾਨ ਦਿਖਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਐਮਸੀਡੀ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਵਰਤਮਾਨ ਵਿੱਚ, 47 ਰੈਸਟੋਰੈਂਟ ਵੋਟਿੰਗ ਜਾਗਰੂਕਤਾ ਮੁਹਿੰਮ ਤਹਿਤ ਛੋਟ ਦੇਣ ਲਈ ਸ਼ਾਮਲ ਹੋਏ ਹਨ। ਹੋਰ ਜੋੜਨ ਦੀ ਪ੍ਰਕਿਰਿਆ ਜਾਰੀ ਹੈ।

ਇਹ ਲੋਕਤੰਤਰੀ ਛੋਟ ਕਦੋਂ ਤੱਕ ਲਾਗੂ ਰਹੇਗੀ ?

ਡਿਪਟੀ ਕਮਿਸ਼ਨਰ ਬਾਦਲ ਕੁਮਾਰ ਨੇ ਦੱਸਿਆ ਕਿ 5 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਦਕਿ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ਉਹਨਾਂ ਦੱਸਿਆ ਕਿ ਇਹ ਲੋਕਤੰਤਰ ਛੂਟ 5 ਫਰਵਰੀ ਤੋਂ ਸ਼ੁਰੂ ਹੋ ਕੇ 9 ਫਰਵਰੀ ਤੱਕ ਜਾਰੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ 'ਚ ਵੋਟ ਪਾਉਣ ਅਤੇ ਵੋਟ ਪਾਉਣ ਤੋਂ ਬਾਅਦ ਡੈਮੋਕਰੇਸੀ ਡਿਸਕਾਊਂਟ ਦੇ ਨਾਲ ਸਵਾਦਿਸ਼ਟ ਭੋਜਨ ਦਾ ਆਨੰਦ ਲੈਣ।

ਦੋ ਦਿਨ ਬਾਕੀ, ਚੋਣਾਂ ਲਈ ਨਾਮਜ਼ਦਗੀਆਂ ਤੇਜ਼ 

ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਲਈ ਹੁਣ ਸਿਰਫ਼ ਦੋ ਦਿਨ ਬਾਕੀ ਹਨ। ਅਜਿਹੇ 'ਚ ਨਾਮਜ਼ਦਗੀ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਹੁਣ ਤੱਕ ਸਭ ਤੋਂ ਵੱਧ ਨਾਮਜ਼ਦਗੀਆਂ ਬੁੱਧਵਾਰ ਨੂੰ ਹੋਈਆਂ।

 ਇਹ ਵੀ ਪੜ੍ਹੋ : IIT Baba : ਹੱਸਦੇ ਚਿਹਰੇ ਪਿੱਛੇ ਦਾ ਦਰਦ, ਜਾਣੋ ਮਹਾਂਕੁੰਭ ਦੇ ਵਾਇਰਲ ਚਿਹਰੇ IIT ਬਾਬਾ ਦੀ ਕਹਾਣੀ

- PTC NEWS

Top News view more...

Latest News view more...

PTC NETWORK