Sun, Jun 30, 2024
Whatsapp

ਖੇਤਾਂ ’ਚ ਖੂਨ ਨਾਲ ਭਿੱਜੀ ਲਾਸ਼ ਦੇਖ ਸਹਿਮੇ ਲੋਕ; ਪੁੱਤ ਦੀ ਮ੍ਰਿਤਕ ਲਾਸ਼ ਗੋਦੀ ਰੱਖ ਰੋਂਦੀ ਰਹੀ ਮਾਂ, ਜਾਂਚ ’ਚ ਜੁੱਟੀ ਪੁਲਿਸ

ਮਾਮਲੇ ਸਬੰਧੀ ਮ੍ਰਿਤਕ ਚਾਂਦ ਮਸੀਹ ਦੀ ਮਾਤਾ ਭੋਲੀ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸਾਡੇ ਘਰ ਆ ਕੇ ਦੱਸਿਆ ਕਿ ਤੁਹਾਡਾ ਬੇਟਾ ਚਾਂਦ ਮਸੀਹ ਰੇਲਵੇ ਲਾਈਨ ਨਜਦੀਕ ਖੇਤਾਂ ਵਿੱਚ ਪਿਆ ਹੋਇਆ ਹੈ ਜਦੋ ਜਾ ਕੇ ਵੇਖਿਆ ਤਾਂ ਉਸਨੂੰ ਕਾਫੀ ਸੱਟਾਂ ਲੱਗੀਆਂ ਸਨ ਅਤੇ ਖੂਨ ਨਾਲ ਲੱਥ-ਪੱਥ ਸੀ।

Written by  Aarti -- June 27th 2024 11:52 AM -- Updated: June 27th 2024 01:12 PM
ਖੇਤਾਂ ’ਚ ਖੂਨ ਨਾਲ ਭਿੱਜੀ ਲਾਸ਼ ਦੇਖ ਸਹਿਮੇ ਲੋਕ; ਪੁੱਤ ਦੀ ਮ੍ਰਿਤਕ ਲਾਸ਼ ਗੋਦੀ ਰੱਖ ਰੋਂਦੀ ਰਹੀ ਮਾਂ, ਜਾਂਚ ’ਚ ਜੁੱਟੀ ਪੁਲਿਸ

ਖੇਤਾਂ ’ਚ ਖੂਨ ਨਾਲ ਭਿੱਜੀ ਲਾਸ਼ ਦੇਖ ਸਹਿਮੇ ਲੋਕ; ਪੁੱਤ ਦੀ ਮ੍ਰਿਤਕ ਲਾਸ਼ ਗੋਦੀ ਰੱਖ ਰੋਂਦੀ ਰਹੀ ਮਾਂ, ਜਾਂਚ ’ਚ ਜੁੱਟੀ ਪੁਲਿਸ

Youth Dead Body Found: ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਪੁਰਾਣਾ ਧਾਰੀਵਾਲ ਰੇਲਵੇ ਲਾਈਨ ਨਜਦੀਕ ਖੇਤਾਂ ਵਿੱਚ ਇੱਕ ਨੌਜਵਾਨ ਦੀ ਖੂਨ ਨਾਲ ਲੱਥ ਪੱਥ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ। ਉੱਥੇ ਹੀ ਨੌਜਵਾਨ ਦੀ ਪਛਾਣ ਚਾਂਦ ਮਸੀਹ ਵਜੋਂ ਹੋਈ ਹੈ ਜੋ ਕਿ ਸ਼ਟਰਿੰਗ ਦਾ ਕੰਮ ਕਰਦਾ ਸੀ। ਜਿਸਦੀ ਉਮਰ 24 ਸਾਲ ਹੈ। 

ਮਾਮਲੇ ਸਬੰਧੀ ਮ੍ਰਿਤਕ ਚਾਂਦ ਮਸੀਹ ਦੀ ਮਾਤਾ ਭੋਲੀ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸਾਡੇ ਘਰ ਆ ਕੇ ਦੱਸਿਆ ਕਿ ਤੁਹਾਡਾ ਬੇਟਾ ਚਾਂਦ ਮਸੀਹ ਰੇਲਵੇ ਲਾਈਨ ਨਜਦੀਕ ਖੇਤਾਂ ਵਿੱਚ ਪਿਆ ਹੋਇਆ ਹੈ ਜਦੋ ਜਾ ਕੇ ਵੇਖਿਆ ਤਾਂ ਉਸਨੂੰ ਕਾਫੀ ਸੱਟਾਂ ਲੱਗੀਆਂ ਸਨ ਅਤੇ ਖੂਨ ਨਾਲ ਲੱਥ-ਪੱਥ ਸੀ।

ਮ੍ਰਿਤਕ ਦੀ ਮਾਤਾ ਨੇ ਅੱਗੇ ਦੱਸਿਆ ਕਿ ਮ੍ਰਿਤਕ ਕਿਸੇ ਨਾਲ ਸਟਰਿੰਗ ਦਾ ਕੰਮ ਕਰਦਾ ਸੀ ਅਤੇ ਅੱਜ ਵੀ ਸਵੇਰ ਉਨ੍ਹਾਂ ਦੇ ਨਾਲ ਗਿਆ ਸੀ। ਲਾਸ਼ ਮਿਲਣ ਮਗਰੋਂ ਪੁਲਿਸ ਸਟੇਸ਼ਨ ਧਾਰੀਵਾਲ ਅਤੇ 108 ਐਬੂਲੈਂਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਪਹੁੰਚੀ ਐਂਬੂਲੈਂਸ ਅਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਜਾਣਕਾਰੀ ਹਾਸਿਲ ਕੀਤੀ। 

ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਹਰ ਇੱਕ ਪਹਿਲੂ ਨਾਲ ਅਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: Archana Makwana FIR: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ ਦੀ ਚਿਤਾਵਨੀ, ਕਿਹਾ- 'FIR ਲੈ ਲਓ ਵਾਪਸ, ਨਹੀਂ ਤਾਂ ਮੈਂ...'

- PTC NEWS

Top News view more...

Latest News view more...

PTC NETWORK