Wed, Jan 15, 2025
Whatsapp

Ludhiana Hospital Dispute : ਸਿਵਲ ਹਸਪਤਾਲ 'ਚ ਹੰਗਾਮਾ, ਧੀ ਦੇ ਰਿਸ਼ਤੇ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਖੂਨੀ ਝੜਪ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਧੀ ਦੇ ਰਿਸ਼ਤੇ ਨੂੰ ਲੈ ਕੇ 2 ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- August 20th 2024 01:23 PM -- Updated: August 20th 2024 01:27 PM
Ludhiana Hospital Dispute : ਸਿਵਲ ਹਸਪਤਾਲ 'ਚ ਹੰਗਾਮਾ, ਧੀ ਦੇ ਰਿਸ਼ਤੇ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਖੂਨੀ ਝੜਪ

Ludhiana Hospital Dispute : ਸਿਵਲ ਹਸਪਤਾਲ 'ਚ ਹੰਗਾਮਾ, ਧੀ ਦੇ ਰਿਸ਼ਤੇ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਖੂਨੀ ਝੜਪ

Ludhiana Ruckus : ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦਾ ਹੈ। ਸੋਮਵਾਰ ਰਾਤ ਕਰੀਬ 10 ਵਜੇ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਦੋਵੇਂ ਧਿਰਾਂ ਨੂੰ ਐਮਰਜੈਂਸੀ ਵਾਰਡ ਦੇ ਬਾਹਰ ਕੱਢਿਆ।

ਧੀ ਦੇ ਰਿਸ਼ਤੇ ਨੂੰ ਲੈ ਕੇ ਖੂਨੀ ਝੜਪ


ਜਾਣਕਾਰੀ ਅਨੁਸਾਰ ਪਿੰਡ ਅਮਰਪੁਰਾ ਸੈਂਸੀ ਵਿੱਚ ਆਪਣੀ ਲੜਕੀ ਦੇ ਰਿਸ਼ਤੇ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ। ਜਿਸ 'ਚ ਇੱਕ ਧਿਰ ਨੇ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬੇਟੀ ਦੇ ਪੱਖ ਤੋਂ ਓਮਪ੍ਰਕਾਸ਼ ਨੇ ਦੱਸਿਆ ਕਿ ਉਸ ਦੀ ਧੀ ਦਾ ਰਿਸ਼ਤਾ 3 ਸਾਲ ਪਹਿਲਾਂ ਹੋਇਆ ਸੀ।

ਰਿਸ਼ਤੇ ਤੋਂ ਇਨਕਾਰ ਕਰਨ ਤੋਂ ਬਾਅਦ ਦੋਹਾਂ ਪਰਿਵਾਰਾਂ 'ਚ ਦੁਸ਼ਮਣੀ ਵਧ ਗਈ

ਓਮਪ੍ਰਕਾਸ਼ ਦਾ ਕਹਿਣਾ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਪਵਨ ਅਤੇ ਉਸਦੇ ਪਰਿਵਾਰ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਦੁਸ਼ਮਣੀ ਚੱਲ ਰਹੀ ਸੀ। ਓਮਪ੍ਰਕਾਸ਼ ਸੋਮਵਾਰ ਦੇਰ ਸ਼ਾਮ ਆਪਣੇ ਪਰਿਵਾਰ ਨਾਲ ਬੈਠਾ ਸੀ ਤ ਇਸੇ ਦੌਰਾਨ ਲੜਕੇ ਦਾ ਪਰਿਵਾਰ ਉਹਨਾਂ ਨੇ ਘਰ ਆ ਕੇ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗਾ। ਉਸ ਨੇ ਕੁਝ ਨੌਜਵਾਨ ਵੀ ਸਨ, ਜਦੋਂ ਲੜਕੀ ਦੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਤੇਜ਼ਧਾਰ ਹਥਿਆਰਾਂ ਨੂੰ ਉਹਨਾਂ ’ਤੇ ਹਮਲਾ ਕਰ ਦਿੱਤਾ ਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ।

ਲੜਕੇ ਪਰਿਵਾਰ ਦਾ ਪੱਖ

ਦੂਸਰੀ ਧਿਰ ਦੇ ਪਵਨ ਦੇ ਭਰਾ 24 ਸਾਲਾ ਅਮਨ ਨੇ ਦੱਸਿਆ ਕਿ ਰਿਸ਼ਤੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਆਪਸੀ ਦੁਸ਼ਮਣੀ ਚੱਲ ਰਹੀ ਹੈ। ਸੋਮਵਾਰ ਦੇਰ ਰਾਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਘਰ 'ਤੇ ਹਮਲਾ ਕਰ ਦਿੱਤਾ। ਜਿਸ 'ਚ ਉਹ ਖੁਦ ਅਮਨ, ਮਾਂ ਪਠਾਨੀ ਭੈਣ ਨੀਤੂ ਜ਼ਖਮੀ ਹੋ ਗਏ। ਜਦੋਂ ਦੋਵੇਂ ਧਿਰਾਂ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਆਈਆਂ। ਫਿਰ ਸਿਵਲ ਕੇਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਜ਼ਬਰਦਸਤ ਲੜਾਈ ਹੋਈ। 

ਮੌਕੇ ’ਤੇ ਪੁੱਜੇ ਸਿਵਲ ਹਸਪਤਾਲ ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਪਹਿਲਾਂ ਵੀ ਉਨ੍ਹਾਂ ਦੇ ਇਲਾਕੇ ਵਿੱਚ ਲੜਾਈ ਹੋਈ ਸੀ। ਇਸ ਤੋਂ ਬਾਅਦ ਹਸਪਤਾਲ 'ਚ ਵੀ ਹੰਗਾਮਾ ਹੋ ਗਿਆ। ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ ਤਾਂ ਜੋ ਹਸਪਤਾਲ ਵਿੱਚ ਪੁਲਿਸ ਦੀ ਨਫਰੀ ਵਧਾਈ ਜਾ ਸਕੇ।

ਇਹ ਵੀ ਪੜ੍ਹੋ : Celina Jaitly Harassment : 'ਪ੍ਰਾਈਵੇਟ ਪਾਰਟ ਦਿਖਾਇਆ, ਪੱਥਰ ਸੁੱਟਿਆ', ਜਦੋਂ ਬਚਪਨ ’ਚ ਘਿਣੌਨੀ ਵਾਰਦਾਤ ਦਾ ਸ਼ਿਕਾਰ ਹੋਈ ਸੀ ਇਹ ਅਦਾਕਾਰਾ, ਦੱਸੀ ਹੱਡਬੀਤੀ

- PTC NEWS

Top News view more...

Latest News view more...

PTC NETWORK