CP ਲੁਧਿਆਣਾ ਵੱਲੋਂ ਮੁਲਾਜ਼ਮਾਂ ਲਈ ਨਵੇਂ ਆਦੇਸ਼, ਪੈਂਟ-ਸ਼ਰਟ ਤੇ ਸਲਵਾਰ ਸੂਟ...
ਲੁਧਿਆਣਾ ਡਿਪਟੀ ਕਮਿਸ਼ਨਰ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਸਟਾਫ਼ ਦੇ ਪਹਿਰਾਵੇ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਸੀਪੀ ਲੁਧਿਆਣਾ ਨੇ ਇੱਕ ਪੱਤਰ ਰਾਹੀਂ ਪੁਲਿਸ ਮੁਲਾਜ਼ਮਾਂ ਸਮੇਤ ਸਮੂਹ ਕਰਮਚਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਹੈ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਡੀਸੀ ਦਫਤਰ ਵਿੱਚ ਤੈਨਾਤ ਸਮੂਹ ਪੁਲਿਸ ਕਰਮਚਾਰੀਆਂ ਦਾ ਸਿਵਲ ਪਹਿਰਾਵਾ ਸਹੀ ਨਹੀਂ ਹੁੰਦਾ, ਕਿਉਂਕਿ ਇਸ ਦੌਰਾਨ ਉਨ੍ਹਾਂ ਨੂੰ ਜੀਨ, ਟੀ-ਸ਼ਰਟ ਅਤੇ ਸਪੋਰਟਸ ਬੂਟ ਆਦਿ ਪਹਿਨੇ ਜਾਂਦੇ ਵਿਖਾਈ ਦਿੱਤੇ ਹਨ।
ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੁਲਿਸ ਵਿਭਾਗ ਵਿੱਚ ਅਨੁਸ਼ਾਸਨ ਜ਼ਰੂਰੀ ਹੈ, ਜਿਸ ਨੂੰ ਲੈ ਕੇ ਤਾਇਨਾਤ ਸਮੂਹ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਰਸਮੀ ਪੈਂਟ-ਸ਼ਰਟ ਅਤੇ ਸਲਵਾਰ-ਸੂਟ ਸਮੇਤ ਦੁਪੱਟਾ ਪਹਿਨਿਆ ਜਾਣਾ ਯਕੀਨੀ ਬਣਾਇਆ ਜਾਵੇ।
- PTC NEWS