ਲੁਧਿਆਣਾ : ਲੁਧਿਆਣਾ ਦੇ ਬੁੱਢਾ ਦਰਿਆ ਵਿੱਚ ਪਿਛਲੇ ਕਈ ਸਾਲਾਂ ਗੰਦਾ ਪਾਣੀ ਪਾਇਆ ਜਾ ਰਿਹਾ ਸੀ ਜਿਸ ਕਰਕੇ ਬੁੱਢਾ ਦਰਿਆ ਦੇ ਗੰਦਾ ਪਾਣੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆ ਸਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਢਾ ਦਰਿਆ ਦੇ ਪਾਣੀ ਨੂੰ ਸਾਫ ਕਾਰਨ ਲਈ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। <blockquote class=twitter-tweet><p lang=pa dir=ltr>ਲੁਧਿਆਣਾ ਦੀ ਵੱਡੀ ਪਰੇਸ਼ਾਨੀ ਬੁੱਢੇ ਨਾਲ਼ੇ ਦੀ ਸਫ਼ਾਈ ਲਈ ਪੰਜਾਬ ਦੇ ਸਭ ਤੋਂ ਵੱਡੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ...ਇਸ ਨਾਲ ਗੰਦੇ ਪਾਣੀ ਦੀ ਸੋਧ ਹੋਵੇਗੀ ਤੇ ਲੱਖਾਂ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਨਿਜਾਤ ਮਿਲੇਗੀ...ਨਾਲ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ.. <br>ਸ਼ਹਿਰਾਂ ਦੇ ਵਿਕਾਸ ਲਈ ਅਸੀਂ ਵਚਨਬੱਧ ਹਾਂ... <a href=https://t.co/GyOYVZult2>pic.twitter.com/GyOYVZult2</a></p>&mdash; Bhagwant Mann (@BhagwantMann) <a href=https://twitter.com/BhagwantMann/status/1627603241642119168?ref_src=twsrc^tfw>February 20, 2023</a></blockquote> <script async src=https://platform.twitter.com/widgets.js charset=utf-8></script>ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਬੁੱਢਾ ਦਰਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਬੁੱਢਾ ਦਰਿਆ ਦਾ ਇਹ ਹਾਲ ਹੋ ਗਿਆ ਹੈ। ਉਨ੍ਹਾਂਦਾ ਕਹਿਣਾ ਹੈ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਡਿੱਗਦਾ ਹੈ ਅਤੇ ਜਿਹੜੇ ਲੋਕ ਸਤਲੁਜ ਦਾ ਪਾਣੀ ਵਰਤਦੇ ਹਨ ਉਹ ਕਈ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਸ ਵੇਲੇ 34 ਖੱਡਾ ਚੱਲ ਰਹੇ ਹਨ ਅਤੇ ਮਾਰਚ ਦੇ ਪਹਿਲੇ ਹਫ਼ਤੇ ਇਨ੍ਹਾਂ ਨੂੰ ਵਧਾ ਕੇ 50 ਕਰ ਦਿੱਤਾ ਜਾਵੇਗਾ।