ਚੀਨ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ ; ਕਿਹਾ, ਭਾਰਤ ਨਾਲ ਸਬੰਧਾਂ 'ਚ ਨਾ ਦਿਓ ਦਖ਼ਲ
ਵਾਸ਼ਿੰਗਟਨ : ਚੀਨ ਨੇ ਅਮਰੀਕੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤ ਨਾਲ ਉਸ ਦੇ ਸਬੰਧਾਂ ਵਿੱਚ ਦਖ਼ਲ ਨਾ ਦੇਵੇ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਕਾਂਗਰਸ (ਸੰਸਦ) ਨੂੰ ਪੇਸ਼ ਕੀਤੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਪੈਂਟਾਗਨ ਨੇ ਰਿਪੋਰਟ ਵਿਚ ਕਿਹਾ ਕਿ ਅਮਰੀਕਾ ਦੇ ਨਾਲ ਉਸ ਦੇ ਦੁਵੱਲੇ ਸਬੰਧਾਂ ਦੇ ਹੋਰ ਖੇਤਰਾਂ ਨੂੰ ਰੁਕਾਵਟ ਦੇ ਕਾਰਨ ਹੋਏ ਨੁਕਸਾਨ ਤੋਂ ਬਚਾਉਣਾ ਹੈ।
ਪੈਂਟਾਗਨ ਨੇ ਮੰਗਲਵਾਰ ਨੂੰ ਪੇਸ਼ ਕੀਤੀ ਇਕ ਰਿਪੋਰਟ ਵਿਚ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਭਾਰਤ ਨਾਲ ਟਕਰਾਅ ਦੇ ਵਿਚਕਾਰ, ਚੀਨੀ ਅਧਿਕਾਰੀਆਂ ਨੇ ਸੰਕਟ ਦੀ ਗੰਭੀਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟ 'ਚ ਜ਼ੋਰ ਦਿੱਤਾ ਗਿਆ ਹੈ ਕਿ ਬੀਜਿੰਗ ਦਾ ਇਰਾਦਾ ਸਰਹੱਦ 'ਤੇ ਸਥਿਰਤਾ ਸਥਾਪਤ ਕਰਨਾ ਸੀ ਅਤੇ ਚੀਨ ਤਣਾਅ ਤੋਂ ਬਚਣਾ ਚਾਹੁੰਦਾ ਹੈ ਜੋ ਭਾਰਤ ਨਾਲ ਉਸ ਦੇ ਦੁਵੱਲੇ ਸਬੰਧਾਂ ਦੇ ਹੋਰ ਖੇਤਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਚੀਨ ਦੀ ਫ਼ੌਜੀ ਨਿਰਮਾਣ ਸਮਰੱਥਾ 'ਤੇ ਕਾਂਗਰਸ ਨੂੰ ਦਿੱਤੀ ਆਪਣੀ ਤਾਜ਼ਾ ਰਿਪੋਰਟ 'ਚ ਪੈਂਟਾਗਨ ਨੇ ਕਿਹਾ, 'ਚੀਨ ਦਾ ਰਿਪਬਲਿਕ (ਪੀਆਰਸੀ) ਤਣਾਅ ਘੱਟ ਕਰਨਾ ਚਾਹੁੰਦਾ ਹੈ ਤਾਂ ਕਿ ਭਾਰਤ ਅਮਰੀਕਾ ਦੇ ਨੇੜੇ ਨਾ ਜਾ ਸਕੇ। ਪੀਆਰਸੀ ਅਧਿਕਾਰੀਆਂ ਨੇ ਅਮਰੀਕੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤ ਨਾਲ ਪੀਆਰਸੀ ਦੇ ਸਬੰਧਾਂ ਵਿੱਚ ਦਖ਼ਲ ਨਾ ਦੇਣ।
ਇਹ ਵੀ ਪੜ੍ਹੋ : ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਨੇ ਈਡੀ ਨਾਲ ਨਸ਼ਰ ਕੀਤਾ ਰਿਕਾਰਡ, ਹੋ ਸਕਦਾ ਹੈ ਵੱਡਾ ਖੁਲਾਸਾ!
ਪੈਂਟਾਗਨ ਨੇ ਕਿਹਾ ਕਿ ਪੀਐਲਏ ਨੇ ਚੀਨ-ਭਾਰਤ ਸਰਹੱਦ ਦੇ ਇਕ ਹਿੱਸੇ 'ਚ 2021 ਦੌਰਾਨ ਐਲਏਸੀ ਦੇ ਨਾਲ ਫ਼ੌਜਾਂ ਦੀ ਤਾਇਨਾਤੀ ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਜਾਰੀ ਰੱਖਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ (ਚੀਨ-ਭਾਰਤ) ਦਰਮਿਆਨ ਗੱਲਬਾਤ 'ਚ ਬਹੁਤ ਘੱਟ ਪ੍ਰਗਤੀ ਹੋਈ ਹੈ ਕਿਉਂਕਿ ਦੋਵੇਂ ਧਿਰਾਂ ਸਰਹੱਦ 'ਤੇ ਕਥਿਤ ਤੌਰ 'ਤੇ ਅਣਗਹਿਲੀ ਦਾ ਵਿਰੋਧ ਕਰਦੀਆਂ ਹਨ। ਰਿਪੋਰਟ ਮੁਤਾਬਕ, ''ਦੋਵੇਂ ਦੇਸ਼ ਇਕ-ਦੂਜੇ ਦੀ ਫ਼ੌਜ ਨੂੰ ਵਾਪਸ ਬੁਲਾਉਣ ਦੀ ਮੰਗ ਕਰ ਰਹੇ ਹਨ ਅਤੇ ਇਸ ਕਾਰਨ ਟਕਰਾਅ ਵਰਗੀ ਸਥਿਤੀ ਬਣੀ ਹੋਈ ਹੈ ਪਰ ਨਾ ਤਾਂ ਚੀਨ ਅਤੇ ਨਾ ਹੀ ਭਾਰਤ ਨੇ ਇਹ ਸ਼ਰਤਾਂ ਮੰਨੀਆਂ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ 2020 ਦੀ ਗਲਵਾਨ ਘਾਟੀ ਝੜਪ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ 46 ਸਾਲਾਂ ਵਿੱਚ ਸਭ ਤੋਂ ਗੰਭੀਰ ਤਣਾਅ ਬਣ ਗਏ ਸਨ। 15 ਜੂਨ 2020 ਨੂੰ, ਭਾਰਤ ਤੇ ਚੀਨ ਦੇ ਨਿਗਰਾਨੀ ਦਸਤੇ ਗਲਵਾਨ ਘਾਟੀ 'ਚ ਇਕ ਦੂਜੇ ਨਾਲ ਭਿੜ ਗਏ, ਜਿਸ 'ਚ ਲਗਭਗ 20 ਭਾਰਤੀ ਸੈਨਿਕਾਂ ਦੀ ਜਾਨ ਚਲੀ ਗਈ। ਚੀਨੀ ਅਧਿਕਾਰੀਆਂ ਮੁਤਾਬਕ ਗਲਵਾਨ ਘਾਟੀ ਝੜਪ 'ਚ 4 ਚੀਨੀ ਸੈਨਿਕ ਵੀ ਮਾਰੇ ਗਏ ਸਨ।
- PTC NEWS