ਨਵੀਂ ਦਿੱਲੀ : ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦਾ ਅਰਬਾਂ ਰੁਪਏ ਨੁਕਸਾਨ ਹੋਇਆ ਹੈ। ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸੋਮਵਾਰ ਨੂੰ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੇਅਰ ਮਾਰਕੀਟ ਉਪਨ ਹੁੰਦੇ ਸਾਰ ਹੀ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ 5 ਫੀਸਦੀ ਗਿਰਾਵਟ ਦਰਜ ਕੀਤੀ ਗਈ।ਸ਼ੇਅਰਾਂ 'ਚ ਗਿਰਾਵਟBSE 'ਤੇ ਸ਼ੁਰੂਆਤੀ ਕਾਰੋਬਾਰ 'ਚ ਅਡਾਨੀ ਐਂਟਰਪ੍ਰਾਈਜ਼ਿਜ਼ 4.32 ਫੀਸਦੀ ਡਿੱਗ ਕੇ 1,767.60 ਰੁਪਏ 'ਤੇ ਆ ਗਿਆ ਜਦੋਂਕਿ ਅਡਾਨੀ ਪੋਰਟ ਤੇ ਆਰਥਿਕ ਖੇਤਰ ਦਾ ਸ਼ੇਅਰ 2.56 ਫੀਸਦੀ ਡਿੱਗ ਕੇ 568.90 ਰੁਪਏ ਪ੍ਰਤੀ ਸ਼ੇਅਰ 'ਤੇ ਆ ਗਿਆ। ਗਰੁੱਪ ਦੀਆਂ ਹੋਰ ਕੰਪਨੀਆਂ ਦੇ ਸ਼ੇਅਰ ਜਿਵੇਂ ਅਡਾਨੀ ਪਾਵਰ 156.10, ਅਡਾਨੀ ਟਰਾਂਸਮਿਸ਼ਨ 1,126.85, ਅਡਾਨੀ ਗ੍ਰੀਨ ਐਨਰਜੀ 687.75, ਅਡਾਨੀ ਟੋਟਲ ਗੈਸ 1,195.35 ਰੁਪਏ 'ਤੇ ਆ ਗਿਆ। ਇਨ੍ਹਾਂ ਸਾਰੇ ਸਟਾਕਸ 'ਚ 5 ਫੀਸਦੀ ਦਾ ਲੋਅਰ ਸਰਕਟ ਲੱਗਾ ਹੋਇਆ ਸੀ।ਇਸ ਤੋਂ ਇਲਾਵਾ ਅੰਬੂਜਾ ਸੀਮੈਂਟ 3.34 ਫੀਸਦੀ ਡਿੱਗ ਕੇ 349 ਰੁਪਏ, ਅਡਾਨੀ ਵਿਲਮਾਰ 3.31 ਫੀਸਦੀ ਡਿੱਗ ਕੇ 421.65 ਰੁਪਏ, ਐਨਡੀਟੀਵੀ 2.25 ਫੀਸਦੀ ਡਿੱਗ ਕੇ 203.95 ਰੁਪਏ ਅਤੇ ਏਸੀਸੀ 1.49 ਫੀਸਦੀ ਡਿੱਗ ਕੇ 1.49 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਗਰੁੱਪ ਦੇ ਸ਼ੇਅਰਾਂ ਵਿੱਚ 5 ਫੀਸਦੀ ਗਿਰਾਵਟ ਆਉਣ ਕਾਰਨ ਵੱਡਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਰਿਪੋਰਟ ਮਗਰੋਂ 24 ਘੰਟਿਆਂ 'ਚ 22 ਅਰਬ ਡਾਲਰ ਦਾ ਨੁਕਸਾਨ :ਹਿੰਡਨਬਰਗ ਦੀ ਰਿਪੋਰਟ ਦੇ ਆਉਣ ਦੇ 24 ਘੰਟਿਆਂ ਦੇ ਅੰਦਰ ਹੀ ਗੌਤਮ ਅਡਾਨੀ ਦੀ ਜਾਇਦਾਦ ਵਿੱਚ 22 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਅਡਾਨੀ, ਜੋ ਕਿਸੇ ਸਮੇਂ 125 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਸੀ, ਨੂੰ ਚੌਵੀ ਘੰਟਿਆਂ ਵਿੱਚ 22 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉਸ ਦੀ ਸੰਪਤੀ ਘਟ ਕੇ 96.6 ਅਰਬ ਡਾਲਰ ਰਹਿ ਗਈ। ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ, ਉਸਦੀ ਮੌਜੂਦਾ ਸੰਪਤੀ ਘੱਟ ਕੇ 92.7 ਬਿਲੀਅਨ ਡਾਲਰ 'ਤੇ ਆ ਗਈ ਹੈ। 29 ਜਨਵਰੀ ਨੂੰ ਉਸ ਦੀ ਸੰਪੱਤੀ 'ਚ ਸਿੱਧੇ ਤੌਰ 'ਤੇ 27.9 ਅਰਬ ਡਾਲਰ ਦੀ ਕਮੀ ਆਈ ਹੈ।ਕਿਵੇਂ ਹੋਈ ਹਿੰਡਨਬਰਗ ਦੀ ਸਥਾਪਨਾ : 38 ਸਾਲ ਦੇ ਐਂਡਰਸਨ ਨੇ ਹਿੰਡਨਬਰਗ ਦੀ ਸਥਾਪਨਾ ਤੋਂ ਪਹਿਲਾਂ ਹੈਰੀ ਮਾਰਕੋਪੋਲੋਸ ਨਾਲ ਕੰਮ ਕੀਤਾ। ਮਾਰਕੋਪੋਲੋਸ ਉਹੀ ਵਿਅਕਤੀ ਹੈ ਜਿਸ ਨੇ ਬਰਨੀ ਮੈਡੋਪ ਦੀ ਪੋਂਜ਼ੀ ਸਕੀਮ ਦਾ ਖੁਲਾਸਾ ਕਰ ਕੇ ਪੂਰੀ ਦੁਨੀਆ ਵਿੱਚ ਦਹਿਸ਼ਤ ਪੈਦਾ ਕੀਤੀ ਸੀ ਅਤੇ ਮਾਰਕੋਪੋਲੋਸ ਦੇ ਨਾਲ, ਐਂਡਰਸਨ ਨੇ ਪਲੈਟੀਨਮ ਪਾਰਟਨਰ ਦੀ ਜਾਂਚ ਕੀਤੀ, ਜਿਸ ਨੇ ਇੱਕ ਅਰਬ ਡਾਲਰ ਦੀ ਧੋਖਾਧੜੀ ਕੀਤੀ।