Delhi Air Quality : ਦਿੱਲੀ ’ਚ ਸਾਹ ਲੈਣਾ ਹੋਇਆ ਔਖਾ, ਲਗਾਤਾਰ 14ਵੇਂ ਦਿਨ AQI 400 ਤੋਂ ਪਾਰ, ਜਾਣੋ ਮੁੰਬਈ ਦਾ ਹਾਲ
Delhi Air Quality : ਦਿੱਲੀ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਹਵਾ 'ਚ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਹੁਣ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਹੈ।
ਹਾਲਾਤ ਇਹ ਹਨ ਕਿ ਦਿੱਲੀ ਦੇ ਜ਼ਹਿਰੀਲੇ ਮਾਹੌਲ ਦਾ ਲੋਕਾਂ ਦੀ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਖਰਾਬ ਬਣੀ ਹੋਈ ਹੈ। ਮੰਗਲਵਾਰ ਨੂੰ ਇੱਥੇ ਔਸਤ ਏਅਰ ਕੁਆਲਿਟੀ ਇੰਡੈਕਸ 354 ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਅਤੇ ਕੰਟਰੋਲ ਬੋਰਡ ਦੇ ਅਨੁਸਾਰ, ਰਾਜਧਾਨੀ ਦਿੱਲੀ ਵਿੱਚ ਸਵੇਰੇ 5:55 ਵਜੇ ਤੱਕ ਔਸਤ ਹਵਾ ਗੁਣਵੱਤਾ ਸੂਚਕ ਅੰਕ 354 ਦਰਜ ਕੀਤਾ ਗਿਆ ਹੈ। ਜਦਕਿ ਦਿੱਲੀ ਐਨਸੀਆਰ ਸ਼ਹਿਰ ਫਰੀਦਾਬਾਦ ਵਿੱਚ ਏਅਰ ਕੁਆਲਿਟੀ ਇੰਡੈਕਸ 229, ਗੁਰੂਗ੍ਰਾਮ ਵਿੱਚ 222, ਗਾਜ਼ੀਆਬਾਦ ਵਿੱਚ 320, ਗ੍ਰੇਟਰ ਨੋਇਡਾ ਵਿੱਚ 285 ਹੈ।
ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੀ ਇਹੀ ਸਥਿਤੀ ਬਣੀ ਰਹਿ ਸਕਦੀ ਹੈ। ਇਸ ਤੋਂ ਇਕ ਦਿਨ ਪਹਿਲਾਂ ਯਾਨੀ ਸੋਮਵਾਰ ਨੂੰ ਦਿੱਲੀ ਵਿਚ ਸਵੇਰੇ 7:30 ਵਜੇ ਤੱਕ ਔਸਤ ਹਵਾ ਗੁਣਵੱਤਾ ਸੂਚਕ ਅੰਕ 347 ਦਰਜ ਕੀਤਾ ਗਿਆ ਸੀ। ਜਦਕਿ ਦਿੱਲੀ ਐਨਸੀਆਰ ਸ਼ਹਿਰ ਵਿੱਚ, ਫਰੀਦਾਬਾਦ ਵਿੱਚ ਏਅਰ ਕੁਆਲਿਟੀ ਇੰਡੈਕਸ 165, ਗੁਰੂਗ੍ਰਾਮ ਵਿੱਚ 302, ਗਾਜ਼ੀਆਬਾਦ ਵਿੱਚ 242, ਗ੍ਰੇਟਰ ਨੋਇਡਾ ਵਿੱਚ 271 ਅਤੇ ਨੋਇਡਾ ਵਿੱਚ 237 ਸੀ। ਇਸ ਸਮੇਂ ਦੌਰਾਨ, ਦਿੱਲੀ ਦੇ ਜਹਾਂਗੀਰਪੁਰੀ ਵਿੱਚ ਸਭ ਤੋਂ ਵੱਧ ਏਅਰ ਕੁਆਲਿਟੀ ਇੰਡੈਕਸ 409 ਦਰਜ ਕੀਤਾ ਗਿਆ ਸੀ।
ਉੱਥੇ ਹੀ ਦੂਜੇ ਪਾਸੇ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਵੀ ਧੂੰਏਂ ਨੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸਵੇਰੇ 7 ਵਜੇ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 335 ਅਤੇ ਮੁੰਬਈ ਦਾ 147 ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ, ਨਿਗਮ ਚੋਣਾਂ 8 ਹਫ਼ਤਿਆਂ 'ਚ ਮੁਕੰਮਲ ਕਰਨ ਦੇ ਹੁਕਮ
- PTC NEWS