DC Office Employees News : ਡੀਸੀ ਦਫਤਰ ਮੁਲਾਜ਼ਮਾਂ ਦੀ ਹੜਤਾਲ ਤੋਂ ਘਬਰਾਈ ਪੰਜਾਬ ਸਰਕਾਰ ! ਦਿੱਤਾ ਗੱਲਬਾਤ ਦਾ ਸੱਦਾ
DC Office Employees News : ਪੰਜਾਬ ਭਰ ’ਚ ਅੱਜ ਤੋਂ ਤਿੰਨ ਦਿਨਾਂ ਦੇ ਲਈ ਡੀ.ਸੀ. ਦਫਤਰ ਦੇ ਮੁਲਾਜ਼ਮਾਂ ਨੇ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਨੇ ਇਸ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਮੀਟਿੰਗ ਦੇ ਸੱਦੇ ਤੋਂ ਬਾਅਦ ਯੂਨੀਅਨ ਵੱਲੋਂ ਹੜਤਾਲ ਦਾ ਫੈਸਲਾ ਲਿਆ ਗਿਆ ਸੀ ਪਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ਮਗਰੋਂ ਉਨ੍ਹਾਂ ਨੇ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਡੀ.ਸੀ. ਦਫਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਯੂਨੀਅਨ ਵੱਲੋਂ ਮਿਤੀ 15-01-2025 ਤੋਂ 17-01-2025 ਤੱਕ ਹੜਤਾਲ ਕਰਕੇ ਤਿੰਨ ਦਿਨ ਦਫ਼ਤਰੀ ਕੰਮ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ, ਜਿਸ ਕਰਕੇ ਸਰਕਾਰ ਵਲੋਂ ਪੱਤਰ ਜਾਰੀ ਕਰਕੇ ਯੂਨੀਅਨ ਨੂੰ ਮਿਤੀ 16-01-2025 ਨੂੰ ਮੀਟਿੰਗ ਲਈ ਸੱਦਿਆ ਗਿਆ ਹੈ।
ਯੂਨੀਅਨ ਨੇ ਕਿਹਾ ਕਿ ਇਸ ਸੰਬੰਧੀ ਸਮੂਹ ਜਿਲਾ ਆਗੂਆਂ ਦੇ ਮਿਲੇ ਵਿਚਾਰਾਂ ਦੇ ਮੱਦੇਨਜ਼ਰ ਫ਼ੈਸਲਾ ਲਿਆ ਗਿਆ ਹੈ ਕਿ ਸਰਕਾਰ ਨਾਲ ਗੱਲਬਾਤ ਕਰਨ ਉਪਰੰਤ ਹੀ ਕੋਈ ਨਤੀਜੇ ਸਾਹਮਣੇ ਆਉਣੇ ਹਨ। ਇਸ ਲਈ ਸਰਕਾਰ ਵਲੋਂ ਮਿਲੇ ਸਾਡੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਤਿੰਨ ਦਿਨ ਕੀਤੀ ਜਾਣ ਵਾਲੀ ਹੜਤਾਲ ਹਾਲ ਦੀ ਘੜੀ ਮੁਲਤਵੀ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਮਿਲੇ ਸਮੇਂ ਤੇ ਯੂਨੀਅਨ ਆਗੂਆਂ ਵੱਲੋਂ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ।
ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਸਰਕਾਰ ਵੱਲੋਂ ਇਸ ਮੀਟਿੰਗ ਦੌਰਾਨ ਤੁਰੰਤ ਪੂਰੀਆਂ ਹੋਣ ਵਾਲੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਅਤੇ ਬਾਕੀ ਮੰਗਾਂ ਜਿੰਨਾ ਵਿੱਚ ਵਿੱਤ ਵਿਭਾਗ, ਪਰਸੋਨਲ ਵਿਭਾਗ ਜਾਂ ਕੈਬਿਨੇਟ ਦੀ ਪ੍ਰਵਾਨਗੀ ਦੀ ਲੋੜ ਹੈ ਉਨ੍ਹਾਂ ਤੇ ਯੋਗ ਕਾਰਵਾਈ ਸਮਾਂਬੱਧ ਤਰੀਕੇ ਨਾਲ ਸ਼ੁਰੂ ਨਾ ਹੋਈ ਤਾਂ ਫ਼ਿਰ ਯੂਨੀਅਨ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Bapu Surat Singh Khalsa : ਨਹੀਂ ਰਹੇ ਬਾਪੂ ਸੂਰਤ ਸਿੰਘ ਖਾਲਸਾ; ਅਮਰੀਕਾ ’ਚ ਲਏ ਆਖਰੀ ਸਾਹ, ਪੰਜਾਬ ਦੇ ਇਤਿਹਾਸ ਦਾ ਕੀਤਾ ਸੀ ਸਭ ਤੋਂ ਲੰਬਾ ਮਰਨ ਵਰਤ
- PTC NEWS