Mon, Apr 28, 2025
Whatsapp

ਗਿਆਨਵਾਪੀ ਮਸਜਿਦ SIT ਸਰਵੇ ਰਿਪੋਰਟ ਧਿਰਾਂ ਨੂੰ ਸੌਂਪਣ 'ਤੇ ਭਲਕੇ ਹੋਵੇਗਾ ਫੈਸਲਾ

Reported by:  PTC News Desk  Edited by:  Jasmeet Singh -- January 04th 2024 07:25 PM
ਗਿਆਨਵਾਪੀ ਮਸਜਿਦ SIT ਸਰਵੇ ਰਿਪੋਰਟ ਧਿਰਾਂ ਨੂੰ ਸੌਂਪਣ 'ਤੇ ਭਲਕੇ ਹੋਵੇਗਾ ਫੈਸਲਾ

ਗਿਆਨਵਾਪੀ ਮਸਜਿਦ SIT ਸਰਵੇ ਰਿਪੋਰਟ ਧਿਰਾਂ ਨੂੰ ਸੌਂਪਣ 'ਤੇ ਭਲਕੇ ਹੋਵੇਗਾ ਫੈਸਲਾ

Gyanvapi Mosque Survey: ਵਾਰਾਣਸੀ ਜ਼ਿਲ੍ਹਾ ਅਦਾਲਤ ਹੁਣ ਗਿਆਨਵਾਪੀ ਮਸਜਿਦ ਦੇ ਏਐਸਆਈ ਸਰਵੇਖਣ ਰਿਪੋਰਟ ਨੂੰ ਧਿਰਾਂ ਨੂੰ ਸੌਂਪਣ ਦੇ ਮਾਮਲੇ ਵਿੱਚ 5 ਜਨਵਰੀ ਨੂੰ ਆਪਣਾ ਫੈਸਲਾ ਸੁਣਾਏਗੀ। 

ਹਿੰਦੂ ਪੱਖ ਦੇ ਵਕੀਲ ਨੇ ਕੀ ਕਿਹਾ?

ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਜ਼ਿਲਾ ਜੱਜ ਏ.ਦੇ.ਵਿਸ਼ਵੇਸ਼ ਅੱਜ ਮਹਾਮਨਾ ਮਦਨ ਮੋਹਨ ਮਾਲਵੀਆ ਦੇ ਜਨਮ ਦਿਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਗਏ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਪਰਿਸਰ ਵਿੱਚ ਇੱਕ ਵਕੀਲ ਦੀ ਮੌਤ ’ਤੇ ਸੋਗ ਕਾਰਨ ਅਦਾਲਤੀ ਕਾਰਵਾਈ ਮੁਕੰਮਲ ਨਹੀਂ ਹੋ ਸਕੀ, ਜਿਸ ਕਰਕੇ ਜ਼ਿਲ੍ਹਾ ਜੱਜ ਨੇ ਫੈਸਲਾ ਸੁਣਾਉਣ ਲਈ 5 ਜਨਵਰੀ ਦੀ ਤਰੀਕ ਤੈਅ ਕੀਤੀ ਹੈ। 


ਇਹ ਵੀ ਪੜ੍ਹੋ: 

ਏ.ਐਸ.ਆਈ ਦੀ ਕੋਰਟ ਨੂੰ ਅਪੀਲ 

ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਨੂੰ ਗਿਆਨਵਾਪੀ ਕੰਪਲੈਕਸ ਦੀ ਸਰਵੇਖਣ ਰਿਪੋਰਟ ਖੋਲ੍ਹਣ ਅਤੇ ਧਿਰਾਂ ਨੂੰ ਸੌਂਪਣ ਲਈ ਚਾਰ ਹਫ਼ਤਿਆਂ ਦਾ ਸਮਾਂ ਦੇਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਮਾਮਲੇ ਨੂੰ ਵੀਰਵਾਰ ਤੱਕ ਲਈ ਟਾਲ ਦਿੱਤਾ ਗਿਆ।

ਦੂਜੇ ਧਿਰ ਦੀਆਂ ਪਟੀਸ਼ਨਾਂ ਕੀਤੀਆਂ ਰੱਦ 

ਭਾਰਤੀ ਪੁਰਾਤੱਤਵ ਸਰਵੇਖਣ ਨੇ ਚਾਰ ਹਫ਼ਤਿਆਂ ਦਾ ਸਮਾਂ ਮੰਗਦੇ ਹੋਏ ਇਲਾਹਾਬਾਦ ਹਾਈ ਕੋਰਟ ਦੇ ਤਾਜ਼ਾ ਫੈਸਲੇ ਦਾ ਹਵਾਲਾ ਦਿੱਤਾ ਸੀ। ਪਿਛਲੇ ਸਾਲ 19 ਦਸੰਬਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਵਾਲੀ ਥਾਂ ਉੱਤੇ ਕਥਿਤ ਮੰਦਰ ਦੇ ਨਵੀਨੀਕਰਨ ਦੀ ਮੰਗ ਕਰਨ ਵਾਲੇ ਮੁਕੱਦਮੇ ਦੀ ਕਾਇਮੀ ਨੂੰ ਚੁਣੌਤੀ ਦੇਣ ਵਾਲੀਆਂ ਮੁਸਲਿਮ ਧਿਰਾਂ ਦੀਆਂ ਕਈ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਸੀ।

ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਆਪਣੀ ਟਿੱਪਣੀ ਵਿੱਚ ਕਿਹਾ ਸੀ ਕਿ ਪੂਜਾ ਸਥਾਨ (ਵਿਸ਼ੇਸ਼ ਉਪਬੰਧ) ਐਕਟ, 1991 ਕਿਸੇ ਪੂਜਾ ਸਥਾਨ ਦੇ ਧਾਰਮਿਕ ਚਰਿੱਤਰ ਨੂੰ ਪਰਿਭਾਸ਼ਤ ਨਹੀਂ ਕਰਦਾ ਹੈ ਅਤੇ ਇਹ ਸਿਰਫ ਵਿਰੋਧੀ ਧਿਰਾਂ ਦੁਆਰਾ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤਾਂ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ।

ਹੇਠਲੀ ਅਦਾਲਤ ਨੂੰ ਛੇ ਮਹੀਨਿਆਂ ਦੇ ਅੰਦਰ ਮਾਮਲੇ ਦਾ ਨਿਪਟਾਰਾ ਕਰਨ ਦਾ ਨਿਰਦੇਸ਼ ਦਿੰਦੇ ਹੋਏ ਅਦਾਲਤ ਨੇ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਹੇਠਲੀ ਅਦਾਲਤ ਏ.ਐਸ.ਆਈ. ਨੂੰ ਕੰਪਲੈਕਸ ਦੇ ਗੁੰਮ ਹੋਏ ਹਿੱਸੇ ਦਾ ਸਰਵੇਖਣ ਕਰਨ ਦਾ ਨਿਰਦੇਸ਼ ਦੇ ਸਕਦੀ ਹੈ।

ਇਹ ਵੀ ਪੜ੍ਹੋ: 

ਕਾਸ਼ੀ ਵਿਸ਼ਵਨਾਥ ਮੰਦਰ ਦੇ ਕੋਲ ਸਥਿਤ ਗਿਆਨਵਾਪੀ ਕੰਪਲੈਕਸ

ਜ਼ਿਲ੍ਹਾ ਅਦਾਲਤ ਦੇ 21 ਜੁਲਾਈ 2023 ਦੇ ਹੁਕਮਾਂ ਤੋਂ ਬਾਅਦ ਏ.ਐਸ.ਆਈ ਨੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਕੋਲ ਸਥਿਤ ਗਿਆਨਵਾਪੀ ਕੰਪਲੈਕਸ ਦਾ ਵਿਗਿਆਨਕ ਸਰਵੇਖਣ ਕੀਤਾ ਸੀ। ਇਸ ਦਾ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਕੀ 17ਵੀਂ ਸਦੀ ਵਿੱਚ ਬਣੀ ਗਿਆਨਵਾਪੀ ਮਸਜਿਦ ਕਿਸੇ ਹਿੰਦੂ ਮੰਦਰ ਦੀ ਪੂਰਵ-ਮੌਜੂਦ ਢਾਂਚੇ 'ਤੇ ਬਣੀ ਸੀ ਜਾਂ ਨਹੀਂ।

ਇਹ ਖਬਰ ਏਜੰਸੀ ਦੁਆਰਾ ਸੰਪਾਦਿਤ ਕੀਤੀ ਗਈ ਹੈ। PTC ਨਿਊਜ਼ ਇਸਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ

-

Top News view more...

Latest News view more...

PTC NETWORK