Wed, Jan 8, 2025
Whatsapp

Vinegar soaked Radish Benefits : ਇਮਿਊਨਿਟੀ ਨੂੰ ਬਣਾਈ ਰੱਖਣ 'ਚ ਲਾਹੇਵੰਦ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ

Reported by:  PTC News Desk  Edited by:  Shameela Khan -- October 19th 2023 01:01 PM -- Updated: October 19th 2023 01:13 PM
Vinegar soaked Radish Benefits : ਇਮਿਊਨਿਟੀ ਨੂੰ ਬਣਾਈ ਰੱਖਣ 'ਚ ਲਾਹੇਵੰਦ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ

Vinegar soaked Radish Benefits : ਇਮਿਊਨਿਟੀ ਨੂੰ ਬਣਾਈ ਰੱਖਣ 'ਚ ਲਾਹੇਵੰਦ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ

Vinegar soaked Radish Benefits: ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਕੀ ਸਰਦੀਆਂ ਸ਼ੁਰੂ ਹੋਣ ਵਾਲਿਆਂ ਹਨ ਅਜਿਹੇ 'ਚ ਮੂਲੀ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾਂ ਸਕਦਾ ਹੈ ਪਰ ਕੀ ਤੁਸੀਂ ਕਦੇ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ ਕੀਤਾ ਹੈ? 

 ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮਾਣਿਆ ਜਾਂਦਾ ਹੈ ਕਿਉਂਕਿ ਇਸ 'ਚ ਫਾਈਬਰ, ਆਇਰਨ, ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ, ਵਿਟਾਮਿਨ ਸੀ ਅਤੇ ਸੋਡੀਅਮ ਆਦਿ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਤੁਹਾਨੂੰ ਗੈਸ ਦੀ ਕੋਈ ਸਮੱਸਿਆ ਨਹੀਂ ਹੋਣ ਦਿੰਦੀ। ਤਾਂ ਆਓ ਜਾਣਦੇ ਹਾਂ ਸਿਰਕੇ 'ਚ ਭਿੱਜੀ ਮੂਲੀ ਖਾਣ ਦੇ ਫਾਇਦੇ।



 ਇਮਿਊਨਿਟੀ ਮਜ਼ਬੂਤ ਬਣਾਈ ਰੱਖਣ 'ਚ ਮਦਦਗਾਰ : 

ਜੇਕਰ ਤੁਸੀਂ ਆਪਣੀ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਨ 'ਚ ਮਦਦ ਕਰਦਾ ਹੈ।

 ਲੀਵਰ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ : 

ਆਪਣੇ ਲੀਵਰ ਨੂੰ ਸੇਹਤਮੰਦ ਰੱਖਣ ਲਈ ਤੁਸੀਂ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ ਨਾਲ ਭੁੱਖ ਵੀ ਵਧਦੀ ਹੈ ਅਤੇ ਇਸ ਤੋਂ ਇਲਾਵਾ ਕਿਡਨੀ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਮਿਲਦੀ ਹੈ।

 ਪਾਚਨ ਤੰਤਰ ਮਜ਼ਬੂਤ ਰੱਖਣ 'ਚ ਮਦਦਗਾਰ : 

ਜੇਕਰ ਤੁਹਾਨੂੰ ਵੀ ਪੇਟ ਵਿੱਚ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਅੰਤੜੀਆਂ 'ਚ ਅਨੁਕੂਲ ਐਨਜ਼ਾਈਮ ਪੈਦਾ ਹੁੰਦੇ ਹਨ, ਜੋ ਪੇਟ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। 

 ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ : 

ਦਿਲ ਨੂੰ ਸਿਹਤਮੰਦ ਰੱਖਣ ਲਈ ਕਰੋ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ ਕਿਉਂਕਿ ਇਸ 'ਚ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਾਲੇ ਗੁਣ ਹੁੰਦਾ ਹਨ। ਜੋ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। 

 ਸ਼ੂਗਰ ਕੰਟਰੋਲ 'ਚ ਰੱਖਣ ਲਈ ਫਾਇਦੇਮੰਦ : 

ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਸਿਰਕੇ 'ਚ ਭਿੱਜੀ ਮੂਲੀ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਬਾਇਓਐਕਟਿਵ ਕੰਪਾਊਂਡ ਪਾਏ ਜਾਂਦੇ ਹਨ, ਜੋ ਖੂਨ ਵਿੱਚ ਸ਼ੂਗਰ ਨੂੰ ਕੰਟਰੋਲ ਕਰਦੇ ਹਨ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK