ਐਸ.ਏ.ਐਸ ਨਗਰ 14 ਫਰਵਰੀ: ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਸੰਦੀਪ ਗਰਗ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੁੰਹਿਮ ਦੌਰਾਨ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਮਨਦੀਪ ਸਿੰਘ ਬਰਾੜ ਅਤੇ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਗੁਰਸ਼ੇਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਸਿਟੀ ਖਰੜ ਵਿਖੇ ਮੁੱਕਦਮਾ ਨੰਬਰ 45 ਮਿਤੀ 12-02-2023 ਅ/ਧ 25-54-59 ਆਰਮ ਐਕਟ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਅਰਵਿੰਦ ਸੋਢੀ ਉਰਫ ਬੋਦੀ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਟਿਲੂ ਅਰਾਈ ਥਾਣਾ ਗੁਰੂ ਹਰਸਹਾਏ ਜਿਲ੍ਹਾ ਫਿਰੋਜਪੁਰ ਨੂੰ 4 ਨਜਾਇਜ਼ ਅਸਲੇ ਸਮੇਤ ਕਾਬੂ ਕਰਕੇ ਮੁੱਕਦਮਾ ਬਾ ਜੁਰਮ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਐਸ.ਐਸ.ਪੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਅਰਵਿਦ ਸੋਢੀ ਉਕਤ ਪਹਿਲਾ ਵੀ ਮੋਹਾਲੀ ਵਿੱਚ ਮਿਤੀ 24-11-2022, 25-11-2022 ਅਤੇ 18-12-2022 ਨੂੰ ਕਾਰ ਖੋਹ ਗਿਰੋਹ ਦੇ ਨਾਲ ਪਿਸੇਲ ਪੁਆਇੰਟ ਤੇ ਕਾਰ ਖੋਹ ਕਰਨ ਦੀਆਂ ਵਾਰਦਾਤਾ ਕਰ ਚੁੱਕਾ ਹੈ ਅਤੇ ਕਾਰ ਖੋਹ ਦੀਆ ਵਾਰਦਾਤਾ ਵਿੱਚ ਭਗੌੜਾ ਚੱਲ ਰਿਹਾ ਸੀ। ਜੋ ਦੋਸੀ ਅਰਵਿੰਦ ਸੋਢੀ ਉਰਫ ਬਦੀ ਦੇ ਬਰਖਿਲਾਫ ਮੁਕਦਮੇ ਦਰਜ ਰਜਿਸਟਰ ਹਨ।ਬ੍ਰਾਮਦਗੀ ਦੌਰਾਨ ਤਿੰਨ ਪਿਸਟਲ .32 ਬੋਰ ਸਮੇਤ 10 ਜਿੰਦਾ ਕਾਰਤੂਸ, ਇੱਕ ਦੇਸੀ ਕੱਟਾ .315 ਬੋਰ ਸਮੇਤ 05 ਜਿੰਦਾ ਕਾਰਤੂਸ ਮਿਲੇ ਹਨ । ਅਰਵਿੰਦ ਸੋਢੀ ਉਰਫ ਬੋਦੀ ਖਿਲਾਫ ਮੁੱਕਦਮਾ ਨੰਬਰ 197 ਮਿਤੀ 29-11-2022 ਅ/ਧ 323,324,336,148,149 ਆਈ.ਪੀ.ਸੀ % 25/27- 54-59 ਆਰਮ ਐਕਟ, ਥਾਣਾ ਸਿਟੀ ਜਲਾਲਾਬਾਦ ਜਿਲ੍ਹਾ ਫਾਜਿਲਕਾ, ਮੁੱਕਦਮਾ ਨੰਬਰ 493 ਮਿਤੀ 24-11-2022 ਅ/ਧ 379ਬੀ,336 ਆਈ.ਪੀ.ਸੀ ਅਤੇ 25-54-59 ਆਰਮ ਐਕਟ ਥਾਣਾ ਸੋਹਾਣਾ ਜ਼ਿਲ੍ਹਾ ਐਸ.ਏ.ਐਸ ਨਗਰ, ਮੁੱਕਦਮਾ ਨੰਬਰ 129 ਮਿਤੀ 25-11-2022 ਅ/ਧ 379ਬੀ ਆਈ.ਪੀ.ਸੀ ਥਾਣਾ ਫੇਸ-11 ਮੋਹਾਲੀ ਜਿਲ੍ਹਾ ਐਸ ਏ ਐਸ ਨਗਰ ਅਤੇ ਮੁੱਕਦਮਾ ਨੰਬਰ 142 ਮਿਤੀ 8-12-2022 ਅ/ਧ 379ਬੀ,341 ਆਈ.ਪੀ.ਸੀ ਅਤੇ 25-54-59 ਆਰਮ ਐਕਟ ਥਾਣਾ ਮਟੋਰ ਜਿਲ੍ਹਾ ਐਸ ਏ ਐਸ ਨਗਰ ਦਰਜ਼ ਹਨ।