Jalandhar News : ਨਕੋਦਰ ਮੱਥਾ ਟੇਕਣ ਜਾ ਰਹੇ ਪਤੀ -ਪਤਨੀ ਦੀ ਸੜਕ ਹਾਦਸੇ 'ਚ ਹੋਈ ਮੌਤ ,ਬੀਤੀ ਰਾਤ ਮਨਾਇਆ ਸੀ ਬੇਟੀ ਦਾ ਜਨਮ ਦਿਨ
Jalandhar News : ਨਕੋਦਰ ਸੀਤ ਬਾਬਾ ਮੁਰਾਦ ਸ਼ਾਹ ਦੇ ਡੇਰੇ ਮੱਥਾ ਟੇਕਣ ਜਾ ਰਹੇ ਪਤੀ -ਪਤਨੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਉਨ੍ਹਾਂ ਨੇ ਬੀਤੀ ਰਾਤ ਆਪਣੀ ਬੇਟੀ ਦਾ ਜਨਮ ਦਿਨ ਮਨਾਇਆ ਸੀ ਅਤੇ ਸਵੇਰੇ ਇਹ ਜੋੜਾ ਪਰਿਵਾਰ ਵਿੱਚ ਖੁਸ਼ੀ ਅਤੇ ਸੁੱਖ ਸ਼ਾਂਤੀ ਲਈ ਮੱਥਾ ਟੇਕਣ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਥਾਣਾ ਲਾਂਬੜਾ ਇਲਾਕੇ ਵਿੱਚ ਸਵੇਰੇ ਕਰੀਬ 5:30 ਵਜੇ ਇਹ ਹਾਦਸਾ ਵਾਪਰਿਆ ਹੈ। ਇਹ ਜੋੜਾ ਜਲੰਧਰ ਦੇ ਉੱਤਰੀ ਹਲਕੇ 'ਚ ਪੈਂਦੇ ਪ੍ਰੀਤ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਸੁਨੀਲ ਗੁਪਤਾ ਅਤੇ ਰਵੀਨਾ ਗੁਪਤਾ ਵਜੋਂ ਹੋਈ ਹੈ।
- PTC NEWS