ਪੰਜਾਬ 'ਚ ਡਾਕਟਰਾਂ ਦੀ ਕਮੀ; ਸੀਐਮ ਨੇ 271 ਡਾਕਟਰਾਂ ਨੂੰ ਸੌਂਪੇ ਨਿਯੁਕਤੀ ਪੱਤਰ, ਸਿਰਫ਼ 90 ਨੇ ਕੀਤਾ ਜੁਆਇਨ
ਪਟਿਆਲਾ : ਪੰਜਾਬ ਦੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮੁਹੱਲਾ ਵਿਚ ਵੀ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।
ਇਸ ਦਰਮਿਆਨ ਹੈਰਾਨਗੀ ਵਾਲੀ ਗੱਲ ਸਾਹਮਣੇ ਆ ਰਹੀ ਹੈ। 13 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਿਹਤ ਵਿਭਾਗ ਵਿਚ ਤਾਇਨਾਤ ਕੀਤੇ ਜਾਣ ਵਾਲੇ 271 ਮਾਹਿਰ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਵਿਸ਼ਾਲ ਸਮਾਗਮ ਵੀ ਕਰਵਾਇਆ ਗਿਆ ਸੀ। ਚੁਣੇ ਗਏ 271 ਤੋਂ ਵੱਧ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਪਰ 30 ਦਿਨ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਵਿਚੋਂ ਸਿਰਫ਼ 90 ਡਾਕਟਰ ਹੀ ਜੁਆਇਨ ਕਰ ਸਕੇ ਹਨ।
ਇਹ ਵੀ ਪੜ੍ਹੋ : ਪੁਲਵਾਮਾ ਹਮਲੇ ਦੀ ਚੌਥੀ ਬਰਸੀ ਅੱਜ, ਸ਼ਹੀਦ ਹੋਏ 40 ਜਵਾਨਾਂ ਨੂੰ ਲੈਥਪੋਰਾ 'ਚ ਦਿੱਤੀ ਜਾਵੇਗੀ ਸ਼ਰਧਾਂਜਲੀ
ਅਜੇ ਤੱਕ 181 ਡਾਕਟਰਾਂ ਨੇ ਜੁਆਇਨ ਨਹੀਂ ਕੀਤਾ ਹੈ। ਸਿਹਤ ਵਿਭਾਗ ਨੇ ਜੁਆਇਨਿੰਗ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਨੂੰ ਫਿਲਹਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਕਿਸੇ ਵੀ ਡਾਕਟਰ ਦੀ ਜੁਆਇਨਿੰਗ ਰੱਦ ਨਹੀਂ ਕੀਤੀ ਜਾਵੇਗੀ। ਇਨ੍ਹਾਂ ਡਾਕਟਰਾਂ ਦੇ ਜੁਆਇਨ ਨਾ ਕਰਨ ਕਰਕੇ ਮੁਹੱਲਾ ਕਲੀਨਿਕਾਂ ਵਿਚ ਡਾਕਟਰਾਂ ਦੀ ਕਮੀ ਰੜਕ ਰਹੀ ਹੈ। ਜਿਹੜੇ ਡਾਕਟਰ ਡੈਪੂਟੇਸ਼ਨ ਉਤੇ ਲਿਆਂਦੇ ਗਏ ਹਨ, ਇਸ ਕਾਰਨ ਐਮਰਜੈਂਸੀ ਸੇਵਾਵਾਂ ਉਤੇ ਅਸਰ ਪੈ ਰਿਹਾ ਹੈ। ਮੈਡੀਕਲ ਅਫਸਰਾਂ ਵੱਲੋਂ ਵੀ ਮਹੱਲਾ ਕਲੀਨਿਕਾਂ ਵਿਚ ਕੰਮ ਕਰਨ ਉਤੇ ਅਨਾਕਾਨੀ ਕੀਤੀ ਜਾ ਰਹੀ ਹੈ।
ਰਿਪੋਰਟ-ਗਗਨਦੀਪ ਆਹੂਜਾ
- PTC NEWS