Congo Boat Accident : ਕਾਂਗੋ ਵਿੱਚ ਭਿਆਨਕ ਹਾਦਸਾ, ਅੱਗ ਲੱਗਣ ਕਾਰਨ ਪਲਟੀ ਕਿਸ਼ਤੀ, 148 ਲੋਕਾਂ ਦੀ ਮੌਤ, ਸੈਂਕੜੇ ਲਾਪਤਾ
Congo Boat Accident : ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਵਿੱਚ ਇੱਕ ਭਿਆਨਕ ਕਿਸ਼ਤੀ ਹਾਦਸਾ ਵਾਪਰਿਆ ਹੈ, ਜਿਸ ਵਿੱਚ ਲੱਕੜ ਦੀ ਇੱਕ ਕਿਸ਼ਤੀ ਨੂੰ ਅੱਗ ਲੱਗ ਗਈ ਅਤੇ ਉਹ ਕਾਂਗੋ ਨਦੀ ਵਿੱਚ ਪਲਟ ਗਈ। ਇਸ ਦੁਖਦਾਈ ਹਾਦਸੇ ਵਿੱਚ ਘੱਟੋ-ਘੱਟ 148 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਸਮੇਂ ਕਿਸ਼ਤੀ 'ਤੇ ਲਗਭਗ 500 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਕਾਂਗੋ ਨਦੀ ਵਿੱਚ ਵਾਪਰੀ, ਜਦੋਂ ਇੱਕ ਔਰਤ ਕਿਸ਼ਤੀ 'ਤੇ ਖਾਣਾ ਬਣਾ ਰਹੀ ਸੀ ਅਤੇ ਅਚਾਨਕ ਅੱਗ ਲੱਗ ਗਈ। ਇਹ ਕਿਸ਼ਤੀ ਮਾਟਨਕੁਮੂ ਬੰਦਰਗਾਹ ਤੋਂ ਬੋਲੋਂਬਾ ਖੇਤਰ ਲਈ ਰਵਾਨਾ ਹੋਈ ਸੀ।
ਕਾਂਗੋ ਵਿੱਚ ਪੁਰਾਣੀਆਂ ਲੱਕੜ ਦੀਆਂ ਕਿਸ਼ਤੀਆਂ ਨੂੰ ਪਿੰਡਾਂ ਵਿਚਕਾਰ ਆਵਾਜਾਈ ਦੇ ਮੁੱਖ ਸਾਧਨ ਵਜੋਂ ਵਰਤਿਆ ਜਾਂਦਾ ਹੈ ਪਰ ਉਨ੍ਹਾਂ ਦੇ ਸੁਰੱਖਿਆ ਉਪਾਅ ਬਹੁਤ ਮਾੜੇ ਹਨ। ਹਾਦਸੇ ਤੋਂ ਬਾਅਦ ਕਈ ਲੋਕ ਲਾਪਤਾ ਹਨ ਅਤੇ ਬਚਾਅ ਕਾਰਜ ਜਾਰੀ ਹਨ ਜਦੋਂ ਕਿ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਹਾਦਸਾ ਮੰਗਲਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ ਖੇਤਰ ਵਿੱਚ ਕਾਂਗੋ ਨਦੀ ਵਿੱਚ ਵਾਪਰਿਆ। ਕਿਸ਼ਤੀ ਵਿੱਚ ਅੱਗ ਉਸ ਸਮੇਂ ਲੱਗੀ ਜਦੋਂ ਇੱਕ ਔਰਤ ਖਾਣਾ ਬਣਾ ਰਹੀ ਸੀ। ਖਾਣਾ ਪਕਾਉਂਦੇ ਸਮੇਂ ਹੋਈ ਚੰਗਿਆੜੀ ਨੇ ਪੂਰੇ ਜਹਾਜ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਯਾਤਰੀਆਂ ਵਿੱਚ ਅਫ਼ੜਾ -ਦਫ਼ੜੀ ਮਚ ਗਈ।
ਓਵਰਲੋਡਿੰਗ ਬਣੀ ਹਾਦਸੇ ਦਾ ਮੁੱਖ ਕਾਰਨ
ਕਾਂਗੋ ਵਿੱਚ ਅਜਿਹੇ ਕਿਸ਼ਤੀ ਹਾਦਸੇ ਆਮ ਹਨ। ਇਸਦਾ ਕਾਰਨ ਪੁਰਾਣੇ ਲੱਕੜ ਦੇ ਜਹਾਜ਼ਾਂ ਦੀ ਵਰਤੋਂ ਅਤੇ ਉਨ੍ਹਾਂ ਵਿੱਚ ਆਪਣੀ ਸਮਰੱਥਾ ਤੋਂ ਵੱਧ ਸਾਮਾਨ ਅਤੇ ਯਾਤਰੀਆਂ ਨੂੰ ਲੱਦਣਾ ਹੈ। ਇਹਨਾਂ ਕਿਸ਼ਤੀਆਂ ਨੂੰ ਪਿੰਡਾਂ ਵਿਚਕਾਰ ਆਵਾਜਾਈ ਦਾ ਮੁੱਖ ਸਾਧਨ ਮੰਨਿਆ ਜਾਂਦਾ ਹੈ, ਪਰ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਇਹ ਬਹੁਤ ਹੀ ਅਸੁਰੱਖਿਅਤ ਹੁੰਦੀ ਹੈ।
ਕਈ ਲੋਕ ਅਜੇ ਵੀ ਲਾਪਤਾ
ਇਸ ਦੁਖਦਾਈ ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਸ਼ੁਰੂ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਦੱਸੀ ਗਈ ਸੀ ਪਰ ਬਾਅਦ ਵਿੱਚ ਇਹ ਅੰਕੜਾ 148 ਹੋ ਗਿਆ। 'ਐੱਚਬੀ ਕਾਂਗੋਲੋ' ਨਾਮ ਦੀ ਇਹ ਕਿਸ਼ਤੀ ਮਾਟਨਕੁਮੂ ਬੰਦਰਗਾਹ ਤੋਂ ਰਵਾਨਾ ਹੋਈ ਅਤੇ ਬੋਲੋਂਬਾ ਖੇਤਰ ਜਾ ਰਹੀ ਸੀ। ਲਗਭਗ 100 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਸਥਾਨਕ ਟਾਊਨ ਹਾਲ ਵਿਖੇ ਇੱਕ ਅਸਥਾਈ ਆਸਰਾ ਸਥਾਨ ਵਿੱਚ ਰੱਖਿਆ ਗਿਆ। ਇਸ ਦੇ ਨਾਲ ਹੀ ਅੱਗ ਵਿੱਚ ਸੜੇ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
- PTC NEWS