Pablo 'ਤੇ ਫਿਰ ਪੈ ਗਿਆ ਪੰਗਾ! ਦੁਨੀਆ ਦੇ ਸਭ ਤੋਂ ਵੱਡੇ ਅਮੀਰ 'ਡਰੱਗ ਤਸਕਰ' 'ਤੇ ਕੋਲੰਬੀਆ ਸੰਸਦ 'ਚ ਕਾਨੂੰਨ
Pablo Escobar : ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਅਮੀਰ ਨਸ਼ਾ ਤਸਕਰ ਪਾਬਲੋ ਐਸਕੋਬਾਰ, ਜਿਸ ਨੂੰ 30 ਸਾਲ ਪਹਿਲਾਂ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ, ਨੂੰ ਲੈ ਕੇ ਉਸਦੇ ਦੇਸ਼ ਕੋਲੰਬੀਆ (Colombia) ਵਿੱਚ ਇੱਕ ਵਾਰ ਫਿਰ ਤੋਂ ਬਹਿਸ ਛਿੜ ਗਈ ਹੈ। ਕੋਲੰਬੀਆ ਦੀ ਸੰਸਦ ਟੀ-ਸ਼ਰਟਾਂ, ਕੌਫੀ ਮਗ ਜਾਂ ਪਾਬਲੋ ਐਸਕੋਬਾਰ ਦੀ ਤਸਵੀਰ ਦੇ ਕਿਸੇ ਹੋਰ ਰੂਪ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਲਈ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਲੈ ਕੇ ਪੂਰਾ ਦੇਸ਼ ਦੋ ਧੜਿਆਂ 'ਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ।
ਦੁਕਾਨਕਾਰਾਂ ਨੂੰ ਮਿਲੇਗਾ ਸਮਾਂ
ਕਈ ਲੋਕ ਕਹਿ ਰਹੇ ਹਨ ਕਿ ਇਹ ਫੈਸਲਾ ਸਹੀ ਹੈ ਅਤੇ ਕਈ ਲੋਕ ਇਸਦੇ ਖਿਲਾਫ ਹਨ। ਜੇਕਰ ਇਹ ਫੈਸਲਾ ਲਾਗੂ ਹੋ ਗਿਆ ਤਾਂ ਦੁਕਾਨਦਾਰਾਂ ਨੂੰ ਸਟਾਕ ਖਤਮ ਕਰਨ ਲਈ ਕੁਝ ਸਮਾਂ ਦਿੱਤਾ ਜਾਵੇਗਾ। ਜੇਕਰ ਫਿਰ ਵੀ ਕੋਈ ਨਾ ਮੰਨੇ ਤਾਂ ਉਸਦੀ ਦੁਕਾਨ ਅਤੇ ਕਾਰੋਬਾਰ ਬੰਦ ਕਰ ਦਿੱਤਾ ਜਾਵੇਗਾ।
ਪੂਰੀ ਦੁਨੀਆ 'ਚ ਹਨ ਪਾਬਲੋ ਦੇ ਪ੍ਰਸ਼ੰਸਕ
ਦੱਸ ਦੇਈਏ ਕਿ ਪਾਬਲੋ ਦੇ ਪੰਜਾਬੀ ਗੀਤਾਂ ਅਤੇ ਪੂਰੀ ਦੁਨੀਆ 'ਚ ਕਾਫੀ ਫਾਲੋਅਰਸ ਹਨ। ਬਹੁਤ ਹੀ ਗਰੀਬ ਘਰ ਤੋਂ ਆਇਆ ਪਾਬਲੋ ਦੁਨੀਆ ਦਾ ਨੰਬਰ ਇਕ ਡਰੱਗ ਸਮੱਗਲਰ ਸੀ। ਉਹ ਅਮਰੀਕਾ ਤੋਂ ਲੈ ਕੇ ਦੁਨੀਆ ਦੇ ਲਗਭਗ ਹਰ ਦੇਸ਼ 'ਚ ਨਸ਼ੇ ਸਪਲਾਈ ਕਰਦਾ ਸੀ।
ਹਜ਼ਾਰਾਂ ਟਨ ਕੋਕੀਨ ਵੇਚਣ ਵਾਲੇ ਪਾਬਲੋ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਛੁਪਣਗਾਹਾਂ 'ਤੇ ਕਰੰਸੀ ਨੋਟਾਂ ਦੇ ਢੇਰ ਲਗਾ ਦਿੰਦਾ ਸੀ। ਚੂਹੇ ਵੀ ਕਰੰਸੀ ਨੋਟ ਕੱਟ ਦਿੰਦੇ ਸਨ। ਪਾਬਲੋ ਇੰਨਾ ਖਤਰਨਾਕ ਸੀ ਕਿ ਉਸ ਨੇ ਘੱਟੋ-ਘੱਟ ਚਾਰ ਹਜ਼ਾਰ ਕਤਲ ਕਰ ਦਿੱਤੇ ਸਨ।
ਦੁਨੀਆ ਦਾ 7ਵਾਂ ਸਭ ਤੋਂ ਅਮੀਰ ਵਿਅਕਤੀ ਸੀ ਪਾਬਲੋ
ਫੋਰਬਸ ਮੈਗਜ਼ੀਨ ਨੇ 1989 ਵਿੱਚ ਪਾਬਲੋ ਨੂੰ ਦੁਨੀਆ ਦਾ ਸੱਤਵਾਂ ਸਭ ਤੋਂ ਅਮੀਰ ਵਿਅਕਤੀ ਦੱਸਿਆ ਸੀ, ਉਸ ਸਮੇਂ ਪਾਬਲੋ 25 ਬਿਲੀਅਨ ਡਾਲਰ ਦੀ ਜਾਇਦਾਦ ਦਾ ਮਾਲਕ ਸੀ, ਜਿਸ ਨੇ ਡਰੱਗਜ਼ ਦੇ ਪੈਸੇ ਨਾਲ ਇੱਕ ਨਿੱਜੀ ਚਿੜੀਆਘਰ ਵੀ ਬਣਾਇਆ ਸੀ, ਜਿਸ ਵਿੱਚ ਹਾਥੀ, ਜਿਰਾਫ ਅਤੇ ਜਾਨਵਰ ਵੀ ਸਨ।
ਪਾਬਲੋ 'ਤੇ ਬਣੀਆ ਫਿਲਮਾਂ
ਐਸਕੋਬਾਰ 'ਤੇ ਇੱਕ ਟੀਵੀ ਸ਼ੋਅ ਦੇ 63 ਐਪੀਸੋਡ ਵੀ ਬਣਾਏ ਗਏ। ਸੀਰੀਜ਼ ਦੀਆਂ ਟੇਪਾਂ 66 ਦੇਸ਼ਾਂ 'ਚ ਵਿਕੀਆਂ। ਹਾਲਾਤ ਅਜਿਹੇ ਬਣ ਗਏ ਕਿ ਪਾਈਰੇਟਡ ਕਾਪੀਆਂ ਵੀ ਵਿਕਣ ਲੱਗ ਪਈਆਂ। ਇਸ ਤੋਂ ਇਲਾਵਾ ਪਾਬਲੋ 'ਤੇ ਕਈ ਫਿਲਮਾਂ ਤੇ ਡਾਕੂਮੈਂਟਰੀਆਂ ਵੀ ਬਣੀਆਂ।
ਦੁਨੀਆ ਭਰ ਦੀਆਂ ਸਰਕਾਰਾਂ ਪਾਬਲੋ ਤੋਂ ਇੰਨੀਆਂ ਨਾਰਾਜ਼ ਸਨ ਕਿ ਇੱਕ ਵਾਰ ਬ੍ਰਿਟੇਨ ਦਾ ਇੱਕ ਸਮੂਹ ਉਸਨੂੰ ਮਾਰਨ ਲਈ ਕੋਲੰਬੀਆ ਗਿਆ ਪਰ ਕਾਮਯਾਬ ਨਹੀਂ ਹੋਇਆ। 1993 ਵਿੱਚ ਕੋਲੰਬੀਆ ਪੁਲਿਸ ਨੇ ਉਸਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।
- PTC NEWS