Mon, Dec 16, 2024
Whatsapp

Terrorist Attack In Punjab : ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਮੁੜ ਦਹਿਲਾਉਣ ਦੀ ਸਾਜਿਸ਼ ਦਾ ਖੁਲਾਸਾ ! 1984 ਵਾਂਗ ਹਾਲ ਕਰਨ ਦੀ ਕੋਸ਼ਿਸ਼- ਸੂਤਰ

ਐਨਆਈਏ ਨੇ ਪੰਜਾਬ ਪੁਲਿਸ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਹੈ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਭੜਕਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

Reported by:  PTC News Desk  Edited by:  Aarti -- December 16th 2024 12:55 PM
Terrorist Attack In Punjab : ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਮੁੜ ਦਹਿਲਾਉਣ ਦੀ ਸਾਜਿਸ਼ ਦਾ ਖੁਲਾਸਾ ! 1984 ਵਾਂਗ ਹਾਲ ਕਰਨ ਦੀ ਕੋਸ਼ਿਸ਼- ਸੂਤਰ

Terrorist Attack In Punjab : ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਮੁੜ ਦਹਿਲਾਉਣ ਦੀ ਸਾਜਿਸ਼ ਦਾ ਖੁਲਾਸਾ ! 1984 ਵਾਂਗ ਹਾਲ ਕਰਨ ਦੀ ਕੋਸ਼ਿਸ਼- ਸੂਤਰ

Terrorist Attack In Punjab :  ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਮੁੜ ਦਹਿਲਾਉਣ ਦੀ ਸਾਜਿਸ਼ ਕੀਤੇ ਜਾਣ ਸਬੰਧੀ ਖੁਲਾਸਾ ਹੋਇਆ ਹੈ। ਦਰਅਸਲ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਐਨਆਈਏ ਵੱਲੋਂ ਪੰਜਾਬ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। 

ਐਨਆਈਏ ਨੇ ਪੰਜਾਬ ਪੁਲਿਸ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਹੈ।  ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਭੜਕਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਵਿੱਚ ਪਹਿਲਾ ਨਿਸ਼ਾਨਾ ਪੰਜਾਬ ਦੇ ਪੁਲਿਸ ਥਾਣੇ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਰੀਬ ਪੰਜ ਥਾਣਿਆਂ 'ਤੇ ਗ੍ਰਨੇਡ ਅਤੇ ਆਈਈਡੀ ਹਮਲੇ ਹੋ ਚੁੱਕੇ ਹਨ।


ਮਿਲੀ ਜਾਣਕਾਰੀ ਮੁਤਾਬਿਕ ਫਿਲਹਾਲ ਐਨਆਈਏ ਪੰਜਾਬ 'ਤੇ ਨਜ਼ਰ ਰੱਖ ਰਹੀ ਹੈ।  ਐਨਆਈਏ ਵਲੋਂ  ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1984 ਵਿੱਚ ਵਰਤੇ ਗਏ ਡੈੱਡ ਡ੍ਰੌਪ ਮਾਡਲ ਦੀ ਤਰਜ਼ 'ਤੇ ਹਮਲੇ ਕਰਨ ਦੀ ਫਿਰਾਕ ’ਚ ਹਨ। 1984 ਵਾਂਗ ਹੁਣ ਮੁੜ ਪੰਜਾਬ ਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ ਹਨ।

ਦੱਸ ਦਈਏ ਕਿ ਡੈੱਡ ਡ੍ਰੌਪ ਮਾਡਲ ਇੱਕ ਤਰ੍ਹਾਂ ਦੀ ਟਾਰਗੇਟ ਕਿਲਿੰਗ ਹੈ। ਇਸ ਵਿੱਚ ਕਿਸੇ ਇੱਕ ਵਿਅਕਤੀ, ਕਿਸੇ ਇਮਾਰਤ ਜਾਂ ਕਿਸੇ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਦੋਸ਼ੀ ਪਹਿਲਾਂ ਆਪਣਾ ਨਿਸ਼ਾਨਾ ਚੁਣਦੇ ਹਨ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੰਦੇ ਹਨ।  ਇਹ ਮਾਡਲ ਵਿਦੇਸ਼ ਤੋਂ ਸੌਂਪਿਆ ਗਿਆ ਹੈ। ਨਾਲ ਹੀ ਸਥਾਨਕ ਖੇਤਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਚੁਣਿਆ ਜਾਂਦਾ ਹੈ।  ਜਿਸ ਨੂੰ ਰਸਤਿਆਂ ਦੀ ਚੰਗੀ ਜਾਣਕਾਰੀ ਹੋਵੇ ਅਤੇ ਉਹ ਸੰਸਥਾ ਨਾਲ ਜੁੜਨ ਲਈ ਤਿਆਰ ਹੋਵੇ।

ਖਾਲਿਸਤਾਨ ਟਾਈਗਰ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਹੋਰ ਅੱਤਵਾਦੀ ਸੰਗਠਨ ਚੀਨੀ ਯੰਤਰਾਂ ਦੀ ਵਰਤੋਂ ਕਰ ਰਹੇ ਹਨ। ਅਜਿਹਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਐਨਆਈਏ ਨੂੰ ਕੁਝ ਸ਼ੱਕੀ ਚੀਜ਼ਾਂ ਮਿਲੀਆਂ ਹਨ ਜੋ ਚੀਨੀ ਹਨ। ਬਰਾਮਦ ਕੀਤੀਆਂ ਗਈਆਂ ਸਾਰੀਆਂ ਵਸਤੂਆਂ ਦੀ ਵਰਤੋਂ ਅੱਤਵਾਦੀ ਸਾਜ਼ੋ-ਸਾਮਾਨ ਬਣਾਉਣ ਅਤੇ ਏਆਈ ਰਾਹੀਂ ਧਮਾਕੇ ਕਰਨ ਲਈ ਕੀਤੀ ਜਾਂਦੀ ਹੈ।

ਨਾਲ ਹੀ ਇਹ ਉਹ ਉਪਕਰਣ ਹਨ ਜੋ ਦੇਸ਼ਾਂ ਦੀਆਂ ਫੌਜਾਂ ਦੁਆਰਾ ਵਰਤੇ ਜਾਂਦੇ ਹਨ। ਅਜਿਹੇ 'ਚ ਏਜੰਸੀ ਦਾ ਮੰਨਣਾ ਹੈ ਕਿ ਉਕਤ ਅੱਤਵਾਦੀ ਪਾਕਿਸਤਾਨ ਦੀ ਆਈਐਸਆਈ ਨਾਲ ਮਿਲ ਕੇ ਕੰਮ ਕਰ ਰਹੇ ਹਨ। ਤਾਂ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਜਾ ਸਕੇ।

ਇਹ ਵੀ ਪੜ੍ਹੋ: Farmer Tractor March : ਕਿਸਾਨ ਅੱਜ ਕਰਨਗੇ ਦੇਸ਼ ਭਰ 'ਚ ਟਰੈਕਟਰ ਮਾਰਚ, ਜਾਣੋ ਕੀ ਹੈ ਕਿਸਾਨਾਂ ਦੀਆਂ ਮੁੱਖ 13 ਮੰਗਾਂ

- PTC NEWS

Top News view more...

Latest News view more...

PTC NETWORK