Punjab School Of Happiness : ਪੰਜਾਬ ਦੇ ਇਸ ਜ਼ਿਲ੍ਹੇ ’ਚ ਖੁੱਲ੍ਹਣ ਜਾ ਰਿਹਾ ਹੈ ਸਕੂਲ ਆਫ ਹੈਪੀਨਸ, ਜਾਣੋ ਪੰਜਾਬ ’ਚ ਕਿੰਨੇ ਖੁੱਲ੍ਹਣਗੇ ਸਕੂਲ ਤੇ ਕੀ ਹੈ ਇਨ੍ਹਾਂ ਦੀ ਖਾਸੀਅਤ
Punjab School Of Happiness : ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਪਹਿਲਾਂ ਸਕੂਲ ਆਫ ਹੈਪੀਨਸ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਪੰਜਾਬ ਦਾ ਪਹਿਲਾਂ ਸਕੂਲ ਆਫ ਹੈਪੀਨਸ ਹੋਵੇਗਾ। ਦੱਸ ਦਈਏ ਕਿ ਜਿਲ੍ਹੇ ਦੇ ਪਿੰਡ ਪਿੰਡ ਲਖੇੜੀ ਵਿੱਚ ਸਕੂਲ ਆਫ ਹੈਪੀਨਸ ਨੂੰ ਖੋਲ੍ਹਿਆ ਜਾਵੇਗਾ। ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਕੁਲ ਆਫ ਹੈਪੀਨਸ ਬਣਾਇਆ ਜਾਵੇਗਾ। ਚਿਲਰਡਰ ਡੇਅ ਵਾਲੇ ਦਿਨ ਇਸ ਸਕੂਲ ਦੀ ਸ਼ੁਰੂਆਤ ਹੋ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੂਬੇ ਭਰ ’ਚ 10 ਸ਼ਹਿਰੀ ਅਤੇ 122 ਪੇਂਡੂ ਇਲਾਕਿਆਂ ’ਚ ਸਕੂਲ ਆਫ ਹੈਪੀਨਸ ਖੋਲ੍ਹੇ ਜਾਣਗੇ। ਕੁੱਲ ਮਿਲਾ ਕੇ ਪੰਜਾਬ ਭਰ ’ਚ 132 ਸਕੂਲ ਆਫ ਹੈਪੀਨਸ ਖੋਲ੍ਹੇ ਜਾਣਗੇ। ਇਨ੍ਹਾਂ ਸਕੂਲਾਂ ’ਚ 8 ਕਲਾਸ ਰੂਮ ਸਮੇਤ ਕੰਪਿਊਟਰ ਲੈੱਬ, ਕ੍ਰਿਕਟ ਬੈਡਮਿੰਟਨ, ਫੁੱਟਬਾਲ ਸਟੇਡੀਅਮ ਅਤੇ ਵੱਖ ਵੱਖ ਏਜ ਗਰੁੱਪ ਦੇ ਹਿਸਾਬ ਨਾਲ ਸਪੈਸ਼ਲ ਸੁਵਿਧਾ ਹੋਵੇਗੀ।
ਅੱਠ ਕਲਾਸ ਰੂਮ ਸਮੇਤ ਕੰਪਿਊਟਰ ਲੈਬ ਕ੍ਰਿਕਟ ਬੈਡਮਿੰਟਨ ਫੁਟਬਾਲ ਸਟੇਡੀਅਮ ਅਤੇ ਅਲੱਗ ਅਲੱਗ ਏਜ ਗਰੁੱਪ ਦੇ ਹਿਸਾਬ ਨਾਲ ਹੋਵੇਗੀ ਸਪੈਸ਼ਲ ਸੁਵਿਧਾ
ਇਨ੍ਹਾਂ ਤੋਂ ਇਲਾਵਾ ਰੰਗਦਾਰ ਕਲਾਸ ਰੂਮ ਅਤੇ ਰੰਗਦਾਰ ਫਰਨੀਚਰ ਨਾਲ ਬੱਚਿਆਂ ਨੂੰ ਪੜ੍ਹਾਈ ਵੱਲੋਂ ਆਕਰਸ਼ਿਤ ਕੀਤਾ ਜਾਵੇਗਾ। ਕਿਤਾਬਾਂ ਨੂੰ ਵੀ ਵੱਖਰੇ ਤਰੀਕੇ ਨਾਲ ਆਕਰਸ਼ਿਤ ਰੂਪ ’ਚ ਡਿਜ਼ਾਇਨ ਕੀਤਾ ਜਾਵੇਗਾ। ਬੱਚਿਆਂ ਨੂੰ ਆਰਟ ਮਿਊਜ਼ਿਕ ਅਤੇ ਡਾਂਸ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਪੰਜਾਬ ’ਚ ਇਸ ਸਮੇਂ 12800 ਪੰਜਵੀਂ ਕਲਾਸ ਤੱਕ ਦੇ ਪ੍ਰਾਈਮਰੀ ਸਕੂਲ ਜਿਨਾਂ ਵਿੱਚ 48000 ਟੀਚਰ 1.4 ਮਿਲੀਅਨ ਸਟੂਡੈਂਟ ਨੂੰ ਪੜਾਉਂਦੇ ਹਨ। ਸਰਕਾਰ ਨੇ ਸ਼ੁਰੂਆਤ ’ਚ 10 ਕਰੋੜ ਤੋਂ ਵੱਧ ਦਾ ਬਜਟ ਜਿਸ ਨੂੰ ਆਉਣ ਵਾਲੇ ਸਮੇਂ ’ਚ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਬਾਰਡ ( NABARD) ਦੀ ਮਦਦ ਨਾਲ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਨਿਤਿਨ ਗਡਕਰੀ ਦੀ CM ਭਗਵੰਤ ਮਾਨ ਨੂੰ ਚਿਤਾਵਨੀ, ਕਿਹਾ- ਕਾਨੂੰਨ ਵਿਵਸਥਾ ਸੁਧਾਰੋ, ਨਹੀਂ ਤਾਂ 8 ਹਾਈਵੇ ਪ੍ਰੋਜੈਕਟ ਬੰਦ ਕਰ ਦੇਵੇਗੀ NHAI
- PTC NEWS