LPG Cylinder Prices Reduced : ਬਜਟ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਖੁਸ਼ਖ਼ਬਰੀ ; ਇੰਨ੍ਹੇ ਰੁਪਏ ਸਸਤਾ ਹੋਇਆ ਐਲਪੀਜੀ ਸਿਲੰਡਰ
LPG Cylinder Prices Reduced : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਐਲਪੀਜੀ ਗੈਸ ਸਿਲੰਡਰ ਨੂੰ ਲੈ ਕੇ ਰਾਹਤ ਦੀ ਖਬਰ ਸਾਹਮਣੇ ਆਈ ਹੈ। ਐਲਪੀਜੀ ਗੈਸ ਸਿਲੰਡਰ ਅੱਜ ਤੋਂ ਸਸਤਾ ਹੋ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। ਅੱਜ ਤੋਂ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 7 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਅੱਜ ਤੋਂ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1797 ਰੁਪਏ ਹੈ। ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਨੂੰ ਲੈ ਕੇ ਅਜਿਹਾ ਕੋਈ ਅਪਡੇਟ ਨਹੀਂ ਆਇਆ ਹੈ ਪਰ ਫਿਲਹਾਲ ਇਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਵੇਗਾ।
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ
2025 ਵਿੱਚ ਇਹ ਦੂਜੀ ਕਟੌਤੀ
ਦੱਸ ਦਈਏ ਕਿ 2025 ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਇਹ ਦੂਜੀ ਕਟੌਤੀ ਹੈ। ਸਾਲ ਦੇ ਪਹਿਲੇ ਦਿਨ, ਦਿੱਲੀ ਤੋਂ ਮੁੰਬਈ ਅਤੇ ਕੋਲਕਾਤਾ ਤੋਂ ਚੇਨਈ ਤੱਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ। ਦਿੱਲੀ 'ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1804 ਰੁਪਏ ਹੋ ਗਈ ਹੈ। 1 ਦਸੰਬਰ ਨੂੰ ਇਸ ਦੀ ਕੀਮਤ 1818.50 ਰੁਪਏ ਸੀ।
ਇਹ ਵੀ ਪੜ੍ਹੋ : Union Budget 2025 Live Updates : ਮੋਦੀ ਸਰਕਾਰ 3.0 ਦਾ ਦੂਜਾ ਆਮ ਬਜਟ; ਕਿਸ ਦਾ ਭਰੇਗਾ ਝੋਲਾ, ਕਿਸਨੂੰ ਨਿਰਾਸ਼ਾ ਮਿਲੇਗੀ; ਪੜ੍ਹੋ ਸਰਕਾਰ ਤੋਂ ਵੱਖ-ਵੱਖ ਖੇਤਰਾਂ ਦੀਆਂ ਕੀ ਮੰਗਾਂ ਹਨ?
- PTC NEWS