Commuters facing Transport Disruptions : ਪੰਜਾਬ ਭਰ ’ਚ ਸਰਕਾਰੀ ਬੱਸਾਂ ਨੂੰ ਲੱਗੀ ਬ੍ਰੇਕ ਕਾਰਨ ਖੱਜਲ ਹੋ ਰਹੇ ਲੋਕ, ਤਸਵੀਰਾਂ ’ਚ ਦੇਖੋ ਕਿਵੇਂ ਫੁੱਟਿਆ ਗੁੱਸਾ
Commuters facing Transport Disruptions : ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨ ਤੱਕ ਪੀਆਰਟੀਸੀ ਅਤੇ ਪਨਬਸ ਕਰਮਚਾਰੀ ਹੜਤਾਲ 'ਤੇ ਰਹਿਣਗੇ, ਜਿਸ ਦੇ ਚਲਦੇ ਪੰਜਾਬ ਰੋਡਵੇਜ਼ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਵੇਗਾ। ਹੜਤਾਲ ਦੇ ਕਾਰਨ ਸੂਬੇ ਭਰ ’ਚ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੀਆਂ ਕਰੀਬ 3000 ਬੱਸਾਂ ਨਹੀਂ ਚੱਲ ਰਹੀਆਂ ਹਨ।
ਇਸ ਮੌਕੇ 'ਤੇ ਬੱਸ ਸਟੈਂਡ ਦੇ ਅੰਦਰੋਂ ਸਿਰਫ ਨਿੱਜੀ ਬੱਸਾਂ ਹੀ ਚੱਲ ਰਹੀਆਂ ਹਨ।। ਇਸ ਦੌਰਾਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਨਿੱਜੀ ਬੱਸਾਂ ਨਾ ਚਲਣ ਕਾਰਨ ਲੋਕਲ ਬੱਸਾਂ ਦੇ ਰੂਟ ਬਹੁਤ ਘੱਟ ਹਨ। ਇਸ ਕਰਕੇ ਬੱਸਾਂ ਦੇ ਦੇਰ ਨਾਲ ਆਉਣ ਕਾਰਨ ਯਾਤਰੀ ਲੰਮੇ ਸਮੇਂ ਤੱਕ ਬੱਸ ਸਟੈਂਡ 'ਤੇ ਬੈਠੇ ਨਜ਼ਰ ਆਏ।
ਇਸ ਤੋਂ ਬਾਹਰ ਵੀ ਬੱਸਾਂ ਵਿੱਚ ਭੀੜ ਹੋਣ ਦੀ ਸੰਭਾਵਨਾ ਹੈ। ਇਸ ਹਾਲਤ ਵਿੱਚ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਹੋਵੇਗਾ। ਸਰਕਾਰੀ ਬੱਸਾਂ ਬੰਦ ਹੋਣ ਕਾਰਨ ਮੁਫ਼ਤ ਯਾਤਰਾ ਕਰਨ ਵਾਲੀਆਂ ਮਹਿਲਾਵਾਂ ਅਤੇ ਸਰਕਾਰੀ ਬੱਸਾਂ ਦੇ ਪਾਸ ਰੱਖਣ ਵਾਲੇ ਕਾਮਕਾਜੀ ਪੇਸ਼ੇਵਰ ਅਤੇ ਵਿਦਿਆਰਥੀ ਵੀ ਪਰੇਸ਼ਾਨ ਹੋਏ।
ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕਾਂਟ੍ਰੈਕਟ ਵਰਕਰ ਯੂਨੀਅਨ ਦੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ 6 ਜਨਵਰੀ ਤੋਂ 8 ਜਨਵਰੀ ਤੱਕ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬਸ ਦੀ ਹੜਤਾਲ ਰਹੇਗੀ। ਮੁੱਖ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਹੋਵੇਗਾ
ਕੱਲ੍ਹ 7 ਜਨਵਰੀ ਨੂੰ ਸਵੇਰੇ 10 ਵਜੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਕਰਮਚਾਰੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਸਰਕਾਰ ਨੇ ਅਜੇ ਤੱਕ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ।
ਇਹ ਵੀ ਪੜ੍ਹੋ : jagjit Singh Dallewal News : ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ; ਅੱਜ ਸੁਪਰੀਮ ਕੋਰਟ ਦੀ ਕਮੇਟੀ ਕਰੇਗੀ ਡੱਲੇਵਾਲ ਨਾਲ ਮੁਲਾਕਾਤ
- PTC NEWS