Kl Rahul And Athiya Shetty : IPL 2025 ਦੇ ਵਿਚਾਲੇ ਕੇਐਲ ਰਾਹੁਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਅਦਾਕਾਰਾ ਆਥੀਆ ਸ਼ੈੱਟੀ ਨੇ ਧੀ ਨੂੰ ਦਿੱਤਾ ਜਨਮ
Kl Rahul And Athiya Shetty : ਭਾਰਤ ਦੇ ਵਿਕਟਕੀਪਰ-ਬੱਲੇਬਾਜ਼ ਕੇਐਲ ਰਾਹੁਲ ਪਿਤਾ ਬਣ ਗਏ ਹਨ। ਆਈਪੀਐਲ 2025 ਦੇ ਦੌਰਾਨ ਰਾਹੁਲ ਦੇ ਘਰ ਖੁਸ਼ੀ ਦੀ ਲਹਿਰ ਹੈ। ਸੋਮਵਾਰ ਨੂੰ ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨੇ ਇੱਕ ਧੀ ਨੂੰ ਜਨਮ ਦਿੱਤਾ। ਰਾਹੁਲ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਆਥੀਆ ਨੇ ਆਪਣੀ ਧੀ ਦੇ ਜਨਮ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ।
ਰਾਹੁਲ ਹਾਲ ਹੀ ਵਿੱਚ ਵਿਸ਼ਾਖਾਪਟਨਮ ਵਿੱਚ ਆਈਪੀਐਲ ਦੇ 18ਵੇਂ ਸੀਜ਼ਨ ਲਈ ਦਿੱਲੀ ਕੈਪੀਟਲਜ਼ (ਡੀਸੀ) ਨਾਲ ਜੁੜੇ ਸਨ ਪਰ ਐਤਵਾਰ ਰਾਤ ਨੂੰ ਅਚਾਨਕ ਮੁੰਬਈ ਵਾਪਸ ਆ ਗਏ ਸੀ। 32 ਸਾਲਾ ਰਾਹੁਲ ਅਤੇ ਆਥੀਆ ਮੁੰਬਈ ਵਿੱਚ ਰਹਿੰਦੇ ਹਨ। ਆਥੀਆ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਹੈ।
???????? pic.twitter.com/XK8YBVavnG — K L Rahul (@klrahul) March 24, 2025
ਰਾਹੁਲ ਅਤੇ ਆਥੀਆ ਨੇ ਲਗਭਗ ਤਿੰਨ ਸਾਲ ਡੇਟਿੰਗ ਕਰਨ ਤੋਂ ਬਾਅਦ 23 ਜਨਵਰੀ 2023 ਨੂੰ ਵਿਆਹ ਕਰਵਾ ਲਿਆ। ਵਿਆਹ ਦੇ ਇੱਕ ਸਾਲ ਬਾਅਦ ਦੋਵੇਂ ਪਹਿਲੀ ਵਾਰ ਮਾਪੇ ਬਣੇ ਹਨ। ਰਾਹੁਲ ਅਤੇ ਆਥੀਆ ਸ਼ੈੱਟੀ ਨੇ ਨਵੰਬਰ 2024 ਵਿੱਚ ਖੁਸ਼ਖਬਰੀ ਦਾ ਐਲਾਨ ਕੀਤਾ ਸੀ। ਹੁਣ ਜਿਵੇਂ ਕਿ ਉਨ੍ਹਾਂ ਦੋਵਾਂ ਦੇ ਘਰ ਵਿੱਚ ਖੁਸ਼ੀ ਆਉਣ ਮਗਰੋਂ ਵਧਾਈਆਂ ਦਾ ਹੜ੍ਹ ਲੱਗ ਰਿਹਾ ਹੈ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਕੇਐਲ ਰਾਹੁਲ ਭਾਈ ਅਤੇ ਆਥੀਆ ਸ਼ੈੱਟੀ ਭਾਬੀ, ਤੁਹਾਨੂੰ ਦੋਵਾਂ ਨੂੰ ਬਹੁਤ-ਬਹੁਤ ਵਧਾਈਆਂ।" ਇੱਕ ਹੋਰ ਨੇ ਕਿਹਾ, "ਵਧਾਈਆਂ।" ਤੁਹਾਨੂੰ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ। ਆਪਣੇ ਪਰਿਵਾਰ ਨਾਲ ਸਮਾਂ ਬਿਤਾਓ, ਇਹ ਕੀਮਤੀ ਪਲ ਹਨ। ਹੁਣ ਅਸੀਂ ਤੁਹਾਡੇ ਮੈਦਾਨ ਵਿੱਚ ਵਾਪਸ ਆਉਣ ਦੀ ਉਡੀਕ ਕਰਾਂਗੇ।
ਕਾਬਿਲੇਗੌਰ ਹੈ ਕਿ ਰਾਹੁਲ ਨੂੰ ਪਿਛਲੇ ਸਾਲ ਆਈਪੀਐਲ ਮੈਗਾ ਨਿਲਾਮੀ ਵਿੱਚ ਦਿੱਲੀ ਕੈਪੀਟਲਜ਼ ਨੇ 14 ਕਰੋੜ ਰੁਪਏ ਵਿੱਚ ਖਰੀਦਿਆ ਸੀ। ਉਹ ਪਹਿਲਾਂ ਲਖਨਊ ਸੁਪਰ ਜਾਇੰਟਸ (LSG) ਦਾ ਹਿੱਸਾ ਸੀ। ਹਾਲਾਂਕਿ ਰਾਹੁਲ ਸੋਮਵਾਰ ਨੂੰ ਡੀਸੀ ਬਨਾਮ ਐਲਐਸਜੀ ਮੈਚ ਲਈ ਉਪਲਬਧ ਨਹੀਂ ਹੈ, ਪਰ ਉਹ ਦੂਜੇ ਮੈਚ ਲਈ ਟੀਮ ਨਾਲ ਜੁੜ ਸਕਦਾ ਹੈ। ਦਿੱਲੀ ਨੂੰ ਆਪਣਾ ਦੂਜਾ ਮੈਚ 30 ਮਾਰਚ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਰੁੱਧ ਖੇਡਣਾ ਹੈ।
ਇਹ ਵੀ ਪੜ੍ਹੋ : Irfan Pathan 'ਤੇ ਲੱਗੇ ਗੰਭੀਰ ਇਲਜ਼ਾਮ ; ਕੀ ਇਹੀ ਕਾਰਨ ਹੈ ਕਿ ਪਠਾਨ ਨੂੰ IPL 2025 ਦੇ ਕੁਮੈਂਟਰੀ ਪੈਨਲ ਤੋਂ ਕੀਤਾ ਗਿਆ ਬਾਹਰ ?
- PTC NEWS