Constable Amandeep Kaur : ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਪੁਲਿਸ ਨੂੰ ਫਿਰ ਮਿਲਿਆ 2 ਦਿਨ ਦਾ ਰਿਮਾਂਡ , ਬੀਤੇ ਦਿਨੀਂ Thar 'ਚੋਂ ਫੜ੍ਹਿਆ ਗਿਆ ਸੀ ਚਿੱਟਾ
Constable Amandeep Kaur : ਚਿੱਟੇ ਸਮੇਤ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਅਦਾਲਤ ਨੇ ਪੁਲਿਸ ਨੂੰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ 2 ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅਮਨਦੀਪ ਕੌਰ ਨੂੰ ਅਦਾਲਤ 'ਚ ਪੇਸ਼ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਮੈਡੀਕਲ ਸਮੇਂ ਅਤੇ ਅਦਾਲਤ ਵਿੱਚ ਪੇਸ਼ ਕਰਨ ਸਮੇਂ ਮੀਡੀਆ ਤੋਂ ਲੁਕੋ ਕੇ ਪੇਸ਼ ਕੀਤਾ ਗਿਆ। ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਕੇਸ ਪੁਲਿਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪੁਲਿਸ ਵੱਲੋਂ ਲਗਾਤਾਰ ਅਮਨਦੀਪ ਕੌਰ ਦੇ ਮਾਮਲੇ ਵਿੱਚ ਤੱਥ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਉਕਤ ਮਹਿਲਾ ਕਾਂਸਟੇਬਲ ਇੰਟਰਾਗ੍ਰਾਮ 'ਤੇ ਕਾਫ਼ੀ ਮਸ਼ਹੂਰ ਹੈ। ਉਸ ਦੀਆਂ ਨਿੱਤ ਨਵੀਆਂ-ਨਵੀਆਂ ਰੀਲਾਂ ਇੰਸਟਾਗ੍ਰਾਮ ਉੱਤੇ ਦੇਖਣ ਨੂੰ ਮਿਲਦੀਆਂ ਹਨ। ਉਸ ਨੇ ਕਈ ਵਾਰ ਪੁਲਿਸ ਦੀ ਵਰਦੀ ਵਿਚ ਅਤੇ ਥਾਰ ਨਾਲ ਕਈ ਰੀਲਾਂ ਇੰਸਟਾਗ੍ਰਾਮ ਉੱਤੇ ਅਪਲੋਡ ਕੀਤੀਆਂ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਪੁਲਿਸ ਨੇ ਬਾਦਲ ਰੋਡ ’ਤੇ ਪੁਲ ਨੇੜਿਓਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਕਥਿਤ 17.71 ਗ੍ਰਾਮ ਹੈਰੋਇਨ ਸਣੇ ਹਿਰਾਸਤ ’ਚ ਲਿਆ ਸੀ। ਡੀਐੱਸਪੀ ਹਰਬੰਸ ਸਿੰਘ ਮੁਤਾਬਕ ਪੁਲੀਸ ਵੱਲੋਂ ਬਠਿੰਡਾ-ਬਾਦਲ ਮਾਰਗ ਉਤੇ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਜਦੋਂ ਥਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ।
ਡੀਐੱਸਪੀ ਨੇ ਦੱਸਿਆ ਕਿ ਥਾਰ ਨੂੰ ਇੱਕ ਮਹਿਲਾ ਚਲਾ ਰਹੀ ਸੀ ਅਤੇ ਪੁੱਛ-ਪੜਤਾਲ ਕਰਨ ’ਤੇ ਔਰਤ ਨੇ ਆਪਣਾ ਨਾਂ ਅਮਨਦੀਪ ਕੌਰ ਦੱਸਿਆ। ਇਹ ਔਰਤ ਜ਼ਿਲ੍ਹੇ ਦੇ ਹੀ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਪੁਲਿਸ ’ਚ ਹੈੱਡ ਕਾਂਸਟੇਬਲ ਵਜੋਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤੀ ਸੀ ਪਰ ਵਰਤਮਾਨ ਸਮੇਂ ਉਹ ਪੁਲਿਸ ਲਾਈਨ ਬਠਿੰਡਾ ਵਿੱਚ ਡਿਊਟੀ ਕਰ ਰਹੀ ਹੈ। ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।
- PTC NEWS