ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਹੈਰੋਇਨ ਦੀ ਖੇਪ ਸਮੇਤ 2 ਕਾਬੂ
ਅੰਮ੍ਰਿਤਸਰ: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 20 ਕਿਲੋ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਟੀਮ ਨੇ ਸੁਖਵੀਰ ਸਿੰਘ ਉਰਫ ਕਾਲਾ ਪੁੱਤਰ ਬਲਕੋਰ ਸਿੰਘ ਵਾਸੀ ਚੱਕ 17 ਜੀ.ਐਮ ਗੋਮਾ ਵਾਲੀ, ਪੀ.ਐਸ ਰਾਮ ਸਿੰਘ ਪੁਰ ਤਹਿ ਵਿਜੇ ਨਗਰ, ਗੰਗਾਨਗਰ, ਰਾਜਸਥਾਨ ਅਤੇ ਬਿੰਦੂ ਉਰਫ ਬਿੰਦਰ ਪੁੱਤਰ ਆਤਮਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਮੁਲਜ਼ਮ ਪਾਕਿਸਤਾਨ ਆਈ ਹੋਈ ਹੈਰੋਇਨ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਆਏ ਸਨ। 20 ਕਿਲੋ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 91 ਕਰੋੜ ਰੁਪਏ ਦੱਸੀ ਜਾ ਰਹੀ ਹੈ।
In an intelligence-based operation #CI Amritsar @PunjabPoliceInd has arrested 2 persons from #Rajasthan crossing over from J&K side & recovered 13 Kg #Heroin. (1/2) pic.twitter.com/7HuBwzO4g4 — DGP Punjab Police (@DGPPunjabPolice) November 21, 2022
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਡੀਜੀਪੀ ਨੇ ਟਵੀਟ ਵਿੱਚ ਲਿਖਿਆ ਹੈ ਕਿ ਅੰਮ੍ਰਿਤਸਰ ਪੁਲਿਸ ਦੀ ਟੀਮ ਨੇ 20 ਕਿਲੋਂ ਹੈਰੋਈਨ ਸਮੇਤ ਦੋ ਰਾਜਸਥਾਨ ਦੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਮੁਲਜ਼ਮਾਂ ਦਾ ਪੁਲਿਸ ਨੂੰ 4 ਦਿਨ ਦਾ ਰਿਮਾਂਡ ਦਿੱਤਾ ਹੈ। ਰਿਮਾਂਡ ਮਿਲਣ ਮਗਰੋਂ ਪੁਲਿਸ ਦਾ ਕਹਿਣਾ ਹੈ ਕਿ ਇੰਨ੍ਹਾਂ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਹਨ।
- PTC NEWS