CM ਮਾਨ ਨੇ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਪੋਸਟ ਕੀਤੀ ਹੈ। ਇਹ ਫੋਟੋ 2022 ਦੀ ਇੱਕ ਪ੍ਰਮੋਸ਼ਨਲ ਫੋਟੋ ਦੱਸੀ ਜਾ ਰਹੀ ਹੈ।
CM ਮਾਨ ਨੇ ਟਵਿੱਟਰ (ਐਕਸ) 'ਤੇ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, "ਕੌਣ ਜਾਣਦਾ ਹੈ ਕਿ ਕਿਸਮਤ ਕਿੱਥੇ ਲੈ ਜਾਵੇਗੀ...ਡਾ. ਗੁਰਪ੍ਰੀਤ ਕੌਰ ਜਨਵਰੀ 2020 'ਚ ਦਿੱਲੀ 'ਚ ਚੋਣ ਪ੍ਰਚਾਰ ਦੌਰਾਨ... ਕੁਝ ਵਲੰਟੀਅਰਾਂ ਨੇ ਤਸਵੀਰ ਭੇਜੀ... ਨਿਆਮਤ ਦੀ ਮਾਂ...''
ਕੀ ਪਤੈ ਕਦੋੰ ਕਿਸਮਤ ਕਿੱਥੇ ਲੈ ਜਾਵੇ..ਡਾ. ਗੁਰਪਰੀਤ ਕੌਰ ਜਨਵਰੀ 2020 ਚ ਦਿੱਲੀ ਦੇ ਪਰਚਾਰ ਦੌਰਾਨ…ਕਿਸੇ ਵਲੰਟੀਅਰ ਨੇ ਭੇਜੀ ਫੋਟੋ..ਨਿਆਮਤ ਦੀ ਮੰਮੀ.. pic.twitter.com/jv4sqzunNR — Bhagwant Mann (@BhagwantMann) March 30, 2024
ਦੱਸ ਦੇਈਏ ਕਿ ਵੀਰਵਾਰ 28 ਮਾਰਚ ਨੂੰ CM ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਇੱਕ ਬਹੁਤ ਹੀ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੂੰ ਲੰਘੇ ਦਿਨੀਂ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਮਾਨ ਆਪਣੀ ਪਤਨੀ ਨਾਲ ਧੀ ਨੂੰ ਗੋਦੀ ਵਿੱਚ ਲੈ ਕੇ ਘਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੇਟੀ ਦਾ ਨਾਂ ਨਿਆਮਤ ਰੱਖਿਆ ਹੈ।
-