ਦੀਪਿਕਾ ਤੇ ਰਣਵੀਰ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ਅਦਾਕਾਰਾ ਨੇ ਦੱਸੀ ਡਿਲੀਵਰੀ ਦੀ ਤਰੀਖ
deepika Padukone Ranveer Singh Baby: ਪਿਛਲੇ ਕਈ ਦਿਨਾਂ ਤੋਂ ਦੀਪਿਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ਸੀ। ਬਾਫਟਾ ਅਵਾਰਡਸ 2024 'ਚ ਜਦੋਂ ਦੀਪਿਕਾ ਨੂੰ ਸਾੜੀ 'ਚ ਦੇਖਿਆ ਗਿਆ ਤਾਂ ਪ੍ਰਸ਼ੰਸਕਾਂ ਨੇ ਉਸ ਦਾ ਬੇਬੀ ਬੰਪ ਦੇਖਿਆ। ਹੁਣ ਦੀਪਿਕਾ ਨੇ ਇਨ੍ਹਾਂ ਅਟਕਲਾਂ ਨੂੰ ਸੱਚ ਕਰਾਰ ਦਿੱਤਾ ਹੈ। ਜਲਦ ਹੀ ਦੀਪਿਕਾ ਅਤੇ ਰਣਵੀਰ ਸਿੰਘ ਦੇ ਘਰ 'ਚ ਜਲਦ ਕਿਲਕਾਰੀਆਂ ਗੂੰਜਣਗੀਆਂ।
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ। ਉਹ ਸਤੰਬਰ 2024 ਵਿੱਚ ਡਿਲੀਵਰ ਕੀਤੇ ਜਾਣਗੇ। ਸੋਸ਼ਲ ਮੀਡੀਆ 'ਤੇ ਫੈਨਜ਼ ਅਤੇ ਸੈਲੇਬਸ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ।
ਦੱਸ ਦਈਏ ਕਿ ਮਨੀਸ਼ ਮਲਹੋਤਰਾ, ਮੇਧਾ ਸ਼ੰਕਰ, ਅੰਗਦ ਬੇਦੀ, ਮਿਆਂਗ ਚਾਂਗ, ਕੁੱਬਰਾ ਸੈਤ, ਮਸਾਬਾ ਗੁਪਤਾ ਵਰਗੇ ਕਈ ਸਿਤਾਰਿਆਂ ਨੇ ਇਸ ਜੋੜੀ ਨੂੰ ਦੋ ਤੋਂ ਤਿੰਨ ਹੋਣ ਲਈ ਵਧਾਈ ਦਿੱਤੀ ਹੈ। ਦੀਪਿਕਾ 38 ਸਾਲ ਦੀ ਉਮਰ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਉਹ ਹਮੇਸ਼ਾ ਮਾਂ ਬਣਨ ਲਈ ਉਤਸ਼ਾਹਿਤ ਰਹੀ ਹੈ। ਪ੍ਰਸ਼ੰਸਕ ਵੀ ਉਸ ਦੇ ਮਦਰਜ਼ ਕਲੱਬ 'ਚ ਸ਼ਾਮਲ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਆਖਿਰਕਾਰ ਦੀਪਿਕਾ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ।
ਇਹ ਵੀ ਪੜ੍ਹੋ: ਬੀਨੂੰ ਢਿੱਲੋਂ ਦੀ ਅਗਵਾਈ 'ਚ PFTAA ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਚੰਡੀਗੜ੍ਹ 'ਚ ਜਲਦ ਖੁੱਲ੍ਹੇਗਾ ਸੈਂਸਰ ਬੋਰਡ ਦਾ ਦਫਤਰ
-