Rule Changes from 1 December : LPG ਗੈਸ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਚਾਰਜ ਤੱਕ, 1 ਦਸੰਬਰ ਤੋਂ ਬਦਲ ਰਹੇ ਹਨ ਇਹ ਨਿਯਮ
Rule Changes from 1 December : ਕੱਲ੍ਹ ਯਾਨੀ ਐਤਵਾਰ ਤੋਂ ਅਸੀਂ ਨਵੇਂ ਮਹੀਨੇ ਵਿੱਚ ਪ੍ਰਵੇਸ਼ ਕਰਾਂਗੇ। ਹਰ ਮਹੀਨੇ ਦੀ ਤਰ੍ਹਾਂ ਦਸੰਬਰ ਮਹੀਨੇ 'ਚ ਵੀ ਕਈ ਨਵੇਂ ਬਦਲਾਅ ਆਉਣਗੇ, ਜਿਸ ਦਾ ਅਸਰ ਤੁਹਾਡੀ ਜੇਬ 'ਤੇ ਵੀ ਪਵੇਗਾ। ਦੱਸ ਦਈਏ ਕਿ 1 ਦਸੰਬਰ ਨੂੰ ਕਈ ਨਿਯਮ ਬਦਲਣ ਜਾ ਰਹੇ ਹਨ, ਜਿਸ ਨਾਲ ਦੇਸ਼ ਭਰ ਦੇ ਪਰਿਵਾਰਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਵਿੱਤ ਪ੍ਰਭਾਵਿਤ ਹੋਣਗੇ। ਅਗਲੇ ਮਹੀਨੇ ਦਸੰਬਰ ਵਿੱਚ ਐਲਜੀਪੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਅਤੇ ਐਸਬੀਆਈ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਅ ਸਮੇਤ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ।
ਐਲਪੀਜੀ ਦੀਆਂ ਕੀਮਤਾਂ
ਤੇਲ ਮਾਰਕੀਟਿੰਗ ਕੰਪਨੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰ ਸਕਦੀ ਹੈ। ਇਸ ਨਾਲ ਘਰੇਲੂ ਦਰਾਂ 'ਤੇ ਅਸਰ ਪੈ ਸਕਦਾ ਹੈ। ਇਹ ਬਦਲਾਅ ਅੰਤਰਰਾਸ਼ਟਰੀ ਬਾਜ਼ਾਰ ਦੇ ਰੁਝਾਨਾਂ ਅਤੇ ਨੀਤੀਆਂ ਦੁਆਰਾ ਪ੍ਰਭਾਵਿਤ ਹੁੰਦੇ ਹਨ, ਜੋ ਸੰਭਾਵੀ ਤੌਰ 'ਤੇ ਘਰੇਲੂ ਬਜਟ ਨੂੰ ਪ੍ਰਭਾਵਤ ਕਰਨਗੇ। 1 ਦਸੰਬਰ ਤੋਂ LPG ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ। ਦੱਸ ਦਈਏ ਕਿ ਨਵੰਬਰ ਦੀ ਸ਼ੁਰੂਆਤ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ।
ਆਧਾਰ ਕਾਰਡ ਮੁਫ਼ਤ ਅਪਡੇਟ
ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਵੇਰਵਿਆਂ ਨੂੰ ਮੁਫਤ ਅਪਡੇਟ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਆਧਾਰ ਕਾਰਡ ਧਾਰਕ ਹੁਣ 14 ਦਸੰਬਰ ਤੱਕ ਆਨਲਾਈਨ ਪ੍ਰਕਿਰਿਆ ਰਾਹੀਂ ਬਿਨਾਂ ਕਿਸੇ ਫੀਸ ਦੇ ਆਪਣਾ ਨਾਮ, ਪਤਾ ਜਾਂ ਜਨਮ ਮਿਤੀ ਅਪਡੇਟ ਕਰ ਸਕਦੇ ਹਨ। ਹਾਲਾਂਕਿ, ਇਸ ਮਿਤੀ ਤੋਂ ਬਾਅਦ ਕੀਤੇ ਗਏ ਅਪਡੇਟਾਂ ਲਈ ਪ੍ਰੋਸੈਸਿੰਗ ਫੀਸ ਲਈ ਜਾਵੇਗੀ।
ਕ੍ਰੈਡਿਟ ਕਾਰਡ ਦੇ ਨਿਯਮ
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਅਹਿਮ ਖਬਰ ਹੈ। ਬੈਂਕ 1 ਦਸੰਬਰ ਤੋਂ ਕ੍ਰੈਡਿਟ ਕਾਰਡ ਨਿਯਮਾਂ 'ਚ ਬਦਲਾਅ ਕਰ ਰਿਹਾ ਹੈ। ਐਸਬੀਆਈ ਹੁਣ ਡਿਜੀਟਲ ਗੇਮਿੰਗ ਪਲੇਟਫਾਰਮ 'ਤੇ ਲੈਣ-ਦੇਣ ਲਈ ਵਰਤੇ ਜਾਂਦੇ ਕ੍ਰੈਡਿਟ ਕਾਰਡਾਂ 'ਤੇ ਰਿਵਾਰਡ ਪੁਆਇੰਟਸ ਦਾ ਲਾਭ ਨਹੀਂ ਦੇਵੇਗਾ। ਇਸ ਤੋਂ ਇਲਾਵਾ, 1 ਦਸੰਬਰ ਤੋਂ, ਐਚਡੀਐਫਸੀ ਬੈਂਕ ਆਪਣੇ ਰੀਗਾਲੀਆ ਕ੍ਰੈਡਿਟ ਕਾਰਡ ਉਪਭੋਗਤਾਵਾਂ ਲਈ ਲਾਉਂਜ ਐਕਸੈਸ ਨਿਯਮਾਂ ਨੂੰ ਵੀ ਬਦਲ ਰਿਹਾ ਹੈ।
ਆਈਟੀਆਰ ਫਾਈਲ ਕਰਨਾ
ਜਿਹੜੇ ਵਿਅਕਤੀ 31 ਜੁਲਾਈ ਦੀ ਆਖਰੀ ਮਿਤੀ ਤੱਕ ਵਿੱਤੀ ਸਾਲ 2023-24 (FY24) ਲਈ ਆਪਣੀ ਆਮਦਨ ਕਰ ਰਿਟਰਨ (ITR) ਫਾਈਲ ਕਰਨ ਵਿੱਚ ਅਸਫਲ ਰਹੇ, ਉਨ੍ਹਾਂ ਕੋਲ ਅਜੇ ਵੀ ਦਸੰਬਰ ਤੱਕ ਆਪਣਾ ਆਈਟੀਆਰ ਜਮ੍ਹਾ ਕਰਨ ਦਾ ਮੌਕਾ ਹੈ। ਜਿਹੜੇ ਲੋਕ ਸ਼ੁਰੂਆਤੀ ਸਮਾਂ ਸੀਮਾ ਤੋਂ ਖੁੰਝ ਗਏ ਹਨ ਉਹ ਹੁਣ 31 ਦਸੰਬਰ ਤੱਕ ਜੁਰਮਾਨੇ ਦੀ ਫੀਸ ਦੇ ਨਾਲ ਦੇਰੀ ਨਾਲ ਆਈ ਟੀ ਆਰ ਫਾਈਲ ਕਰ ਸਕਦੇ ਹਨ। ਦੱਸ ਦਈਏ ਕਿ ਲੇਟ ਫੀਸ 5,000 ਰੁਪਏ ਹੈ। 5 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਟੈਕਸਦਾਤਿਆਂ ਲਈ ਇਹ ਲੇਟ ਫੀਸ 1,000 ਰੁਪਏ ਕਰ ਦਿੱਤੀ ਗਈ ਹੈ।
ਟਰਾਈ ਡੈੱਡਲਾਈਨ
1 ਦਸੰਬਰ, 2024 ਨੂੰ, ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਸਪੈਮ ਅਤੇ ਫਿਸ਼ਿੰਗ ਸੰਦੇਸ਼ਾਂ ਨੂੰ ਘਟਾਉਣ ਦੇ ਉਦੇਸ਼ ਨਾਲ ਨਵੇਂ ਟਰੇਸੇਬਿਲਟੀ ਨਿਯਮਾਂ ਨੂੰ ਲਾਗੂ ਕਰੇਗੀ। ਹਾਲਾਂਕਿ, ਇਹ ਨਿਯਮ ਅਸਥਾਈ ਤੌਰ 'ਤੇ ਓਟੀਪੀ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਟਰਾਈ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਓਟੀਪੀ ਡਿਲੀਵਰੀ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਟਰਾਈ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ, "ਟਰਾਈ ਨੇ ਭਰੋਸਾ ਦਿਵਾਇਆ ਹੈ ਕਿ ਮੈਸੇਜ ਟਰੇਸੇਬਿਲਟੀ ਆਦੇਸ਼ ਸੰਦੇਸ਼ਾਂ ਅਤੇ ਓਟੀਪੀ ਦੀ ਡਿਲਿਵਰੀ ਵਿੱਚ ਦੇਰੀ ਨਹੀਂ ਕਰੇਗਾ।"
ATF ਕੀਮਤਾਂ ਵਿੱਚ ਬਦਲਾਅ
1 ਦਸੰਬਰ ਤੋਂ ਏਅਰ ਟਰਬਾਈਨ ਫਿਊਲ ਦੀਆਂ ਕੀਮਤਾਂ ਵੀ ਬਦਲ ਸਕਦੀਆਂ ਹਨ। ਅਜਿਹੇ 'ਚ ਫਲਾਈਟ ਟਿਕਟ ਦੀਆਂ ਕੀਮਤਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਮਾਲਦੀਵ ਜਾਣਾ ਮਹਿੰਗਾ ਹੋਵੇਗਾ
ਮਾਲਦੀਵ ਅਗਲੇ ਮਹੀਨੇ ਤੋਂ ਆਪਣੀ ਰਵਾਨਗੀ ਫੀਸ ਵਧਾ ਰਿਹਾ ਹੈ। ਸਭ ਤੋਂ ਮਸ਼ਹੂਰ ਸੈਲਾਨੀ ਸਥਾਨਾਂ ਵਿੱਚੋਂ ਇੱਕ ਮਾਲਦੀਵ ਸੈਲਾਨੀਆਂ ਤੋਂ ਵਸੂਲੀ ਜਾਣ ਵਾਲੀ ਫੀਸ ਵਿੱਚ ਵਾਧਾ ਕਰ ਰਿਹਾ ਹੈ। ਇਕਾਨਮੀ ਕਲਾਸ ਦੇ ਯਾਤਰੀਆਂ ਲਈ ਫੀਸ $30 (2,532 ਰੁਪਏ) ਤੋਂ ਵਧ ਕੇ $50 (4,220 ਰੁਪਏ) ਹੋ ਜਾਵੇਗੀ, ਜਦੋਂ ਕਿ ਬਿਜ਼ਨਸ ਕਲਾਸ ਦੇ ਯਾਤਰੀਆਂ ਲਈ ਫੀਸ $60 (5,064 ਰੁਪਏ) ਤੋਂ ਵਧ ਕੇ $120 (10,129 ਰੁਪਏ) ਹੋ ਜਾਵੇਗੀ। ਪਹਿਲੀ ਸ਼੍ਰੇਣੀ ਦੇ ਯਾਤਰੀਆਂ ਨੂੰ $90 (7,597 ਰੁਪਏ) ਤੋਂ ਵੱਧ ਕੇ $240 (20,257 ਰੁਪਏ) ਅਤੇ ਪ੍ਰਾਈਵੇਟ ਜੈੱਟ ਯਾਤਰੀਆਂ ਨੂੰ $120 (10,129 ਰੁਪਏ) ਤੋਂ $480 (40,515 ਰੁਪਏ) ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ : December Bank Holidays List: ਦਸੰਬਰ 'ਚ 17 ਦਿਨ ਬੰਦ ਰਹਿਣਗੇ ਬੈਂਕ, ਛੁੱਟੀਆਂ ਦੀਆਂ ਤਰੀਕਾਂ ਜਾਣ ਲਓ ਅਤੇ ਕੰਮ ਪਹਿਲਾਂ ਹੀ ਕਰੋ ਪੂਰਾ
- PTC NEWS