Mon, Apr 28, 2025
Whatsapp

Samarala News : ਅੱਧੀ ਰਾਤ ਨੂੰ ਜੰਗਲ 'ਚ ਕੱਟ ਰਹੇ ਸੀ ਗਊਆਂ, ਪੁਲਿਸ ਦੇਖ ਕੇ ਭੱਜੇ ਤਸਕਰ; ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ ਬਰਾਮਦ

Samarala News : ਸਮਰਾਲਾ ਦੇ ਨਜ਼ਦੀਕੀ ਪਿੰਡ ਪਵਾਤ ਕੋਲ ਨਹਿਰ ਦੇ ਕੰਢੇ ਜੰਗਲ ਵਿੱਚ ਅੱਧੀ ਰਾਤ ਨੂੰ ਹਨੇਰੇ ਵਿਚ ਤਕਰੀਬਨ 10- 12 ਗਊ ਮਾਸ ਦੇ ਤਸਕਰਾਂ ਵੱਲੋਂ ਗਊਆਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਮਿਲਦੇ ਹੀ ਗਉ ਰੱਖਿਆ ਦਲ ਦੇ ਪੰਜਾਬ ਪ੍ਰਧਾਨ ,ਸਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਰਮਨ ਵਡੇਰਾ ਤੇ ਹਿੰਦੂ ਸੰਗਠਨਾਂ ਦੇ ਆਗੂਆ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ ਬਰਾਮਦ ਹੋਇਆ ਹੈ

Reported by:  PTC News Desk  Edited by:  Shanker Badra -- April 13th 2025 12:55 PM
Samarala News : ਅੱਧੀ ਰਾਤ ਨੂੰ ਜੰਗਲ 'ਚ ਕੱਟ ਰਹੇ ਸੀ ਗਊਆਂ, ਪੁਲਿਸ ਦੇਖ ਕੇ ਭੱਜੇ ਤਸਕਰ; ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ ਬਰਾਮਦ

Samarala News : ਅੱਧੀ ਰਾਤ ਨੂੰ ਜੰਗਲ 'ਚ ਕੱਟ ਰਹੇ ਸੀ ਗਊਆਂ, ਪੁਲਿਸ ਦੇਖ ਕੇ ਭੱਜੇ ਤਸਕਰ; ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ ਬਰਾਮਦ

 Samarala News : ਸਮਰਾਲਾ ਦੇ ਨਜ਼ਦੀਕੀ ਪਿੰਡ ਪਵਾਤ ਕੋਲ ਨਹਿਰ ਦੇ ਕੰਢੇ ਜੰਗਲ ਵਿੱਚ ਅੱਧੀ ਰਾਤ ਨੂੰ ਹਨੇਰੇ ਵਿਚ ਤਕਰੀਬਨ 10- 12 ਗਊ ਮਾਸ ਦੇ ਤਸਕਰਾਂ ਵੱਲੋਂ ਗਊਆਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਮਿਲਦੇ ਹੀ ਗਉ ਰੱਖਿਆ ਦਲ ਦੇ ਪੰਜਾਬ ਪ੍ਰਧਾਨ ,ਸਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਰਮਨ ਵਡੇਰਾ ਤੇ ਹਿੰਦੂ ਸੰਗਠਨਾਂ ਦੇ ਆਗੂਆ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ ਬਰਾਮਦ ਹੋਇਆ ਹੈ।

ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਗਊਆਂ ਨੂੰ ਵੱਢ ਰਹੇ ਤਕਰੀਬਨ 10 -12 ਤਸਕਰ ਪੁਲਿਸ ਪ੍ਰਸ਼ਾਸਨ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਮੋਕੇ 'ਤੇ ਜਾਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਤਸਕਰਾਂ ਵੱਲੋਂ ਗਊਆਂ ਦਾ ਕਤਲ ਕਰਕੇ ਗਊਆਂ ਦਾ ਮਾਸ ਲਿਫਾਫਿਆਂ ਵਿੱਚ ਭਰਿਆ ਜਾ ਰਿਹਾ ਸੀ। ਇਸ ਨੂੰ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ। ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ ਬਰਾਮਦ ਹੋਇਆ ਹੈ। ਇਸ ਨੂੰ ਦੇਖ ਕੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਫੈਲ ਗਿਆ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ 48 ਘੰਟੇ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗਊਆਂ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਐਸਐਸਪੀ ਦਫਤਰ ਦਾ ਘਰਾਓ ਕੀਤਾ ਜਾਵੇਗਾ ਤੇ ਰੋਡ ਜਾਮ ਕੀਤਾ ਜਾਵੇਗਾ।


ਸਿਵ ਸੈਨਾ ਦੇ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਕਿ ਪਵਿੱਤਰ ਤਿਉਹਾਰ ਮੌਕੇ 'ਤੇ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਅਜਿਹੀ ਘਟਨਾ ਹੋਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਗਊਆਂ ਦਾ ਕਤਲ ਕਰਕੇ ਉਨ੍ਹਾਂ ਦਾ ਮਾਸ ਲਿਫਾਫਿਆਂ ਵਿਚ ਭਰਕੇ ਅੱਗੇ ਵੇਚਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਜੇਕਰ 48 ਘੰਟੇ ਵਿਚ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਗਊਆਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਐਸਐਸਪੀ ਦਫਤਰ ਦਾ ਘਿਰਾਓ ਤੇ ਰੋਡ ਜਾਮ ਕੀਤਾ ਜਾਵੇਗਾ

 ਇਸ ਮੌਕੇ ਪਹੁੰਚੇ ਡੀਐਸਪੀ ਸਮਰਾਲਾ ਨੇ ਕਿਹਾ ਕਿ ਰਾਤ ਕਰੀਬ 12.30 ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਕੁਝ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜੰਗਲ ਹੋਣ ਕਾਰਨ ਇਥੇ ਗਊ ਹੱਤਿਆ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਤੁਰੰਤ ਹੀ ਪੁਲਿਸ ਪਾਰਟੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਇਕ ਡਾਕਟਰਾਂ ਦੀ ਟੀਮ ਗਠਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਊਆਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ। 

- PTC NEWS

Top News view more...

Latest News view more...

PTC NETWORK